ਹੁੰਮਸ ਦੇ ਮਾਰੇ ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ ਪੈ ਸਕਦੈ ਮੀਂਹ

Saturday, Jul 04, 2020 - 10:36 AM (IST)

ਹੁੰਮਸ ਦੇ ਮਾਰੇ ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ ਪੈ ਸਕਦੈ ਮੀਂਹ

ਲੁਧਿਆਣਾ (ਸਲੂਜਾ) : ਪਿਛਲੇ 3-4 ਦਿਨਾਂ ਤੋਂ ਮਾਨਸੂਨ ਦੀ ਰਫਤਾਰ ਕੁੱਝ ਮੱਧਮ ਜਿਹੀ ਚੱਲ ਰਹੀ ਸੀ ਅਤੇ ਤਾਪਮਾਨ ਦੇ ਨਾਲ-ਨਾਲ ਨਮੀ ਵਧਣ ਨਾਲ ਵੀ ਕਾਫੀ ਗਰਮੀ ਅਤੇ ਹੁੰਮਸ ਦਾ ਮੌਸਮ ਹੋ ਗਿਆ ਸੀ ਪਰ ਹੁਣ ਮੌਸਮ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ 3-4 ਦਿਨ ਰਾਹਤ ਮਿਲਣ ਦੀ ਸੰਭਾਵਨਾ ਹੈ। ਮਾਨਸੂਨ ਫਿਰ ਤੋਂ ਕਿਰਿਆਸ਼ੀਲ ਹੋ ਗਿਆ ਹੈ ਅਤੇ ਪੰਜਾਬ ’ਚ ਕਈ ਥਾਈਂ ਅਗਲੇ 48-72 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਬਰਗਾੜੀ ਵਿਖੇ ਬੇਅਦਬੀ ਮਾਮਲੇ 'ਚ 'ਸਿੱਟ' ਦੀ ਵੱਡੀ ਕਾਰਵਾਈ 7 ਡੇਰਾ ਪ੍ਰੇਮੀ ਗ੍ਰਿਫਤਾਰ

ਇਹ ਪ੍ਰਕਿਰਿਆ 4 ਜੁਲਾਈ ਸ਼ਾਮ ਤੋਂ ਹੀ ਸ਼ੁਰੂ ਹੋ ਜਾਵੇਗੀ ਅਤੇ ਪੰਜਾਬ ਦੇ ਉਤਰ-ਦੱਖਣੀ ਹਿੱਸਿਆਂ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਅਤੇ ਨਾਲ ਲੱਗਦੇ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : 12ਵੀਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰਕੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰਨ ਦੀ ਤਿਆਰੀ

4 ਜੁਲਾਈ ਤੋਂ ਬਾਅਦ ਅਗਲੇ 48-72 ਘੰਟਿਆਂ ’ਚ ਇਸ ਦੀ ਤੀਬਰਤਾ ਪੰਜਾਬ ਦੇ ਹੋਰ ਹਿੱਸਿਆਂ 'ਚ ਵੀ ਤੇਜ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਕੁੱਝ ਖੇਤਰਾਂ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ 'ਚ 5-6 ਜੁਲਾਈ ਨੂੰ ਭਾਰੀ ਵਰਖਾ (7 ਸੈਂਟੀਮੀਟਰ) ਵੀ ਹੋ ਸਕਦੀ ਹੈ। ਇਸ ਦੇ ਨਾਲ ਇਹ ਵੀ ਦੇਖਣ 'ਚ ਆਇਆ ਹੈ ਕਿ ਵਰਖਾ ਦੇ ਨਾਲ ਇਨ੍ਹਾਂ ਦਿਨਾਂ 'ਚ ਤੇਜ਼ ਰਫਤਾਰ ਹਵਾਵਾਂ (ਲਗਭਗ 45 ਕਿਲੋਮੀਟਰ ਪ੍ਰਤੀ ਘੰਟਾ) ਵੀ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ : 'ਅਕਾਲੀ ਦਲ ਟਕਸਾਲੀ' ਦਾ ਕਿਸੇ ਕੀਮਤ 'ਤੇ ਨਾਮ ਨਹੀ ਬਦਲਿਆ ਜਾਵੇਗਾ : ਬ੍ਰਹਮਪੁਰਾ


author

Babita

Content Editor

Related News