ਗਰਮੀ ਕਾਰਨ ਲੋਕਾਂ ਦਾ ਹੋਇਆ ਬੁਰਾ ਹਾਲ, ਤਿੰਨ ਦਿਨਾਂ ਬਾਅਦ ਮੀਂਹ ਪੈਣ ਦੇ ਆਸਾਰ
Tuesday, Jul 10, 2018 - 01:56 AM (IST)
ਨਵਾਂਸ਼ਹਿਰ, (ਮਨੋਰੰਜਨ)- ਮਾਨਸੂਨ ਦੀ ਦੇਰੀ ਦੀ ਵਜ੍ਹਾ ਨਾਲ ਤਾਪਮਾਨ ਲਗਾਤਾਰ ਵਧਣ ਲੱਗਾ ਹੈ। ਸੋਮਵਾਰ ਨੂੰ ਪਾਰਾ 40 ਡਿਗਰੀ ਹੋਣ ਕਾਰਨ ਲੋਕ ਗਰਮੀ ਕਾਰਨ ਬੇਹਾਲ ਸਨ। ਮੌਸਮ ਵਿਭਾਗ ਦਾ ਦਾਅਵਾ ਹੈ ਕਿ ਤਿੰਨ ਦਿਨਾਂ ਤੱਕ ਪੰਜਾਬ ਵਿਚ ਮਾਨਸੂਨ ਪਹੁੰਚਣ ਦੇ ਆਸਾਰ ਹਨ। ਜਿਸ ਦੌਰਾਨ ਚੰਗਾ ਮੀਂਹ ਪੈਣ ਦੀ ਆਸ ਹੈ।
ਸੋਮਵਾਰ ਨੂੰ ਦਿਨ ਦਾ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ ਜੋ ਕਿ ਸਾਧਾਰਨ ਤੋਂ 4 ਡਿਗਰੀ ਜ਼ਿਆਦਾ ਸੀ। ਹੇਠਲਾ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
