ਮੂਸਾ ਪਿੰਡ ਪਹੁੰਚੇ ਰਾਜਾ ਵੜਿੰਗ ਹੋਏ ਭਾਵੁਕ, ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ

Monday, May 30, 2022 - 04:16 PM (IST)

ਮੂਸਾ ਪਿੰਡ ਪਹੁੰਚੇ ਰਾਜਾ ਵੜਿੰਗ ਹੋਏ ਭਾਵੁਕ, ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ

ਮਾਨਸਾ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ 'ਤੇ ਦੁੱਖ ਜਾਹਰ ਕਰਦੇ ਕਿਹਾ ਕਿ ਕੱਲ ਦੀ ਘਟਨਾ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਜਿਸ ਵੇਲੇ ਗ੍ਰਹਿ ਮੰਤਰੀ ਸਨ ਉਸ ਵੇਲੇ ਸਿੱਧੂ ਮੂਸੇਵਾਲਾ ਨੂੰ ਜਾਨ ਦਾ ਖ਼ਤਰਾ ਹੋਣ ਕਾਰਨ ਉਸ ਨੂੰ ਸੁਰੱਖਿਆ ਅਤੇ ਇਕ ਕਾਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਦੱਸਿਆ ਸੀ ਕਿ ਸਿੱਧੂ ਨੂੰ ਧਮਕੀਆਂ ਮਿਲਣ ਕਾਰਨ ਉਨ੍ਹਾਂ ਵੱਲੋਂ 3 ਸਾਲ ਘਰ ਵਿਚ ਹੀ ਉਸ ਦੀ ਸੁਰੱਖਿਆ ਲਈ ਨਿਗਰਾਨੀ ਕੀਤੀ ਗਈ ਸੀ। 

ਇਹ ਵੀ ਪੜ੍ਹੋ- ਗੀਤਾਂ ’ਚ ਹਥਿਆਰਾਂ ਦਾ ਪ੍ਰਚਾਰ, ਹਥਿਆਰਾਂ ਨੇ ਹੀ ਲਈ ਸਿੱਧੂ ਮੂਸੇਵਾਲਾ ਦੀ ਜਾਨ

ਰਾਜਾ ਵੜਿੰਗ ਨੇ ਕਿਹਾ ਕਿ ਸ਼ੁੱਭਦੀਪ(ਸਿੱਧੂ ਮੂਸੇਵਾਲਾ) ਦੇ ਪਿਤਾ ਦੱਸ ਰਹੇ ਸਨ ਕਿ ਉਸ ਨੇ ਕਿਸੇ ਲਾਲਚ ਦੇ ਚੱਲਦਿਆਂ ਸਿਆਸਤ ਵਿਚ ਕਦਮ ਨਹੀਂ ਰੱਖਿਆ ਸੀ ਸਗੋਂ ਉਸ ਦਾ ਮੁੱਖ ਟੀਚਾ ਤਾਂ ਲੋਕਸੇਵਾ ਸੀ । ਰਾਜਾ ਵੜਿੰਗ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆ ਕਿਹਾ ਕਿ ਪਹਿਲਾਂ ਵੀ ਸਿੱਧੂ ਦੀ ਸੁਰੱਖਿਆ ਘਟਾ ਦਿੱਤਾ ਗਈ ਸੀ , ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਲਈ 4 ਪੁਲਸ ਮੁਲਾਜ਼ਮ ਰਹਿ ਗਏ ਸੀ। ਹੁਣ ਵੀ ਸਿੱਧੂ ਦੀ ਸੁਰੱਖਿਆ 'ਚੋਂ ਸਰਕਾਰ ਵੱਲੋਂ 2 ਪੁਲਸ ਮੁਲਾਜ਼ਮ ਵਾਪਸ ਲੈ ਲਏ ਗਏ ਸੀ , ਜਿਸ ਬਾਰੇ ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆਂ 'ਤੇ ਇਸ ਦੀ ਜਾਣਕਾਰੀ ਵੀ ਦੇ ਦਿੱਤੀ ਸੀ, ਜਿਸ ਦੇ ਚੱਲਦਿਆਂ ਸਿੱਧੂ ਮੂਸੇਵਾਲਾ ਨੂੰ ਇਹ ਖਮਿਆਜ਼ਾਂ ਭੁੱਗਤਣਾ ਪਾਇਆ ਹੈ।

ਇਹ ਵੀ ਪੜ੍ਹੋ- ਗੈਂਗਸਟਰਾਂ ਦਾ ਗੜ੍ਹ ਬਣਿਆ ਪੰਜਾਬ, 4 ਸਾਲਾਂ 'ਚ 8 ਕਤਲ, ਅਰਮਾਨੀਆਂ ਅਤੇ ਕੈਨੇਡਾ ਨਾਲ ਜੁੜੇ ਤਾਰ

ਰਾਜਾ ਵੜਿੰਗ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਕਤਲ ਹੋ ਚੁੱਕੇ ਹਨ। ਸਿੱਧੂ ਆਪਣੇ ਗੈਨਮੈੱਨ ਨਾਲ ਕਿਉਂ ਨਹੀਂ ਲੈ ਕੇ ਗਿਆ , ਪੰਜਾਬ ਸਰਕਾਰ ਨੂੰ ਇਸ ਦਾ ਜਵਾਬ ਦਿੰਦਿਆਂ ਰਾਜਾ  ਵੜਿੰਗ ਨੇ ਕਿਹਾ ਕਿ ਸਿੱਧੂ ਦਾ ਇਕ ਗੈਨਮੈੱਨ ਬੀਮਾਰ ਹੋ ਗਿਆ ਸੀ , ਜਿਸ ਨੂੰ ਸ਼ੁੱਭਦੀਪ ਦੇ ਪਿਤਾ ਡਾਕਟਰ ਕੋਲ ਲੈ ਕੇ ਗਏ ਸੀ। ਦੂਸਰਾ ਗੈਨਮੈੱਨ ਘਰ ਦੀ ਰਾਖੀ ਲਈ ਘਰ ਵਿਚ ਹੀ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਚਸ਼ਮਦੀਦ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ

ਰਾਜਾ ਵੜਿੰਗ ਨੇ ਕਿਹਾ ਕਿ ਸ਼ੁੱਭਦੀਪ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ। ਪਰਿਵਾਰ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਿਹਾ ਹੈ ਕਿ ਇਸ ਘਟਨਾ ਦੀ ਸਾਰੀ ਕਾਰਵਾਈ ਹਾਈਕੋਰਟ ਦੇ ਮੌਜੂਦਾ ਜੱਜ ਦੇ ਅਧੀਨ ਹੋਣੀ ਚਾਹੀਦੀ ਹੈ ਅਤੇ ਐੱਨ.ਆਈ.ਏ. ਤੇ ਸੀ.ਬੀ.ਆਈ. ਦੀ ਵੀ ਇਸ ਮਾਮਲੇ 'ਤੇ ਸਲਾਹ ਲੈਣੀ ਚਾਹੀਦੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ ਸੀ , ਇਸ ਬਾਰੇ ਸੀ.ਬੀ.ਆਈ. ਵੱਲੋਂ ਸਖ਼ਤੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਰਿਵਾਰ ਵਾਲਿਆਂ ਨੇ ਕਿਹਾ ਕਿ ਪੰਜਾਬ ਡੀ.ਜੀ.ਪੀ. ਨੇ ਜੋ ਸਿੱਧੂ ਮੂਸੇਵਾਲਾ ਬਾਰੇ ਬਿਆਨ ਦਿੱਤੇ ਹਨ ਕਿ ਉਹ ਗੈਂਗਸਟਰਾਂ ਨਾਲ ਸੰਬੰਧਤ ਹੈ , ਬਾਰੇ ਪਰਿਵਾਰ ਵਾਲਿਆਂ ਕੋਲੋ ਮਾਫ਼ੀ ਮੰਗਣ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News