ਮੀਂਹ ਨੇ ''ਲੋਹੜੀ'' ਦੇ ਰੰਗ ''ਚ ਪਾਈ ਭੰਗ, ਉਤਰੇ ਦੁਕਾਨਦਾਰਾਂ ਦੇ ਚਿਹਰੇ

Monday, Jan 13, 2020 - 02:34 PM (IST)

ਲੁਧਿਆਣਾ (ਨਰਿੰਦਰ) : ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਸਵੇਰ ਤੋਂ ਹੀ ਸ਼ੁਰੂ ਹੋਏ ਮੀਂਹ ਨੇ 'ਲੋਹੜੀ' ਦੇ ਰੰਗ 'ਚ ਭੰਗ ਪਾ ਦਿੱਤੀ ਹੈ, ਜਿਸ ਕਾਰਨ ਖੁੱਲ੍ਹੇ 'ਚ ਧੂਣਾ ਬਾਲਣ ਵਾਲੇ ਲੋਕਾਂ ਅਤੇ ਖੁੱਲ੍ਹੇ 'ਚ ਮੂੰੰਗਫਲੀਆਂ, ਰਿਓੜੀਆਂ ਵੇਚਣ ਵਾਲਿਆਂ ਦੇ ਚਿਹਰੇ ਉਦਾਸ ਦਿਖਾਈ ਦੇ ਰਹੇ ਹਨ। ਲੁਧਿਆਣਾ 'ਚ ਵੀ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਕਾਰਨ ਜਿੱਥੇ ਪਤੰਗਬਾਜ਼ੀ ਨਹੀਂ ਹੋ ਸਕੀ, ਉੱਥੇ ਹੀ ਜਿਨ੍ਹਾਂ ਲੋਕਾਂ ਨੇ ਖੁੱਲ੍ਹੇ ਮੈਦਾਨਾਂ 'ਚ ਲੋਹੜੀ ਦੇ ਪ੍ਰੋਗਰਾਮ ਰੱਖੇ ਸਨ, ਉਹ ਵੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਐੱਸ. ਸੀ. ਡੀ. ਕਾਲਜ ਦੇ ਵਿਦਿਆਰਥੀਆਂ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵਲੋਂ ਲੋਹੜੀ ਦੀ ਕਈ ਦਿਨ ਪਹਿਲਾਂ ਹੀ ਤਿਆਰੀ ਕਰ ਲਈ ਗਈ ਸੀ ਅਤੇ ਉਹ ਲੱਖਾਂ ਰੁਪਿਆਂ ਦਾ ਸਮਾਨ ਆਪਣੀਆਂ ਦੁਕਾਨਾਂ 'ਚ ਲਾਈ ਬੈਠੇ ਹਨ ਪਰ ਮੀਂਹ ਕਾਰਨ ਇਨ੍ਹਾਂ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਹੋਇਆ ਹੈ।


Babita

Content Editor

Related News