ਮਾਮਲਾ ਰੇਲ ਲਾਈਨ ਦੇ ਕਲਿੱਪ ਤੋੜਨ ਦਾ: ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰ ਲਈ ਕਲਿੱਪ ਤੋੜਨ ਦੀ ਜ਼ਿੰਮੇਵਾਰੀ!
Monday, Jun 06, 2022 - 08:34 AM (IST)
ਰਾਜਪੁਰਾ (ਨਿਰਦੋਸ਼, ਚਾਵਲਾ) - ਰਾਜਪੁਰਾ ਨੇੜਲੇ ਰੇਲਵੇ ਸਟੇਸ਼ਨ ਸਰਾਏ ਬੰਜਾਰਾ ਤੋਂ ਨਾਭਾ ਪਾਵਰ ਥਰਮਲ ਪਲਾਂਟ ਤੱਕ ਵਿਛਾਈ ਨਿੱਜੀ ਰੇਲ ਲਾਈਨ ’ਤੇ ਬੀਤੀ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 1200 ਤੋਂ ਵੱਧ ਲਾਈਨ ਨੂੰ ਪਟੜੀ ਨਾਲ ਬੰਨ੍ਹਣ ਵਾਲੇ ਕਲਿੱਪ ਤੋੜ ਦਿੱਤੇ ਗਏ ਸਨ। ਇਸ ਮਾਮਲੇ ਸਬੰਧੀ ਥਾਣਾ ਸਦਰ ਪੁਲਸ ਨੇ ਥਰਮਲ ਪਲਾਂਟ ਦੇ ਕਾਰਪੋਰੇਟ ਕਮਿਊਨੀਕੇਸ਼ਨ ਅਫ਼ਸਰ ਮੁਨੀਸ਼ ਸਰਹਿੰਦੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਲਿੱਪ ਚੋਰੀ ਦਾ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ: ਕੁੜੀਆਂ ਤੋਂ ਐਕਟਿਵਾ ਖੋਹ ਰਹੇ ਸੀ ਲੁਟੇਰੇ, ਰੋਕਣ ’ਤੇ ਗੋਲੀ ਮਾਰ ਕੀਤਾ ਵਿਅਕਤੀ ਦਾ ਕਤਲ
ਐੱਸ. ਐੱਫ. ਜੇ. ਵੱਲੋਂ 6 ਜੂਨ ਘੱਲੂਘਾਰਾ ਦਿਵਸ ਸਬੰਧੀ ਰੇਲ ਰੋਕੇ ਜਾਣ ਦੀ ਕਾਲ ਦਿੱਤੀ ਗਈ ਸੀ। ਇਸ ਸਬੰਧੀ ਸਿੱਖਸ ਫਾਰ ਜਸਟਿਸ ਦੇ ਜਨਰਲ ਕਾਊਂਸਲ ਗੁਰਪਤਵੰਤ ਪੰਨੂ ਨੇ ਸ਼ੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਕੇ ਰਾਜਪੁਰਾ ਰੇਲਵੇ ਲਾਈਨ ਦੇ ਕਲਿੱਪ ਤੋੜੇ ਜਾਣ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਭਾਰਤੀ ਹਕੂਮਤ ਨੂੰ ਸੁਨੇਹਾ ਦਿੱਤਾ ਕਿ 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖਾਂ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਅੰਜ਼ਾਮ ਬਹੁਤ ਵੱਡੇ ਨਿਕਲਣਗੇ। ਐੱਸ. ਐੱਫ. ਜੇ. ਵੱਲੋਂ ਜਾਰੀ ਵੀਡੀਓ ਨੇ ਇਕ ਵਾਰ ਫਿਰ ਤੋਂ ਪੁਲਸ ਪ੍ਰਸ਼ਾਸਨ ਤੇ ਖੁਫੀਆਂ ਏਜੰਸੀਆਂ ਦੀਆਂ ਚਿੰਤਾਵਾਂ ’ਚ ਵਾਧਾ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ: ਪੋਤੇ ਨੂੰ ਮਿਲਣ ਦੀ ਸੀ ਰੀਝ, ਨੂੰਹ ਨੇ ਕੀਤਾ ਇਨਕਾਰ ਤਾਂ ਦਾਦੇ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਨਾਲ ਜਦੋਂ ਸ਼ੋਸ਼ਲ ਮੀਡੀਆ ’ਤੇ ਗੁਰਪਤਵੰਤ ਪੰਨੂ ਵੱਲੋਂ ਰੇਲਵੇ ਲਾਈਨ ਨੂੰ ਨੁਕਸਾਨ ਪਹੁੰਚਾਉਣ ਦੀ ਲਈ ਜ਼ਿੰਮੇਵਾਰੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਕੋਈ ਗੱਲ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਫਿਲਹਾਲ ਥਰਮਲ ਪਲਾਂਟ ਪ੍ਰਬੰਧਕਾਂ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)