27 ਜਨਵਰੀ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ, ਜਲੰਧਰ ’ਚ ਕਰਨਗੇ ਵਰਚੁਅਲ ਰੈਲੀ
Tuesday, Jan 25, 2022 - 12:02 PM (IST)

ਚੰਡੀਗੜ੍ਹ– ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਪੰਜਾਬ ਦੌਰਾ ਕਰਨ ਵਾਲੇ ਹਨ। ਉਹ 27 ਜਨਵਰੀ ਨੂੰ ਪੰਜਾਬ ਆਉਣਗੇ ਅਤੇ ਜਲੰਧਰ ’ਚ ਵਰਚੁਅਲ ਰੈਲੀ ਕਰਨਗੇ। ਇਸ ਦੌਰਾਨ ਉਹ ਕਾਰਜਕਰਤਾਵਾਂ ਅਤੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਵਿਖਾਈ ਦੇਣਗੇ।
Mark your calendars 👇
— Punjab Congress (@INCPunjab) January 25, 2022
Shri @RahulGandhi would be addressing the people of Punjab via a virtual Rally from Jalandhar on 27th January '22 at 4 pm!
Navi Soch, Nava Punjab pic.twitter.com/2RbHMUTbiL
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਰਾਹੁਲ ਗਾਂਧੀ ਦੇ 3 ਪੰਜਾਬ ਦੌਰੇ ਰੱਦ ਹੋ ਚੁੱਕੇ ਹਨ। ਮੋਗਾ ’ਚ 3 ਜਨਵਰੀ ਨੂੰ ਹੋਣ ਵਾਲੀ ਰੈਲੀ ਰਾਹੁਲ ਗਾਂਧੀ ਦੇ ਨਿੱਜੀ ਪ੍ਰੋਗਰਾਮਾਂ ’ਚ ਰੁੱਝੇ ਹੋਣ ਕਾਰਨ ਰੱਦ ਹੋਈ। ਇਸਤੋਂ ਬਾਅਦ ਉਹ 5 ਜਨਵਰੀ ਨੂੰ ਪੰਜਾਬ ’ਚ ਆਉਣ ਵਾਲੇ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਾਰਨ ਰਾਹੁਲ ਗਾਂਧੀ ਨੇ ਆਪਣੀ ਰੈਲੀ ਨੂੰ ਟਾਲ ਦਿੱਤਾ ਸੀ। 15 ਜਨਵਰੀ ਨੂੰ ਪੰਜਾਬ ਦੌਰੇ ’ਤੇ ਆਉਣਾ ਸੀ ਤਾਂ ਚੋਣ ਕਮਿਸ਼ਨ ਦੁਆਰਾ ਕੋਰੋਨਾ ਹਿਦਾਇਤਾਂ ਦੇ ਮੱਦੇਨਜ਼ਰ ਇਹ ਰੈਲੀ ਵੀ ਉਨ੍ਹਾਂ ਨੂੰ ਰੱਦ ਕਰਨੀ ਪਈ।