ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਮੱਥੇ 'ਤੇ ਖਿੱਚੀਆਂ ਚਿੰਤਾ ਦੀਆਂ ਲਕੀਰਾਂ
Wednesday, Feb 26, 2025 - 05:18 AM (IST)

ਬਹਿਰਾਮਪੁਰ (ਗੋਰਾਇਆ)- ਸਵੇਰੇ ਤੜਕਸਾਰ ਤੋਂ ਅਚਾਨਕ ਮੌਸਮ 'ਚ ਬਦਲਾਅ ਆਉਣ ਮਗਰੋਂ ਹੋਈ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਮੱਥੇ 'ਤੇ ਇਕ ਵਾਰ ਫ਼ਿਰ ਤੋਂ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਹੁਣ ਹਰ ਕਿਸਾਨ ਦੀਆਂ ਨਜ਼ਰਾਂ ਆਸਮਾਨ ਵੱਲ ਦੇਖ ਰਹੀਆਂ ਹਨ। ਕਿਸਾਨ ਰੱਬ ਦੇ ਹਾੜੇ ਕੱਢ ਕੇ ਅਰਜੋਈਆਂ ਕਰ ਰਹੇ ਹਨ ਕਿ ਹੁਣ ਪੁੱਤਾਂ ਵਾਂਗ ਪਾਲੀ ਕਣਕ ਨੂੰ ਕਿਵੇਂ ਬਚਾਇਆ ਜਾਵੇ।
ਇਸ ਸਬੰਧੀ ਗੱਲਬਾਤ ਕਰਦੇ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਥੰਮਣ, ਗੁਰਵਿੰਦਰ ਸਿੰਘ ਕਠਿਆਲੀ, ਅਮਨਦੀਪ ਸਿੰਘ, ਪਵਨ ਠਾਕੁਰ, ਅਸ਼ਵਨੀ ਸ਼ਰਮਾ ਆਦਿ ਨੇ ਦੱਸਿਆ ਕਿ ਸਵੇਰੇ ਤੜਕਸਾਰ ਤੋਂ ਅਚਾਨਕ ਬੇਮੌਸਮੀ ਬਾਰਿਸ਼ ਹੋਣ ਕਾਰਨ ਨੀਵੇ ਇਲਾਕਿਆਂ ਦੀਆਂ ਜ਼ਮੀਨਾਂ ਲਈ ਇਹ ਬਾਰਿਸ਼ ਕਹਿਰ ਬਣਕੇ ਪੇਸ਼ ਆ ਰਹੀ ਹੈ।
ਉਨਾ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਠੇਕੇ 'ਤੇ ਜ਼ਮੀਨਾਂ ਲੈ ਕੇ ਕਣਕ ਦੀ ਬਿਜਾਈ ਕੀਤੀ ਹੋਈ ਹੈ, ਮੌਸਮ ਵਿਭਾਗ ਦੀ ਚਿਤਾਨਵੀ ਨੇ ਕਿਸਾਨਾਂ ਦੇ ਮੱਥੇ ਉਪਰ ਆਲਮ ਦੀ ਲਕੀਰਾਂ ਖਿੱਚ ਦਿੱਤੀਆਂ ਹਨ। ਜਿਸ ਕਾਰਨ ਕਿਸਾਨ ਦੇ ਉਪਰ ਕੁਦਰਤ ਦਾ ਕ੍ਰੋਪ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਇਕ ਵਾਰੀ ਮੁੜ ਕਿਸਾਨੀ ਵਰਗ ਨੂੰ ਆਰਥਿਕ ਕੰਗਾਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- 3 ਦਿਨਾਂ 'ਚ ਹੀ ਉੱਜੜ ਗਈ ਸੱਜਰੀ ਵਿਆਹੀ ਦੀ ਦੁਨੀਆ, ਰਾਤੀਂ ਘਰੋਂ ਗਿਆ ਪਤੀ ਸਵੇਰੇ ਜਿਸ ਹਾਲ 'ਚ ਮਿਲਿਆ...
ਇਸ ਨਾਲ ਹੀ ਕਈ ਕਿਸਾਨਾਂ ਦੀ ਸਰ੍ਹੋਂ ਦੀ ਫਸਲ ਵੀ ਪੱਕ ਕੇ ਤਿਆਰ ਹੋਣ ਕਿਨਾਰੇ ਪਹੁੰਚ ਗਈ ਹੈ, ਜੋ ਕਿ ਹੁਣ ਇਸ ਕੁਦਰਤੀ ਮਾਰ ਹੇਠਾਂ ਆ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਬੇਮੌਸਮੀ ਬਾਰਿਸ਼ ਕਾਰਨ ਗੰਨੇ, ਮੱਕੀ ਅਤੇ ਪਸ਼ੂਆਂ ਲਈ ਚਾਰੇ ਦੀ ਫਸਲ ਵੀ ਲੇਟ ਹੋ ਰਹੀ ਹੈ, ਜਿਸ ਕਾਰਨ ਕਿਸਾਨ ਵਰਗ ਨੂੰ ਦੋਹਰੀ ਮਾਰ ਪੈ ਰਹੀ ਹੈ।
ਜੇਕਰ ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ 1 ਮਾਰਚ ਤੱਕ ਸੂਬੇ 'ਚ ਕਈ ਥਾਈਂ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ 26, 27 ਤੇ 28 ਫਰਵਰੀ ਨੂੰ ਹਨੇਰੀ-ਤੂਫਾਨ ਦੇ ਨਾਲ ਬਾਰਿਸ਼ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਇਕ ਵਾਰ ਫਿਰ ਸੂਬੇ ਦੇ ਤਾਪਮਾਨ ਵਿਚ ਗਿਰਾਵਟ ਵੇਖੀ ਜਾ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਮੁੜ ਸਰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਸਿਵਲ ਸਰਜਨ ਦਫ਼ਤਰ ਦਾ ਵਾਰਡ ਅਟੈਂਡੈਂਟ ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e