ਵਿਜੀਲੈਂਸ ਵਿਭਾਗ ਵੱਲੋਂ ਐੱਸ. ਡੀ. ਐੱਮ. ਦਫਤਰ ਵਿਖੇ ਛਾਪੇਮਾਰੀ, ਰਿਸ਼ਵਤ ਦੇ ਪੈਸਿਆਂ ਸਮੇਤ ਇਕ ਗ੍ਰਿਫਤਾਰ

Monday, Jul 10, 2017 - 09:58 PM (IST)

ਵਿਜੀਲੈਂਸ ਵਿਭਾਗ ਵੱਲੋਂ ਐੱਸ. ਡੀ. ਐੱਮ. ਦਫਤਰ ਵਿਖੇ ਛਾਪੇਮਾਰੀ, ਰਿਸ਼ਵਤ ਦੇ ਪੈਸਿਆਂ ਸਮੇਤ ਇਕ ਗ੍ਰਿਫਤਾਰ

ਬਟਾਲਾ (ਬੇਰੀ)-ਅੱਜ ਲੁਧਿਆਣਾ ਤੋਂ ਆਈ ਵਿਸ਼ੇਸ਼ ਵਿਜੀਲੈਂਸ ਟੀਮ ਵੱਲੋਂ ਐੱਸ. ਡੀ. ਐੱਮ. ਦਫਤਰ ਬਟਾਲਾ ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇਕ ਵਿਅਕਤੀ ਸੰਤੋਖ ਪੁੱਤਰ ਪ੍ਰੇਮ ਵਾਸੀ ਸਾਗਰਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ।
ਕੀ ਹੈ ਮਾਮਲਾ?
ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਮਹਿਲਾ ਇੰਸਪੈਕਟਰ ਨਿਰਦੋਸ਼ ਕੌਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਨੂੰ ਬਲਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖੋਖਰ ਫੌਜੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਸਬੰਧੀ ਕੇਸ ਅਦਾਲਤ 'ਚ ਚੱਲ ਰਿਹਾ ਹੈ। ਕੇਸ ਨੂੰ ਹੱਲ ਕਰਵਾਉਣ ਲਈ ਸੰਤੋਖ ਪੁੱਤਰ ਪ੍ਰੇਮ ਜੋ ਕਿ ਆਪਣੇ ਆਪ ਨੂੰ ਐੱਸ. ਡੀ. ਐੱਮ. ਦਾ ਸਟੈਨੋ ਕਹਿੰਦਾ ਹੈ, ਨੇ ਕੇਸ ਦਾ ਫੈਸਲਾ ਉਸ ਦੇ ਹੱਕ 'ਚ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਸੰਤੋਖ ਐੱਸ. ਡੀ. ਐੱਮ. ਦਫਤਰ ਵਿਖੇ ਬੈਠ ਕੇ ਆਪਣੇ ਆਪ ਨੂੰ ਐੱਸ. ਡੀ. ਐੱਮ. ਦਾ ਸਟੈਨੋ ਦੱਸ ਕੇ ਲੋਕਾਂ ਕੋਲੋਂ ਮੋਟੀ ਉਗਰਾਹੀ ਕਰ ਰਿਹਾ ਸੀ ਅਤੇ ਅੱਜ ਇਸ ਨੂੰ ਰਿਸ਼ਵਤ ਦੇ 10 ਹਜ਼ਾਰ ਰੁਪਏ ਅਤੇ ਐੱਸ. ਡੀ. ਐੱਮ. ਦਫਤਰ ਦੇ ਰਿਕਾਰਡ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਐੱਸ. ਡੀ. ਐੱਮ. ਦਫਤਰ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।


Related News