NIA ਦਾ ਵੱਡਾ ਐਕਸ਼ਨ, ਪਿੰਡ ਗੜ੍ਹੀ ਕਾਨੂੰਗੋ ਵਿਖੇ ਛਾਪੇਮਾਰੀ, ਪੜ੍ਹੋ ਪੂਰਾ ਮਾਮਲਾ

05/17/2023 7:04:22 PM

ਬਲਾਚੌਰ (ਬ੍ਰਹਮਪੁਰੀ) : ਦੇਸ਼ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੱਜ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਦੇਸ਼ ਵਿਰੋਧੀ ਤਾਕਤਾਂ 'ਤੇ ਸ਼ਿਕੰਜਾ ਕੱਸਣ ਦੇ ਮਕਸਦ ਤਹਿਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀਆਂ ਕੀਤੀਆਂ ਗਈਆਂ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਹੈੱਡਕੁਆਰਟਰ ਬਲਾਚੌਰ ਸ਼ਹਿਰ ਨਾਲ ਲੱਗਦੇ ਪਿੰਡ ਗੜ੍ਹੀ ਕਾਨੂੰਗੋ ਵਿਖੇ ਸਵੇਰੇ ਕਰੀਬ 5:30 ਵਜੇ ਐੱਨਆਈਏ ਦੀ ਟੀਮ ਵੱਲੋਂ ਭਾਰੀ ਫੋਰਸ ਨਾਲ ਛਾਪੇਮਾਰੀ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਅਜਮੇਰ ਸਿੰਘ ਦੇ ਘਰ ਕੇਂਦਰਿਤ ਰਹੀ ਇਸ ਟੀਮ ਨਾਲ ਸਥਾਨਕ ਪੁਲਸ ਵੱਡੀ ਗਿਣਤੀ 'ਚ ਐੱਨਆਈਏ ਟੀਮ ਦਾ ਸਹਿਯੋਗ ਕਰ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਇੰਸਪੈਕਟਰਾਂ ਤੇ ਸਬ-ਇੰਸਪੈਕਟਰਾਂ ਦੇ ਤਬਾਦਲੇ, ਪੜ੍ਹੋ ਪੂਰੀ ਲਿਸਟ

PunjabKesari

ਸੂਤਰਾਂ ਮੁਤਾਬਕ ਨੌਜਵਾਨ ਕੁਲਦੀਪ ਸਿੰਘ ਪੁੱਤਰ ਸਵ. ਅਜਮੇਰ ਸਿੰਘ ਕਿਸੇ ਅਰਬ ਦੇਸ਼ 'ਚ ਕੰਮ ਕਰਦਾ ਕਾਫੀ ਸਮੇਂ ਤੋਂ ਵਿਦੇਸ਼ ਰਹਿ ਰਿਹਾ ਹੈ। ਪਿੰਡ ਦੇ ਲੋਕਾਂ ਵੱਲੋਂ ਦੱਸਣ ਅਨੁਸਾਰ ਕੁਲਦੀਪ ਸਿੰਘ ਦੇ ਘਰ ਟੀਮ ਦੇ ਮੈਂਬਰ ਬੈਠੇ ਰਹੇ, ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕਿਸੇ ਨੂੰ ਘਰ ਦੇ ਮੈਂਬਰ ਨੂੰ ਬਾਹਰ ਆਉਣ ਦਿੱਤਾ ਗਿਆ। ਖ਼ਬਰ ਲਿਖਣ ਤੱਕ ਟੀਮ ਦੇ ਮੈਂਬਰ ਚਲੇ ਗਏ ਸਨ ਪਰ ਲੋਕਲ ਫੋਰਸ ਹਾਜ਼ਰ ਰਹੀ।
ਪਿੰਡ ਤੋਂ ਇਕੱਤਰ ਜਾਣਕਾਰੀ ਅਨੁਸਾਰ ਕੁਲਦੀਪ ਦੇ ਘਰ ਉਸ ਦੇ ਮਾਤਾ ਤੇ ਇਕ ਭੈਣ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ ਤੇ ਇਕ ਭੈਣ ਵਿਦੇਸ਼ ਰਹਿ ਰਹੀ ਹੈ।

ਇਹ ਵੀ ਪੜ੍ਹੋ : ਵਿਦੇਸ਼ ’ਚ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ 8 ਮੈਂਬਰਾਂ ਵਿਰੁੱਧ ਮੁਕੱਦਮਾ ਦਰਜ

PunjabKesari

ਪਿੰਡ ਦੇ ਇਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੁਲਦੀਪ ਸਿੰਘ ਲੰਬੇ ਸਮੇਂ ਤੋਂ ਇੰਡੀਆ ਨਹੀਂ ਆਇਆ ਕਿਉਂਕਿ ਉਸ ਖ਼ਿਲਾਫ਼ ਭਾਰਤ ਸਰਕਾਰ ਵੱਲੋਂ ਕੋਈ ਕਾਰਵਾਈ ਚੱਲ ਰਹੀ ਹੈ ਅਤੇ ਸੁਣਨ 'ਚ ਇਹ ਵੀ ਆਇਆ ਹੈ ਕਿ ਇਸ ਨੌਜਵਾਨ 'ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਦੇ ਸਬੰਧ ਦੇਸ਼ ਵਿਰੋਧੀ ਤਾਕਤਾਂ ਨਾਲ ਹਨ, ਜਿਨ੍ਹਾਂ ਦੀ ਫੰਡਿੰਗ ਦੇ ਮਾਮਲੇ 'ਚ ਵੀ ਚਰਚਾ ਹੈ। ਪੱਤਰਕਾਰਾਂ ਨੂੰ ਛਾਪੇਮਾਰੀ ਦਾ ਪੁਲਸ ਨੇ ਨਾ ਕੋਈ ਆਪਣਾ ਕਾਰਨ ਦੱਸਿਆ, ਨਾ ਹੀ ਕੁਲਦੀਪ ਦੇ ਘਰ ਅੰਦਰ ਕਿਸੇ ਨੂੰ ਜਾਣ ਦਿੱਤਾ ਗਿਆ। ਪਿੰਡ 'ਚ ਇੰਨੀ ਭਾਰੀ ਫੋਰਸ ਨਾਲ ਛਾਪੇਮਾਰੀ ਕਾਰਨ ਮਾਹੌਲ ਭੇਤ ਭਰਿਆ ਬਣਿਆ ਹੋਇਆ ਹੈ, ਜਿਸ ਬਾਰੇ ਲੋਕ ਪ੍ਰਸ਼ਾਸਨ ਤੋਂ ਕੁਝ ਜਾਣਨ ਦੀ ਉਮੀਦ ਕਰਦੇ ਹਨ, ਜਦੋਂ ਇਸ ਬਾਰੇ ਡਿਪਟੀ ਦਫ਼ਤਰ ਬਲਾਚੌਰ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News