ਰਾਹੁਲ ਗਾਂਧੀ ਦੀ ਸੁਰੱਖਿਆ ’ਚ ਲੱਗੀ ਸੰਨ੍ਹ, ਜਾਂਚ ਸ਼ੁਰੂ
Monday, Feb 07, 2022 - 01:52 AM (IST)
ਮੁੱਲਾਂਪੁਰ ਦਾਖਾ (ਕਾਲੀਆ)-ਹਰਸ਼ਿਲਾ ਪੈਲੇਸ ਦੇ ਬਾਹਰ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਉਸ ਸਮੇਂ ਸੰਨ੍ਹ ਲੱਗਦੀ ਦਿਸੀ, ਜਦੋਂ ਕਾਂਗਰਸੀ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਭਰਵਾਂ ਸਵਾਗਤ ਵੇਖ ਰਾਹੁਲ ਗਾਂਧੀ ਨੇ ਗੱਡੀ ਹੌਲੀ ਕਰਵਾ ਕੇ ਗੱਡੀ ਦਾ ਸ਼ੀਸ਼ਾ ਥੱਲੇ ਕੀਤਾ ਤਾਂ ਇਕ ਪਾਰਟੀ ਦਾ ਝੰਡਾ ਰਾਹੁਲ ਗਾਂਧੀ ਦੇ ਮੂੰਹ ’ਤੇ ਆਣ ਵੱਜਾ।ਸੁਰੱਖਿਆ ’ਚ ਹੋਈ ਕੋਤਾਹੀ ਨੂੰ ਪੁਲਸ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲੈਂਦਿਆਂ ਝੰਡਾ ਗੱਡੀ ਅੰਦਰ ਸੁੱਟਣ ਵਾਲੇ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਬਿਆਨ ਲਏ ਤਾਂ ਜੋ ਸਾਰਾ ਮਾਮਲਾ ਸਾਹਮਣੇ ਸਕੇੇ। ਗੱਡੀ ’ਚ ਰਾਹੁਲ ਗਾਂਧੀ, ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਸ਼ਾਮਲ ਸਨ।
ਇਹ ਵੀ ਪੜ੍ਹੋ :ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੂੰ ਪਿੰਡ ਝਨੇੜੀ ਵਿਖੇ ਲੋਕਾਂ ਦਾ ਮਿਲਿਆ ਭਰਵਾਂ ਸਮਰਥਨ
ਥਾਣਾ ਦਾਖਾ ਦੀ ਪੁਲਸ ਵੱਲੋਂ ਕੀਤੀ ਗਈ ਜਾਂਚ ’ਚ ਇੰਸ. ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਾਂਗਰਸੀ ਆਗੂ ਅਕਸ਼ਿਤ ਸ਼ਰਮਾ ਦੀ ਅਗਵਾਈ ’ਚ ਕਾਂਗਰਸੀ ਵਰਕਰ ਸਵਾਗਤ ਕਰਨ ਲਈ ਖੜ੍ਹੇ ਸਨ ਅਤੇ ਫੁੱਲਾਂ ਨਾਲ ਸਵਾਗਤ ਕਰ ਰਹੇ ਸਨ। ਅਚਾਨਕ ਝੰਡਾ ਰਾਹੁਲ ਗਾਂਧੀ ਦੇ ਮੂੰਹ ’ਤੇ ਲੱਗਾ, ਉਹ ਨਿਆਮ ਖਾਨ ਵਾਸੀ ਜੰਮੂ ਜੋ ਕਿ ਐੱਨ. ਐੱਸ. ਯੂ. ਆਈ. ਦਾ ਕੌਮੀ ਬੁਲਾਰਾ ਹੈ, ਵੱਲੋਂ ਸੁੱਟਿਆ ਗਿਆ ਸੀ ਪਰ ਉਨ੍ਹਾਂ ਨੇ ਸੁਰੱਖਿਆ ਵਿਚ ਕੋਈ ਸੰਨ੍ਹ ਨਹੀਂ ਲਗਾਈ ਸਗੋਂ ਇਹ ਵਿਅਕਤੀ ਕਾਂਗਰਸੀ ਆਗੂ ਹੈ ਅਤੇ ਆਪਣੇ ਮਹਿਬੂਬ ਨੇਤਾ ਦਾ ਸਵਾਗਤ ਕਰਨ ਆਇਆ ਸੀ, ਅਚਾਨਕ ਝੰਡਾ ਉਨ੍ਹਾਂ ਦੇ ਹੱਥੋਂ ਛੁੱਟ ਗਿਆ, ਜੋ ਗੱਡੀ ਅੰਦਰ ਡਿੱਗ ਗਿਆ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦੇ ਮਾਮਲਿਆਂ 'ਚ ਆਈ ਵੱਡੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।