ਪਠਾਨਕੋਟ ਦੇ ਬਾਮਿਆਲ 'ਚ ਬਰਸਾਤੀ ਪਾਣੀ ਦਾ ਕਹਿਰ, ਪੁਲਸ ਚੌਂਕੀ ਡੁੱਬੀ, ਫ਼ਸਲਾਂ ਹੋਈਆਂ ਤਬਾਹ (ਤਸਵੀਰਾਂ)

08/16/2022 10:42:12 AM

ਪਠਾਨਕੋਟ (ਧਰਮਿੰਦਰ) : ਪਠਾਨਕੋਟ ਜ਼ਿਲ੍ਹੇ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਰਹੱਦੀ ਇਲਾਕੇ ਬਾਮਿਆਲ 'ਚ ਬਰਸਾਤੀ ਪਾਣੀ ਪੂਰੀ ਤਰ੍ਹਾਂ ਭਰ ਗਿਆ ਹੈ। ਇਸ ਪਾਣੀ 'ਚ ਬਾਮਿਆਲ ਪੁਲਸ ਚੌਂਕੀ ਵੀ ਪੂਰੀ ਤਰ੍ਹਾਂ ਡੁੱਬ ਗਈ। ਉੱਜ ਦਰਿਆ ਵੀ ਪੂਰੇ ਊਫ਼ਾਨ 'ਤੇ ਹੈ। ਕਿਸਾਨਾਂ ਦੀ ਕਈ ਏਕੜ ਫ਼ਸਲ ਪਾਣੀ 'ਚ ਡੁੱਬ ਚੁੱਕੀ ਹੈ। ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਅੱਜ ਖਟਕੜ ਕਲਾਂ ਜਾਣਗੇ ਬਿਕਰਮ ਮਜੀਠੀਆ, ਸ਼ਹੀਦ-ਏ-ਆਜ਼ਮ ਭਗਤ ਸਿੰਘ ਸਮਾਰਕ 'ਤੇ ਹੋਣਗੇ ਨਤਮਸਤਕ

PunjabKesari

ਬਾਮਿਆਲ ਦੇ ਲੋਕਾਂ ਦਾ ਆਉਣਾ-ਜਾਣਾ ਵੀ ਮੁਸ਼ਕਲ ਹੋਇਆ ਪਿਆ ਹੈ। ਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਜ ਦਰਿਆ ਦੇ ਪਾਣੀ ਦਾ ਪੱਧਰ ਵੱਧਣ ਦੇ ਨਾਲ ਹੀ ਇਲਾਕੇ 'ਚ ਦਰਿਆ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਟਵੀਟ ਕਰਕੇ ਸਾਂਝੀ ਕੀਤੀ ਵੀਡੀਓ

PunjabKesari

ਲੋਕਾਂ ਨੇ ਦੱਸਿਆ ਕਿ ਜੇਕਰ ਇੰਝ ਹੀ ਮੀਂਹ ਪੈਂਦਾ ਰਿਹਾ ਅਤੇ ਉੱਜ ਦਰਿਆ ਦਾ ਪਾਣੀ ਹੋਰ ਵਧਿਆ ਤਾਂ ਪੂਰਾ ਇਲਾਕਾ ਪਾਣੀ 'ਚ ਡੁੱਬ ਜਾਵੇਗਾ। ਸਥਾਨਕ ਲੋਕਾਂ ਨੇ ਦੱਸਿਆ ਕਿ ਕਿਸਾਨਾਂ ਦਾ ਇੰਨਾ ਨੁਕਸਾਨ ਹੋਣ ਦੇ ਬਾਅਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਾ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


Babita

Content Editor

Related News