ਪੰਜਾਬ 'ਚ ਕਈ ਥਾਈਂ ਪਿਆ ਮੀਂਹ, ਸਮੋਗ ਤੋਂ ਲੋਕਾਂ ਨੂੰ ਮਿਲਿਆ ਰਾਹਤ ਦਾ ਸਾਹ

11/14/2017 10:37:52 PM

ਜਲੰਧਰ— ਪੰਜਾਬ 'ਚ ਮੰਗਲਵਾਰ ਦੇਰ ਸ਼ਾਮ ਕਈ ਇਲਾਕਿਆਂ 'ਚ ਮੀਂਹ ਪਿਆ, ਜਿਸ ਕਾਰਨ ਜ਼ਹਿਰੀਲੀ ਹਵਾ ਤੋਂ ਰਾਹਤ ਦਾ ਸਾਹ ਮਿਲਿਆ ਹੈ। ਅੱਜ ਸ਼ਾਮ 4 ਵਜੇ ਹਲਕੇ ਮੀਂਹ ਕਾਰਨ ਸਮੋਗ ਦਾ ਪੱਧਰ ਵਧ ਗਿਆ ਸੀ ਤੇ ਚਾਰੇ ਪਾਸੇ ਜ਼ਹਿਰੀਲਾ ਧੂੰਆ ਫੈਲ ਗਿਆ ਸੀ। ਦੇਰ ਸ਼ਾਮ ਪਏ ਮੀਂਹ ਨੇ ਇਸ ਜ਼ਹਿਰੀਲੀ ਹਵਾ ਨੂੰ ਕੁਝ ਹੱਦ ਠੱਲ ਪਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਬੀਤੇ ਕੁਝ ਦਿਨਾਂ 'ਤੋਂ ਸਮੋਗ ਕਾਰਨ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬ 'ਚ ਪਰਾਲੀ ਸਾੜਨ ਤੇ ਹੋਰ ਕਾਰਨਾਂ ਕਾਰਨ ਪ੍ਰਦੂਸ਼ਣ 'ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਸੀ। ਕਈ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਪਏ ਇਸ ਮੀਂਹ ਕਾਰਨ ਲੋਕਾਂ ਨੂੰ ਸਮੋਗ ਤੋਂ ਰਾਹਤ ਦਾ ਸਾਹ ਮਿਲ ਸਕਦ ਹੈ।


Related News