ਗੁਰਪਤਵੰਤ ਪੰਨੂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
Tuesday, Jan 03, 2023 - 11:31 PM (IST)
ਖੰਨਾ (ਸੁਖਵਿੰਦਰ ਕੌਰ, ਕਮਲ) : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਪੰਜਾਬ ਫੇਰੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਗ੍ਰਹਿ ਵਿਖੇ ਹੋਈ । ਇਸ ਵਿਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਸ਼ੇਸ਼ ਤੌਰ ’ਤੇ ਸ਼ੂਮਲੀਅਤ ਕੀਤੀ। ਇਸ ਦੌਰਾਨ ਇਸ ਮੌਕੇ ’ਤੇ ਡਾ. ਅਮਰ ਸਿੰਘ ਐੱਮ.ਪੀ. ਫ਼ਤਹਿਗੜ੍ਹ ਸਾਹਿਬ, ਗੁਰਕੀਰਤ ਸਿੰਘ ਸਾਬਕਾ ਕੈਬਨਿਟ ਮੰਤਰੀ, ਲਖਵੀਰ ਸਿੰਘ ਲੱਖਾ ਪਾਇਲ,ਦਲਬੀਰ ਸਿੰਘ ਗੋਲਡੀ ਹਲਕਾ ਧੂਰੀ, ਸੁਰਿੰਦਰ ਡਾਬਰ ਸਾਬਕਾ ਵਿਧਾਇਕ, ਰਾਕੇਸ਼ ਪਾਂਡੇ ਸਾਬਕਾ ਵਿਧਾਇਕ, ਈਸ਼ਰ ਸਿੰਘ ਮੇਹਰਬਾਨ ਸਾਬਕਾ ਵਿਧਾਇਕ, ਦਿਲਬਰ ਮੁਹੰਮਦ ਖਾਨ ਚੇਅਰਮੈਨ ਘੱਟ ਗਿਣਤੀ ਵਿਭਾਗ ਕਾਂਗਰਸ ਪਾਰਟੀ ਪੰਜਾਬ, ਯਾਦਵਿੰਦਰ ਸਿੰਘ ਜੰਡਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਵੀ ਸ਼ਾਮਲ ਹੋਏ ।
ਇਹ ਵੀ ਪੜ੍ਹੋ : MLA ਦਾ P. A. ਬਣ ਕੇ ਫੋਨ ’ਤੇ ਲੋਕਾਂ ਕੋਲੋਂ ਮੰਗ ਰਿਹਾ ਪੈਸੇ, ਵਿਧਾਇਕ ਨੇ ਪੁਲਸ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ
ਮੀਟਿੰਗ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ। ਰਾਜਾ ਵੜਿੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਜਨਵਰੀ 2023 ਨੂੰ ਭਾਰਤ ਜੋੜੋ ਯਾਤਰਾ ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿਚ ਦਾਖ਼ਲ ਹੋਵੇਗੀ ਅਤੇ ਉਸ ਤੋਂ ਬਾਅਦ 11 ਜਨਵਰੀ 2023 ਨੂੰ ਇਹ ਯਾਤਰਾ ਪੁਲਸ ਜ਼ਿਲ੍ਹਾ ਖੰਨਾ ਦੇ ਖੇਤਰ ਵਿਚ ਦਾਖ਼ਲ ਹੋਵੇਗੀ। ਇਹ ਯਾਤਰਾ 11 ਜਨਵਰੀ ਨੂੰ ਦੋਰਾਹਾ ਵਿਖੇ ਰਾਤ ਨੂੰ ਸਪੋਰਟ ਕਿੰਗ ਫੈਕਟਰੀ ਦੋਰਾਹਾ ਨੇੜੇ ਰੁਕੇਗੀ ਅਤੇ 12 ਜਨਵਰੀ ਨੂੰ ਦੋਰਾਹਾ ਤੋਂ ਅਗਲੇ ਪ੍ਰੋਗਰਾਮ ਅਨੁਸਾਰ ਇਹ ਯਾਤਰਾ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਜੋ ਵੀ ਗੁਰਪਤਵੰਤ ਸਿੰਘ ਪੰਨੂ ਨੂੰ ਜੁੱਤੀਆਂ ਦਾ ਹਾਰ ਭੇਂਟ ਕਰੇਗਾ, ਉਸ ਨੂੰ ਉਨ੍ਹਾਂ ਵੱਲੋਂ 1 ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਵਿਕਰਮ ਸਿੰਘ ਬਾਜਵਾ, ਰਾਹੁਲ ਭੱਠਲ, ਸੰਜੇ ਤਲਵਾੜ, ਕਸਤੂਰੀ ਲਾਲ ਮਿੰਟੂ, ਈਸ਼ਵਰ ਸਿੰਘ ਚੀਮਾ, ਲੱਖਾ ਰੋਣੀ, ਅਸ਼ਵਨੀ ਸ਼ਰਮਾ, ਦੁਰਲੱਭ ਸਿੰਘ ਸਿੱਧੂ, ਕਾਮਿਲ ਅਮਰ ਸਿੰਘ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਗੁਰਮੁੱਖ ਸਿੰਘ ਬੁੱਲੇਪਰ, ਡਾ.ਗੁਰਮੁੱਖ ਸਿੰਘ ਚਾਹਲ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਕੰਝਾਵਲਾ ਮਾਮਲਾ : ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਪੀੜਤਾ ਨਾਲ ਨਹੀਂ ਹੋਇਆ ਰੇਪ, ਸਹੇਲੀ ਨੇ ਕੀਤੇ ਕਈ ਖੁਲਾਸੇ