ਤੂਫਾਨ ਤੇ ਮੀਂਹ ਨਾਲ ਦਰੱਖਤ ਡਿੱਗੇ, ਕਈ ਇਲਾਕੇ ਪਾਣੀ ’ਚ ਡੁੱਬੇ
Wednesday, Jul 04, 2018 - 12:45 AM (IST)

ਫਿਰੋਜ਼ਪੁਰ(ਕੁਮਾਰ)-ਅੱਜ ਸਵੇਰੇ ਚੱਲੇ ਤੂਫਾਨ ਅਤੇ ਮੀਂਹ ਨਾਲ ਕਈ ਦਰੱਖਤ ਅਤੇ ਸਡ਼ਕਾਂ ’ਤੇ ਲੱਗੇ ਟੈਲੀਫੋਨ ਆਦਿ ਦੇ ਪੋਲ ਡਿੱਗ ਗਏ। ਤੇਜ਼ ਮੀਂਹ ਕਾਰਨ ਦਿੱਲੀ ਗੇਟ, ਮੀਟ ਮਾਰਕੀਟ, ਟਾਹਲੀ ਮੁਹੱਲਾ, ਮੋਰੀ ਗੇਟ, ਭਾਰਤ ਨਗਰ ਆਦਿ ਕਈ ਇਲਾਕਿਅਾਂ ’ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਘਰਾਂ ’ਚ ਮੀਂਹ ਦਾ ਪਾਣੀ ਦਾਖਲ ਹੋ ਗਿਆ।