ਚੰਡੀਗੜ੍ਹ : ਬਾਰਸ਼ ਤੇ ਬੂੰਦਾਬਾਂਦੀ ਤੋਂ ਕਾਰਨ ਮੌਸਮ ਨੇ ਲਈ ਕਰਵਟ
Monday, Nov 05, 2018 - 08:58 AM (IST)

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਅਤੇ ਪੱਛਮ-ਉੱਤਰੀ ਇਲਾਕਿਆਂ ਸਮੇਤ ਹੇਠਲੇ ਇਲਾਕਿਆਂ 'ਚ ਬੂੰਦਾਬਾਂਦੀ ਅਤੇ ਬਾਰਸ਼ ਨੇ ਖੁਸ਼ਕ ਮੌਸਮ 'ਤੇ ਬ੍ਰੇਕ ਲਾ ਦਿੱਤੀ ਹੈ ਅਤੇ ਠੰਡ ਨੂੰ ਵੀ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤੱਕ ਸ਼ਹਿਰ ਦਾ ਮੌਸਮ ਖੁਸ਼ਕ ਰਹੇਗਾ। ਹਰਿਆਣਾ ਅਤੇ ਪੰਜਾਬ 'ਚ ਕੁਝ ਥਾਵਾਂ 'ਤੇ ਬੀਤੇ ਦਿਨ ਬੱਦਲ ਗਰਜਣ ਦੇ ਨਾਲ ਹਲਕੀ ਬੂੰਦਾਬਾਂਦੀ ਵੀ ਹੋਈ, ਜਿਸ ਕਾਰਨ ਠੰਡ ਵਧ ਗਈ। ਚੰਡੀਗੜ੍ਹ 'ਚ ਬੱਦਲ ਗਰਜਣ ਦੇ ਨਾਲ 2 ਮਿਲੀਲੀਟਰ ਤੋਂ ਜ਼ਿਆਦਾ ਬਾਰਸ਼ ਹੋਈ ਅਤੇ ਹਲਕੇ ਬੱਦਲ ਛਾਏ ਰਹੇ। ਪੰਜਾਬ ਦੇ ਕੁਝ ਇਲਾਕਿਆਂ 'ਤੇ ਤੇਜ ਬੌਛਾਰਾਂ ਪਈਆਂ, ਜਿਸ ਨਾਲ ਝੋਨੇ ਦੀ ਫਸਲ ਵੀ ਭਿੱਜ ਗਈ।