ਰਾਏਕੋਟ ''ਚ ਰਾਤ ਦੋ ਵਜੇ ਵਾਪਰੀ ਵੱਡੀ ਵਾਰਦਾਤ, ਸਾਰੇ ਪਿੰਡ ''ਚ ਫੈਲੀ ਦਹਿਸ਼ਤ
Sunday, Aug 16, 2020 - 06:31 PM (IST)
ਰਾਏਕੋਟ (ਰਾਜ ਬੱਬਰ) : ਰਾਏਕੋਟ ਇਲਾਕੇ ਵਿਚ ਕੋਰੋਨਾ ਕਾਲ ਦੌਰਾਨ ਪੁਲਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸਗੋਂ ਅਪਰਾਧੀਆਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਬੀਤੀ ਰਾਤ 2.15 ਵਜੇ ਦੇ ਕਰੀਬ ਰਾਏਕੋਟ ਦੇ ਪਿੰਡ ਜੌਹਲਾਂ ਵਿਖੇ ਨਹਿਰ ਪੁੱਲ ਨਜ਼ਦੀਕ ਸਥਿਤ ਡੇਰਾ ਬਾਬਾ ਜਲੇਬੀ ਦਾਸ ਵਿਖੇ ਚਾਰ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ। ਲੁਟੇਰਿਆਂ ਨੇ ਡੇਰਾ ਮੁਖੀ ਬਾਬਾ ਰਾਮਦਾਸ ਜੌਹਲਾਂ ਅਤੇ ਉਸਦੇ ਚੇਲਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਬਾ ਰਾਮਦਾਸ ਦੇ ਕੰਨਾਂ 'ਚ ਪਾਈ ਮੁੰਦਰ, ਸ਼ਾਪ ਅਤੇ 46 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਲੈ ਗਏ।
ਇਹ ਵੀ ਪੜ੍ਹੋ : ਤਪਾ ਮੰਡੀ ਦੇ ਮਸ਼ਹੂਰ ਜਿਊਲਰ ਦੇ 20 ਸਾਲਾ ਨੌਜਵਾਨ ਪੁੱਤ ਦੀ ਕੋਰੋਨਾ ਕਾਰਣ ਮੌਤ
ਇਸ ਮੌਕੇ ਉਕਤ ਲੁਟੇਰਿਆਂ ਨੇ ਡੇਰੇ ਵਿਚ ਕਾਫੀ ਭੰਨ ਤੋੜ ਕੀਤੀ ਅਤੇ ਡੇਰੇ 'ਚ ਪਈਆਂ ਗੋਲਕਾਂ ਤੱਕ ਭੰਨ ਦਿੱਤੀਆਂ, ਸਗੋਂ ਜਾਂਦੇ ਹੋਏ ਸਾਰਿਆਂ ਨੂੰ ਡੇਰੇ ਅੰਦਰ ਬੰਦ ਕਰ ਗਏ। ਕਾਫੀ ਦੇਰ ਬਾਅਦ ਡੇਰੇ ਦੇ ਮੁਖੀ ਤੇ ਸੇਵਾਦਾਰਾਂ ਨੇ ਪਿੰਡ ਵਾਸੀਆਂ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਜ਼ਖ਼ਮੀ ਡੇਰਾ ਮੁਖੀ ਨੂੰ ਰਾਏਕੋਟ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਸ਼ਿਕਾਇਤ ਮਿਲਣ 'ਤੇ ਪੁਲਸ ਥਾਣਾ ਸਦਰ ਰਾਏਕੋਟ ਦੇ ਮੁਖੀ ਅਜੈਬ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਰਾਏਕੋਟ ਸਦਰ ਪੁਲਸ ਵੱਲੋਂ ਲੁਟੇਰਿਆਂ ਦੀ ਜਲਦ ਭਾਲ ਕਰਨ ਦੀ ਗੱਲ ਕਹੀ ਜਾ ਰਹੀ ਹੈ ਪ੍ਰੰਤੂ ਇਲਾਕੇ 'ਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਕਾਰਨ ਲੋਕਾਂ 'ਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ ਦਾ ਪਿਉ ਬੋਲਿਆ, 3 ਕਤਲ ਕੀਤੇ, 30 ਸਾਲ ਜੇਲ ਕੱਟੀ, ਕਿਤੇ ਚੌਥਾ ਕਤਲ ਨਾ ਕਰਨਾ ਪੈ ਜਾਵੇ