ਆਬਕਾਰੀ ਵਿਭਾਗ ਦੀਆਂ ਟੀਮਾਂ ਦੀ ਲੰਮੇ ਸਮੇਂ ਤੱਕ ਜਾਰੀ ਰਹੇਗੀ ਛਾਪਮਾਰੀ ਦੀ ਮੁਹਿੰਮ, 6 ਬਾਰਾਂ ’ਤੇ ਕੀਤੀ ਚੈਕਿੰਗ

Monday, Jul 29, 2024 - 02:56 PM (IST)

ਅੰਮ੍ਰਿਤਸਰ (ਇੰਦਰਜੀਤ)-ਆਬਕਾਰੀ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ’ਚ ਸਥਿਤ ਵਾਈਨ ਐਂਡ ਬਿਅਰ ਬਾਰਾਂ ’ਤੇ ਦਬਾਅ ਜਾਰੀ ਰਿਹਾ ਅਤੇ ਵਿਭਾਗ ਦੀਆਂ ਟੀਮਾਂ ਉਨ੍ਹਾਂ ਬਾਰਾਂ ’ਤੇ ਚੈਕਿੰਗ ਕਰਦੀ ਰਹੀ ਜਿੱਥੇ ਉਨ੍ਹਾਂ ਨੂੰ ਸ਼ੱਕ ਸੀ ਕਿ ਇਥੇ ਬਿਨਾਂ ਲਾਈਸੈਂਸ ਜਾਂ ਆਬਕਾਰੀ ਟੈਕਸ ਦੀ ਚੋਰੀ ਦਾ ਸਬੂਤ ਮਿਲ ਸਕਦਾ ਹੈ। ਹਾਲਾਂਕਿ ਉਥੇ ਵਿਭਾਗ ਦੀਆਂ ਟੀਮਾਂ ਨੂੰ ਸਫਲਤਾ ਨਹੀਂ ਮਿਲੀ। ਜਾਣਕਾਰੀ ਮੁਤਾਬਕ ਜ਼ਿਲ੍ਹਾ ਆਬਕਾਰੀ ਅਧਿਕਾਰੀ ਅੰਮ੍ਰਿਤਸਰ ਟੂ ਮਨੀਸ਼ ਗੋਇਲ ਦੀ ਨਿਗਰਾਨੀ ’ਚ ਇੰਸਪੈਕਟਰ ਰਵਿੰਦਰ ਸਿੰਘ ਬਾਜਵਾ, ਇੰਸਪੈਕਟਰ ਜਿਤੇਂਦਰ ਸਿੰਘ ਤੇ ਆਬਕਾਰੀ ਵਿਭਾਗ ਦੇ ਸਟਾਫ ਅਤੇ ਪੁਲਸ ਨੂੰ ਨਾਲ ਲੈ ਕੇ ਰਣਜੀਤ ਐਵੇਨਿਊ ’ਚ ਪਹੁੰਚੇ ਅਤੇ ਉਥੇ ਕੁਝ ਰੈਸਟੋਰੈਂਟ ਅਤੇ ਬਾਰਾਂ ਦੀ ਚੈਕਿੰਗ ਕੀਤੀ। ਇਸ ਦਰਮਿਆਨ ਹਾਈਲੈਂਡਰ, ਹੰਟਰਸ, ਬਲਿੰਕ, ਬਾਬਾ-ਐੱਸ, ਦਿ ਲੈਵਲ ਬਿਸਟ੍ਰੋ, ਡੋਇਰਾ ਆਦਿ ਸੰਸਥਾਨਾਂ ’ਤੇ ਚੈਕਿੰਗ ਕੀਤੀ।

ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ

ਵਰਣਨਯੋਗ ਹੈ ਕਿ ਬੀਤੇ ਦਿਨ ਆਬਕਾਰੀ ਵਿਭਾਗ ਦੀ ਜਲੰਧਰ ਅਤੇ ਗੁਰਦਾਸਪੁਰ ਦੇ ਅਸਿਸਟੈਂਟ ਕਮਿਸ਼ਨਰ ਰੈਂਕ ਦੇ ਤਿੰਨ ਅਧਿਕਾਰੀਆਂ ਦੀ ਅਗਵਾਈ ’ਚ ਟੀਮਾਂ ਨੇ ਰਣਜੀਤ ਐਵੇਨਿਊ ’ਚ ਲਿੱਕਰ ਬਾਰਾਂ ’ਤੇ ਰੇਡ ਕੀਤੀ ਸੀ। ਇਸ ਚੈਕਿੰਗ ਦੌਰਾਨ ਦੋ ਬਾਰਾਂ ’ਤੇ ਕੇਸ ਦਰਜ ਹੋਏ ਜਦਕਿ ਕਈਆਂ ਨੂੰ ਜੁਰਮਾਨਾ ਹੋਇਆ ਹੈ। ਇਸ ਗੱਲ ਦੀ ਵੀ ਚਰਚਾ ਸੀ ਕਿ ਜਦੋਂ ਕੋਈ ਵੱਡੀ ਛਾਪੇਮਾਰੀ ਹੁੰਦੀ ਹੈ ਤਾਂ ਉਸ ਦੇ ਬਾਅਦ ਕੋਈ ਫਾਲੋਅਪ ਨਹੀਂ ਲਿਆ ਜਾਂਦਾ। ਨਤੀਜਾ ਸਥਾਨਕ ਲੋਕ ਫਿਰ ਨਿਯਮਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸੇ ਨੂੰ ਲੈ ਕੇ ਬੀਤੇ ਦਿਨ ਦੁਬਾਰਾ ਰਣਜੀਤ ਐਵੇਨਿਊ ’ਚ ਅੱਧਾ ਦਰਜਨ ਬਾਰਾਂ ’ਚ ਛਾਪੇਮਾਰੀ ਹੋਈ ਹੈ। ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਛਾਪੇਮਾਰੀ ਦਾ ਇਕ ਅਭਿਆਨ ਲੰਮੇ ਸਮੇਂ ਤੱਕ ਜਾਰੀ ਰਹੇਗਾ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਨੂੰ ਦਿੱਤੀ ਵੱਡੀ ਸੌਗਾਤ, ਰੇਲਵੇ ਓਵਰਬ੍ਰਿਜ ਦਾ ਕੀਤਾ ਉਦਘਾਟਨ

ਕੀ ਕਹਿੰਦੇ ਹਨ ਅਧਿਕਾਰੀ

ਇਸ ਸਬੰਧ ’ਚ ਜ਼ਿਲਾ ਅਧਿਕਾਰੀ ਅੰਮ੍ਰਿਤਸਰ-2 ਮਨੀਸ਼ ਗੋਇਲ ਨੇ ਕਿਹਾ ਹੈ ਕਿ ਪ੍ਰਦੇਸ਼ ਆਬਕਾਰੀ ਕਮਿਸ਼ਨਰ ਦੇ ਨਿਰਦੇਸ਼ ’ਤੇ ਪੂਰੇ ਪੰਜਾਬ ’ਚ ਹੀ ਚੈਕਿੰਗ ਹੋ ਰਹੀ ਹੈ ਤਾਂ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਰੈਵੇਨਿਊ ਚੋਰੀ ਨਾ ਕਰੇ। ਇਕ ਸਵਾਲ ਦੇ ਉੱਤਰ ’ਚ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਚੈਕਿੰਗ ਕੀਤੀ ਗਈ। ਅੱਧਾ ਦਰਜਨ ਬਾਰਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਬੇਨਿਯਮੀ ਨਹੀਂ ਪਾਈ ਗਈ।

ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News