ਰਾਏਪੁਰ ਕਲਾਂ ''ਚ ਇਕ ਮਹੀਨੇ ਅੰਦਰ ਬਣਗੇ ''ਡਾਗ ਪੌਂਡ''

07/10/2019 12:46:21 PM

ਚੰਡੀਗੜ੍ਹ (ਸਾਜਨ) : ਪ੍ਰਸ਼ਾਸਨ ਨੇ ਆਵਾਰਾ ਕੁੱਤਿਆਂ ਨੂੰ ਰੱਖਣ ਲਈ ਰਾਏਪੁਰ ਕਲਾਂ 'ਚ ਡਾਗ ਪੌਂਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 300 ਕੁੱਤਿਆਂ ਨੂ ੰਰੱਖਣ ਲਈ ਬਣਾਏ ਜਾਣ ਵਾਲੇ ਡਾਗ ਪੌਂਡ ਲਈ ਟੈਂਡਰ ਕੱਢ ਦਿੱਤੇ ਗਏ ਹਨ। ਐਡਵਾਈਜ਼ਰ ਮਨੋਜ ਪਰਿਦਾ ਦਾ ਕਹਿਣਾ ਹੈ ਕਿ ਪ੍ਰਸ਼ਾਸਕ ਵੀ. ਪੀ. ਸਿੰਘ ਬਦਨ1ਰ ਨੇ ਇਸ ਡਾਗ ਪੌਂਡ ਨੂੰ ਇਕ ਮਹੀਨੇ 'ਚ ਹੀ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਐੱਨ. ਜੀ. ਓ. ਦੀ ਸਹਾਇਤਾ ਨਾਲ ਇਹ ਡਾਗ ਪੌਂਡ ਚਲਾਇਆ ਜਾਵੇਗਾ। ਰਾਏਪੁਰ ਕਲਾਂ ਪਿੰਡ 'ਚ ਸਰਕਾਰੀ ਪਈ ਜ਼ਮੀਨ ਦੇ 10 ਏਕੜ 'ਤੇ ਇਹ ਡਾਗ ਪੌਂਡ ਬਣਨ ਜਾ ਰਿਹਾ ਹੈ। ਇਸ ਸੰਦਰਭ 'ਚ ਐਡਵਾਈਜ਼ਰ ਦਾ ਕਹਿਣਾ ਹੈ ਕਿ ਡਾਗ ਸ਼ੈਲਟਰ ਹੋਮ ਲਈ ਐੱਮ. ਸੀ. ਨੇ ਟੈਂਡਰ ਜਾਰੀ ਕਰ ਦਿੱਤਾ ਹੈ।

ਇਕ ਮਹੀਨੇ ਦੇ ਅੰਦਰ ਇਸ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਏਪੁਰ ਕਲਾਂ 'ਚ ਬਣਨ ਵਾਲੇ ਡਾਗ ਪੌਂਡ 'ਚ ਚਾਰ-ਪੰਜ ਕਮਰੇ ਬਣਾਏ ਜਾਣਗੇ। ਇਸ 'ਚ ਦੋ-ਤਿੰਨ ਆਪਰੇਸ਼ਨ ਥੀਏਟਰ ਵੀ ਬਣਨਗੇ, ਜਿੱਥੇ ਕੁੱਤਿਆਂ ਦੀ ਨਸਬੰਦੀ ਕਰਨ ਦੇ ਨਾਲ-ਨਾਲ ਐਂਟੀ ਰੈਬੀਜ਼ ਅਤੇ ਸੰਕਰਮਣ ਰੋਗ ਦਾ ਟੀਕਾ ਲਾਇਆ ਜਾਵੇਗਾ।


Babita

Content Editor

Related News