ਇਸ ਸਾਲ ਪਹਿਲੀ ਵਾਰ ਪਾਰਾ 28 ਡਿਗਰੀ, ਭਲਕੇ ਮੀਂਹ ਦੀ ਸੰਭਾਵਨਾ

Tuesday, Mar 12, 2024 - 05:16 PM (IST)

ਇਸ ਸਾਲ ਪਹਿਲੀ ਵਾਰ ਪਾਰਾ 28 ਡਿਗਰੀ, ਭਲਕੇ ਮੀਂਹ ਦੀ ਸੰਭਾਵਨਾ

ਚੰਡੀਗੜ੍ਹ (ਸ.ਹ) : ਇਸ ਵਾਰ ਦੀ ਜ਼ਿਆਦਾ ਦੇਰ ਤੱਕ ਰਹੀ ਠੰਡ ਤੋਂ ਬਾਅਦ ਧੁੱਪ ਦਾ ਹਲਕਾ ਪ੍ਰਭਾਵ ਨਜ਼ਰ ਆਉਣ ਲੱਗਾ ਹੈ। ਇਸ ਸਾਲ ਪਹਿਲੀ ਵਾਰ ਸ਼ਹਿਰ ਦਾ ਤਾਪਮਾਨ 28 ਡਿਗਰੀ ਨੂੰ ਛੂਹ ਗਿਆ। ਪਿਛਲੇ ਕੁਝ ਦਿਨਾਂ ਤੋਂ ਨਿਕਲ ਰਹੀ ਧੁੱਪ ਦਾ ਹਲਕਾ ਅਸਰ ਹੁਣ ਮਹਿਸੂਸ ਹੋਣ ਲੱਗਾ ਹੈ। ਹਾਲਾਂਕਿ ਸੋਮਵਾਰ ਸਵੇਰ ਤੋਂ ਹੀ ਆਸਮਾਨ ’ਚ ਬੱਦਲ ਛਾਏ ਰਹੇ ਪਰ ਪਿਛਲੇ ਤਿੰਨ ਦਿਨਾਂ ਤੋਂ ਧੁੱਪ ਨਿਕਲਣ ਤੋਂ ਬਾਅਦ ਮੌਸਮ ’ਚ ਠੰਡਕ ’ਚ ਲਗਾਤਾਰ ਘੱਟ ਹੋਣ ਕਾਰਨ ਤਾਪਮਾਨ ਵਧਿਆ ਹੈ।

ਇਹੋ ਕਾਰਨ ਸੀ ਕਿ ਬੱਦਲਵਾਈ ਰਹਿਣ ਤੋਂ ਬਾਅਦ ਦਿਨ ਦਾ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਗਿਆ। ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਵੀ 13.9 ਡਿਗਰੀ ਦਰਜ ਕੀਤਾ ਗਿਆ ਪਰ ਸ਼ਹਿਰ ’ਚ ਅਗਲੇ ਦੋ ਦਿਨਾਂ ਤੱਕ ਬੱਦਲ ਛਾਏ ਰਹਿਣਗੇ ਅਤੇ ਹਲਕਾ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਪੱਛਮੀ ਗੜਬੜੀ ਦਾ ਇੱਕ ਹੋਰ ਸਪੈਲ ਆਉਣ ਕਾਰਨ ਮੰਗਲਵਾਰ ਨੂੰ ਬੱਦਲ ਛਾਏ ਰਹਿਣਗੇ ਅਤੇ ਰਾਤ ਤੋਂ ਮੌਸਮ ’ਚ ਤਬਦੀਲੀ ਕਾਰਨ ਬੁੱਧਵਾਰ ਨੂੰ ਸ਼ਹਿਰ ’ਚ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ ਮੌਸਮ ਫਿਰ ਖੁੱਲ੍ਹ ਜਾਵੇਗਾ।
 


author

Babita

Content Editor

Related News