ਲੁਧਿਆਣਾ ''ਚ ''ਮੀਂਹ'' ਲਗਾਤਾਰ ਜਾਰੀ, ਪੈ ਰਹੀ ਕੜਾਕੇ ਦੀ ਠੰਢ

12/13/2019 11:41:29 AM

ਲੁਧਿਆਣਾ (ਨਰਿੰਦਰ) : ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਅਤੇ ਵੈਸਟਰਨ ਡਿਸਟਰਬੈਂਸ ਦਾ ਮਜ਼ਬੂਤ ਸਿਸਟਮ ਬਣਨ ਤੋਂ ਬਾਅਦ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਨਾਲ ਪੰਜਾਬ ਦੇ ਵੀ ਕਈ ਹਿੱਸਿਆਂ 'ਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਦੇਰ ਰਾਤ ਪੰਜਾਬ ਦੇ ਕਈ ਹਿੱਸਿਆਂ 'ਚ ਗੜ੍ਹੇਮਾਰੀ ਵੀ ਹੋਈ, ਜਿਸ ਨਾਲ ਪਾਰੇ 'ਚ ਹੋਰ ਵਾਧਾ ਹੋ ਗਿਆ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ 'ਚ 13-14 ਦਸੰਬਰ ਨੂੰ ਮੀਂਹ ਦੀ ਚਿਤਾਵਨੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਬੀਤੀ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ ਹੈ। ਉਧਰ ਇਸ ਮੀਂਹ ਤੋਂ ਬਾਅਦ ਜਿੱਥੇ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ, ਉਥੇ ਹੀ ਹੁਣ ਕੋਹਰੇ ਅਤੇ ਧੁੰਦ 'ਚ ਵੀ ਇਜ਼ਾਫਾ ਹੋਵੇਗਾ, ਜਿਸ ਨਾਲ ਸੜਕੀ ਸਫ਼ਰ ਕਰਨ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Babita

Content Editor

Related News