ਮੀਂਹ ਕਾਰਨ ਵਾਪਰਿਆ ਵੱਡਾ ਹਾਦਸਾ, ਘਰ ਦੀ ਛੱਤ ਡਿੱਗਣ ਕਾਰਣ ਮਲਬੇ ਹੇਠ ਦੱਬੀਆਂ ਗਈਆਂ ਬੀਬੀਆਂ

07/16/2022 4:27:54 PM

ਮਲੋਟ (ਜੁਨੇਜਾ) : ਮਲੋਟ ਵਿਖੇ ਇਕ ਘਰ ਵਿਚ ਛੱਤ ਡਿੱਗਣ ਤੋਂ ਬਾਅਦ ਦੋ ਔਰਤਾਂ ਮਲਬੇ ਵਿਚ ਫਸ ਗਈਆਂ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੀ ਟੀਮ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਮਲੋਟ ਸਟੇਸ਼ਨ ਦੇ ਫਾਇਰ ਅਫ਼ਸਰ ਗੁਰਸ਼ਰਨ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਰੀਵਾਲ ਦਾ ਫੋਨ ਆਇਆ ਕਿ ਨਗਰ ਪਾਲਿਕਾ ਕੋਲ ਸੁਵਿਧਾ ਸੈਂਟਰ ਵਾਲੀ ਗਲੀ ਵਿਚ ਇਕ ਘਰ ਅੰਦਰ ਕਮਰੇ ਅਤੇ ਚੁਬਾਰੇ ਦੀ ਛੱਤ ਡਿੱਗ ਪਈ ਹੈ। ਇਸ ਦੌਰਾਨ ਦੋ ਔਰਤਾਂ ਜੋ ਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਸਮਰੱਥ ਨਹੀਂ ਹਨ, ਮਲਬੇ ਹੇਠਾਂ ਦੱਬੀਆਂ ਗਈਆਂ ਹਨ। ਫਾਇਰ ਬ੍ਰਿਗੇਡ ਟੀਮ ਨੇ ਮੌਕੇ ’ਤੇ ਵੇਖਿਆ ਤਾਂ ਘਰ ਵਿਚ ਪਾਣੀ ਭਰਿਆ ਹੋਇਆ ਸੀ ਅਤੇ ਅੰਦਰ ਛੱਤ ਦੀਆਂ ਛਤੀਰੀਆਂ ਸਮੇਤ ਮਲਬਾ ਡਿੱਗਿਆ ਹੋਇਆ ਸੀ।

ਉਨ੍ਹਾਂ ਦੀ ਹਾਜ਼ਰੀ ਵਿਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਸ ਮਲਬੇ ਹੇਠੋਂ ਦੋ ਔਰਤਾਂ ਸਰਲਾ ਦੇਵੀ ਵਿਧਵਾ ਮੁਖਤਿਆਰ ਸਿੰਘ ਅਤੇ ਰਾਣੀ ਪਤਨੀ ਰਵਿੰਦਰ ਕੁਮਾਰ ਨੂੰ ਕੱਢ ਕੇ ਮੁੱਢਲੀ ਸਹਾਇਤਾਂ ਦਿੱਤੀ। ਇਸ ਪਿੱਛੋਂ ਐਂਬੂਲੈਂਸ ਬੁਲਾ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਇਸ ਮੌਕੇ ਵਾਰਡ ਨੰਬਰ 22 ਦੇ ਐੱਮ. ਸੀ. ਸੁਰੇਸ਼ ਕੁਮਾਰ ਨੇ ਮੌਕੇ ’ਤੇ ਪੁੱਜ ਕੇ ਇਹ ਰਾਹਤ ਕਾਰਜ ਵਿਚ ਪ੍ਰਸ਼ਾਸਨ ਦੀ ਮਦਦ ਕੀਤੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਤੱਕ ਨਾਲ ਰਹੇ। 


Gurminder Singh

Content Editor

Related News