ਹੜ੍ਹ ਕਾਰਨ ਪ੍ਰਭਾਵਿਤ ਹੋਏ ਜਲੰਧਰ, ਨਵਾਂ ਸ਼ਹਿਰ, ਰੋਪੜ ਸਣੇ 13 ਜ਼ਿਲੇ, ਜਾਣੋ ਅਸਲ ਕਾਰਨ

09/03/2019 4:25:44 PM

ਜਲੰਧਰ - ਪੰਜਾਬ 'ਚ ਪਿਛਲੇ ਕਈ ਦਿਨ ਲਗਾਤਾਰ ਪਈ ਬਰਸਾਤ ਕਾਰਨ ਜਲੰਧਰ, ਨਵਾਂ ਸ਼ਹਿਰ, ਰੋਪੜ ਸਣੇ ਕਈ ਸੂਬਿਆਂ ਦੇ 13 ਜ਼ਿਲੇ ਹੜ੍ਹ ਕਾਰਨ ਪ੍ਰਭਾਵਿਤ ਹੋ ਚੁੱਕੇ ਹਨ। ਸਤਲੁਜ ਦਰਿਆ ਦੇ ਨਾਲ ਲੱਗਦੇ 300 ਤੋਂ ਜ਼ਿਆਦਾ ਪਿੰਡਾਂ 'ਚ ਹੜ੍ਹ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਜ਼ਿਲਿਆ ਦੇ ਧੁੱਸੀ ਬੰਨ੍ਹ ਟੁੱਟ ਗਏ ਅਤੇ ਦਰਿਆ ਦੇ ਕਿਨਾਰਿਆਂ 'ਤੇ ਪਾੜ ਪੈ ਗਿਆ, ਜਿਸ ਕਾਰਨ ਪਾਣੀ ਪਿੰਡਾਂ 'ਚ ਦਾਖਲ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਪਾਣੀ 'ਚ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਫੌਜ, ਐੱਨ.ਡੀ.ਆਰ.ਐੱਫ., ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨੇ ਜਦੋਂ ਹੜ੍ਹ ਦੇ ਆਉਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਸਾਹਮਣੇ ਕਈ ਤਰ੍ਹਾਂ ਦੇ ਹੈਰਾਨੀਜਨਕ ਤੱਤ ਸਾਹਮਣੇ ਆਏ। 

ਪਤਾ ਲੱਗਾ ਹੈ ਕਿ ਗੈਰ-ਕਾਨੂੰਨੀ ਤੌਰ 'ਤੇ ਹੋ ਰਹੀ ਰੇਤਾਂ ਦੀ ਮਾਈਨਿੰਗ, ਦਰਖਤਾਂ ਦੀ ਕਟੌਤੀ ਨੇ ਦਰਿਆ ਦੇ ਕੰਢਿਆਂ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਉਹ ਪਾਣੀ ਦੇ ਵੱਧ ਰਹੇ ਪੱਧਰ ਨੂੰ ਰੋਕ ਨਹੀਂ ਸਕਦੇ। ਸੂਬੇ 'ਚ 582 ਕਿ.ਮੀ. ਸਤਲੁਜ ਦਰਿਆ 'ਚ ਸਰਕਾਰ ਨੇ 3 ਸਾਲ ਪਹਿਲਾਂ 4 ਹਜ਼ਾਰ ਹੈਕਟੇਅਰ ਰਕਬੇ 'ਚ 300 ਤੋਂ ਵੱਧ ਖਨਨ ਖੇਤਰ ਅਲਾਟ ਕੀਤੇ ਸਨ। ਜਿਸ ਦੌਰਾਨ ਸਰਕਾਰ ਨੂੰ 381 ਕਰੋੜ ਰੁਪਏ ਅਤੇ ਠੇਕੇਦਾਰਾਂ ਨੂੰ 77 ਲੱਖ ਟਨ ਰੇਤ ਕੱਢਣ ਦਾ ਲਾਈਸੈਂਸ। ਇਸ ਦੌਰਾਨ ਮਾਈਨਿੰਗ ਮਾਫੀਆ ਦੇ ਅਧਿਕਾਰੀਆਂ ਨੇ ਪ੍ਰਸ਼ਾਸਨ ਨਾਲ ਮਿਲ ਕੇ 12 ਕਰੋੜ ਟਨ ਰੇਤ ਕੱਢਵਾ ਲਈ, ਜੋ ਮਿਲੇ ਲਾਈਸੈਂਸ ਦੇ ਅਧਿਕਾਰ ਤੋਂ 15 ਗੁਣਾ ਵੱਧ ਸੀ। ਮਾਫੀਆ ਅਧਿਕਾਰੀਆਂ ਨੇ 50-50 ਫੁੱਟ ਨਦੀ ਦੇ ਕਿਨਾਰੇ ਕੱਟ ਕੇ 10-10 ਫੁੱਟ ਦੇ ਕਰ ਦਿੱਤੇ ਅਤੇ ਕਰੀਬ 3 ਲੱਖ ਦਰਖਤ, ਜੋ ਪਾਣੀ ਦੇ ਤੇਜ਼ ਵਹਾਅ ਨੂੰ ਰੋਕ ਸਕਦੇ ਸੀ, ਸਾਰੇ ਕੱਟ ਦਿੱਤੇ।

ਲਗਾਤਾਰ ਮੀਂਹ ਪੈਣ ਕਾਰਨ ਕਈ ਵਾਰ ਦਰਿਆ 'ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ, ਜਿਸ ਕਾਰਨ ਇਸ ਦੇ ਕੱਢੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਸਰਕਾਰ ਨੇ ਮਾਈਨਿੰਗ ਅਧਿਕਾਰੀਆਂ ਨੂੰ ਮਾਈਨਿੰਗ ਦੇ ਲਈ 5 ਤੋਂ 8 ਫੁੱਟ ਤੱਕ ਖੁਦਾਈ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਮਾਫੀਆ ਅਧਿਕਾਰੀ ਆਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ 60 ਫੁੱਟ ਤੱਕ ਡੂੰਘੇ ਟੋਏ ਕਰ ਰਹੇ ਹਨ। ਜ਼ਮੀਨ ਦੇ ਅੰਦਰ ਡੂੰਘੇ ਟੋਏ ਹੋਣ ਕਾਰਨ ਧੁੱਸੀ ਬੰਨ੍ਹ ਵੀ ਵਾਰ-ਵਾਰ ਟੁੱਟ ਰਹੇ ਹਨ, ਜਿਸ ਕਾਰਨ ਲੋਕਾਂ ਦਾ ਵੱਡੀ ਪੱੱਧਰ 'ਤੇ ਨੁਕਸਾਨ ਹੋ ਰਿਹਾ ਹੈ।  


rajwinder kaur

Content Editor

Related News