ਮੀਂਹ ਕਾਰਨ ਬਜ਼ੁਰਗ ਦਾ ਕੱਚਾ ਮਕਾਨ ਢਹਿ-ਢੇਰੀ ਹੋਇਆ
Friday, Jul 12, 2019 - 01:56 PM (IST)

ਮਾਛੀਵਾੜਾ (ਟੱਕਰ) : ਮੌਨਸੂਨ ਦੀ ਪਹਿਲੀ ਬਾਰਿਸ਼ ਜਿੱਥੇ ਕਿਸਾਨਾਂ ਲਈ ਰਾਹਤ ਬਣ ਕੇ ਆਈ, ਉਥੇ ਹੀ ਗਰੀਬਾਂ ਲਈ ਆਫ਼ਤ ਬਣ ਕੇ ਲੀ ਆਈ। ਸ਼ੁੱਕਰਵਾਰ ਨੂੰ ਮਾਛੀਵਾੜਾ ਇਲਾਕੇ ਵਿਚ ਪਏ ਭਾਰੀ ਮੀਂਹ ਕਾਰਨ ਨੇੜਲੇ ਪਿੰਡ ਸੈਸੋਂਵਾਲ ਕਲਾਂ ਵਿਖੇ ਬਜ਼ੁਰਗ ਜਸਵੀਰ ਸਿੰਘ ਦਾ ਪੁਰਾਣਾ ਮਕਾਨ ਢਹਿ-ਢੇਰੀ ਹੋ ਗਿਆ, ਜਿਸ ਵਿਚ ਉਹ ਤੇ ਉਸਦੀ ਪਤਨੀ ਜਖ਼ਮੀ ਹੋ ਗਏ। ਸ਼ੁੱਕਰਵਾਰ ਸਵੇਰੇ ਬਜ਼ੁਰਗ ਜੋੜਾ ਆਪਣੇ ਘਰ ਵਿਚ ਬੈਠਾ ਸੀ ਕਿ ਅਚਾਨਕ ਮੀਂਹ ਨਾਲ ਛੱਤ ਡਿੱਗ ਗਈ ਜਿਸ ਕਾਰਨ ਉਨ੍ਹਾਂ ਭੱਜ ਕੇ ਜਾਨ ਬਚਾਈ ਪਰ ਫਿਰ ਵੀ ਪਤੀ-ਪਤਨੀ ਦੇ ਕੁੱਝ ਸੱਟਾਂ ਲੱਗ ਗਈਆਂ।
ਛੱਤ ਡਿੱਗਣ ਨਾਲ ਘਰ ਵਿਚ ਪਿਆ ਸਾਰਾ ਸਮਾਨ ਵੀ ਨੁਕਸਾਨਿਆ ਗਿਆ। ਮੀਂਹ ਕਾਰਨ ਜਿੱਥੇ ਇਸ ਗਰੀਬ ਪਰਿਵਾਰ ਦੇ ਸਿਰ ਤੋਂ ਛੱਤ ਲੱਥ ਗਈ, ਉਥੇ ਸਾਰਾ ਸਮਾਨ ਵੀ ਖਰਾਬ ਹੋਣ ਕਾਰਨ ਇਹ ਬਜ਼ੁਰਗ ਜੋੜਾ ਲਾਚਾਰ ਦਿਖਾਈ ਦੇ ਰਿਹਾ ਸੀ। ਜ਼ਖ਼ਮੀ ਜੋੜੇ ਦਾ ਹਸਪਤਾਲ ਲਿਆ ਕੇ ਇਲਾਜ ਕਰਵਾਇਆ ਗਿਆ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ ਵਿਚ ਗਰੀਬ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ।