ਮੀਂਹ ਤੇ ਹੜ੍ਹਾਂ ਦੀ ਮਾਰ ਤੋਂ ਬਾਅਦ ਹੁਣ ਇਸ ਵੱਡੀ ਮੁਸੀਬਤ ’ਚ ਫਸੇ ਕਿਸਾਨ
Wednesday, Jul 26, 2023 - 06:42 PM (IST)

ਪਟਿਆਲਾ (ਪਰਮੀਤ, ਲਖਵਿੰਦਰ) : ਪੰਜਾਬ ’ਚ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦੀ ਤਬਾਹੀ ਲਿਆ ਦਿੱਤੀ ਅਤੇ ਹਜ਼ਾਰਾਂ ਏਕੜ ਵਿਚ ਲਾਈ ਝੋਨੇ ਦੀ ਫਸਲ ਬਰਬਾਦ ਹੋ ਗਈ ਅਤੇ ਹੁਣ ਜਿਉਂ-ਜਿਉਂ ਪਾਣੀ ਉਤਰਦਾ ਜਾ ਰਿਹਾ ਹੈ, ਹੁਣ ਨਿੱਤ ਨਵੀਂ ਮੁਸੀਬਤ ਸਾਹਮਣੇ ਆ ਰਹੀ ਹੈ। ਗਰਾਊਂਡ ਜ਼ੀਰੋ ਤੋਂ ਮਿਲੀਆਂ ਤਾਜ਼ਾਂ ਰਿਪੋਰਟਾਂ ਮੁਤਾਬਕ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਮੋਟਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਿਹੜੇ ਇਲਾਕਿਆਂ ਵਿਚ ਬਹੁਤ ਜ਼ਿਆਦਾ ਪਾਣੀ ਚੜ੍ਹਿਆ ਸੀ, ਉਨ੍ਹਾਂ ਇਲਾਕਿਆਂ ਵਿਚ ਮੋਟਰਾਂ ਦੇ ਸਟਾਰਟਰ ਪਾਣੀ ਲੱਗਣ ਕਾਰਨ ਸੜ ਗਏ ਹਨ। ਭਾਵੇਂ ਇਹ ਛੋਟਾ ਨੁਕਸਾਨ ਹੈ ਪਰ ਇਸ ਤੋਂ ਕਿਤੇ ਜ਼ਿਆਦਾ ਵੱਡਾ ਨੁਕਸਾਨ ਵੀ ਸਾਹਮਣੇ ਆਇਆ ਹੈ। ਹੜ੍ਹਾਂ ਦੇ ਪਾਣੀ ਵਿਚ ਰੇਤਾ ਆਉਣ ਕਾਰਨ ਮੋਟਰਾਂ ਦੀ ਪਾਣੀ ਕੱਢਣ ਦੀ ਸਮਰਥਾ ਅੱਧੀ ਰਹਿ ਗਈ ਹੈ। ਇਸੇ ਤਰੀਕੇ ਅਨੇਕਾਂ ਬੋਰਾਂ ਦੀਆਂ ਮੋਟਰਾਂ ਹੜ੍ਹਾਂ ਮਗਰੋਂ ਚਲਾਉਣ ’ਤੇ ਸੜ ਗਈਆਂ ਹਨ।
ਇਹ ਵੀ ਪੜ੍ਹੋ : ਜਾਅਲੀ SC ਸਰਟੀਫਿਕੇਟ ਬਣਾਉਣ ਵਾਲਿਆਂ ’ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਚੁੱਕਿਆ ਇਹ ਕਦਮ
ਮੋਟਰਾਂ ਵਿਚ ਵਿਚਾਲੇ ਫਸਣ ਦਾ ਡਰ
ਹੜ੍ਹ ਮਾਰੇ ਇਲਾਕਿਆਂ ਵਿਚ ਮੋਟਰਾਂ ਵਿਚ ਰੇਤਾ ਜਾਣ ਦੇ ਕਾਰਨ ਮੋਟਰਾਂ ਦੇ ਸਬਮਰਸੀਬਲ ਪੰਪਾਂ ਦੇ ਵਿਚ ਵਿਚਾਲੇ ਫਸਣ ਦਾ ਡਰ ਪੈਦਾ ਹੋ ਗਿਆ ਹੈ। ਜੇਕਰ ਅਜਿਹੀਆਂ ਮੋਟਰਾਂ ਸਬਮਰਸੀਬਲ ਸੈੱਟਾਂ ਦੇ ਵਿਚ ਵਿਚਾਲੇ ਫਸ ਜਾਂਦੀਆਂ ਹਨ ਤਾਂ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਝੱਲਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ : 46 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ 10 ਦਿਨ ਪਹਿਲਾਂ ਕੈਨੇਡਾ ਭੇਜੇ ਇਕਲੌਤੇ ਪੁੱਤ ਦੀ ਅਚਾਨਕ ਮੌਤ
ਕਿਸਾਨਾਂ ਨੇ ਮੰਗਿਆ ਮੁਆਵਜ਼ਾ, ਦੋ ਤੋਂ ਢਾਈ ਲੱਖ ਰੁਪਏ ’ਚ ਪੈਂਦਾ ਹੈ ਨਵਾਂ ਬੋਰ
ਜਿਹੜੇ ਕਿਸਾਨ ਦਾ ਬੋਰ ਖੜ੍ਹ ਜਾਂਦਾ ਹੈ ਤਾਂ ਨਵਾਂ ਬੋਰ ਕਰਵਾਉਣ ਵਾਸਤੇ ਦੋ ਤੋਂ ਢਾਈ ਲੱਖ ਰੁਪਏ ਦਾ ਖਰਚ ਪ੍ਰਤੀ ਮੋਟਰ ਸਹਿਣਾ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਮਾਰੇ ਇਲਾਕਿਆਂ ਵਿਚ ਜਿਹੜੇ ਕਿਸਾਨਾਂ ਦੇ ਬੋਰ ਬਹਿ ਗਏ ਹਨ, ਉਨ੍ਹਾਂ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਪ੍ਰਤੀ ਬੋਰ ਆਉਂਦੇ ਖਰਚ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਨਵੇਂ ਨਿਰਦੇਸ਼ ਕੀਤੇ ਜਾਰੀ
ਰੇਤੇ ਕਾਰਨ ਮੋਟਰਾਂ ਫਸਣ ਦੇ ਵੀ ਮਾਮਲੇ ਆਏ ਸਾਹਮਣੇ
ਹੜ੍ਹ ਮਾਰੇ ਇਲਾਕਿਆਂ ਵਿਚ ਪ੍ਰਭਾਵਤ ਕਿਸਾਨਾਂ ਨੇ ਦੱਸਿਆ ਕਿ ਪਾਣੀ ਜ਼ਿਆਦਾ ਆਉਣ ਕਾਰਨ ਜਿਥੇ ਬੋਰ ਬਹਿ ਗਏ ਹਨ, ਉਥੇ ਹੀ ਪਾਣੀ ਵਿਚ ਰੇਤਾ ਜ਼ਿਆਦਾ ਆਉਣ ਕਾਰਨ ਮੋਟਰਾਂ ਵੀ ਬੋਰਾਂ ਵਿਚ ਫਸ ਗਈਆਂ ਹਨ। ਅਜਿਹੇ ਬੋਰ ਹੁਣ ਚੱਲਣੇ ਸੰਭਵ ਨਹੀਂ ਜਿਸ ਬਦਲੇ ਨਵੇਂ ਬੋਰ ਕਰਵਾਉਣੇ ਪੈ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ, ਆਖੀਆਂ ਇਹ ਗੱਲਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8