ਅਗਲੇ ਦੋ ਦਿਨਾਂ 'ਚ ਪੰਜਾਬ 'ਚ ਫਿਰ ਪੈਣਗੇ ਗੜ੍ਹੇ ਅਤੇ ਮੀਂਹ!
Tuesday, Jan 29, 2019 - 03:35 PM (IST)
ਚੰਡੀਗੜ੍ਹ (ਯੂ. ਐੱਨ.ਆਈ.) : 30 ਅਤੇ 31 ਜਨਵਰੀ ਨੂੰ ਮੀਂਹ ਤੇ ਕਿਤੇ-ਕਿਤੇ ਗੜੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਖੇਤਰ 'ਚ 2 ਦਿਨ ਬਾਅਦ ਮੌਸਮ ਫਿਰ ਤੋਂ ਕਰਵਟ ਲੈ ਸਕਦਾ ਹੈ। ਇਸ ਦਰਮਿਆਨ ਖੇਤਰ 'ਚ ਸੀਤ ਲਹਿਰ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ। ਕਸ਼ਮੀਰ 'ਚ ਲੱਦਾਖ ਦਾ ਦਰਾਸ ਸੈਕਟਰ ਦੇਸ਼ 'ਚ ਸਭ ਤੋਂ ਠੰਡਾ ਰਿਹਾ। ਜਿਥੇ ਤਾਪਮਾਨ -31.4 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ 'ਚ ਅੰਮ੍ਰਿਤਸਰ ਸਿਫਰ ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਰਿਹਾ। ਹਰਿਆਣਾ ਦੇ ਭਿਵਾਨੀ 'ਚ ਸਭ ਤੋਂ ਘੱਟ 3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਵੀ ਸੀਤ ਲਹਿਰ ਦਾ ਅਸਰ ਇਸੇ ਤਰ੍ਹਾਂ ਬਣਿਆ ਰਹੇਗਾ। 2 ਫਰਵਰੀ ਤੋਂ ਦਿਨ-ਰਾਤ ਦੇ ਤਾਪਮਾਨ 'ਚ ਵਾਧਾ ਸ਼ੁਰੂ ਹੋ ਜਾਵੇਗਾ।
