ਸਰਾਵਾਂ ’ਤੇ GST ਲਾਉਣ ’ਤੇ ਰਾਘਵ ਚੱਢਾ ਨੇ ਰਾਜ ਸਭਾ ’ਚ ਘੇਰੀ ਭਾਜਪਾ ਸਰਕਾਰ, ਜਜ਼ੀਆ ਟੈਕਸ ਨਾਲ ਕੀਤੀ ਤੁਲਨਾ

08/02/2022 7:50:18 PM

ਨਵੀਂ ਦਿੱਲੀ/ਚੰਡੀਗੜ੍ਹ (ਬਿਊਰੋ) : ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੰਮ੍ਰਿਤਸਰ ’ਚ ਸਰਾਵਾਂ ’ਤੇ ਟੈਕਸ ਲਾਉਣ ਦਾ ਮੁੱਦਾ ਰਾਜ ਸਭਾ ’ਚ ਚੁੱਕਿਆ। ਉਨ੍ਹਾਂ ਰਾਜ ਸਭਾ ’ਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਆਟਾ, ਦਾਲ ਤੇ ਚੌਲਾਂ ’ਤੇ ਜੀ. ਐੱਸ. ਟੀ. ਲਗਾ ਕੇ ਆਮ ਆਦਮੀ ਨੂੰ ਹੋਰ ਗਰੀਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਜਿਸ ਪੰਜਾਬ ਦੀ ਧਰਤੀ ਤੋਂ ਆਉਂਦਾ ਹੈ, ਉਥੋਂ ਦੀ ਗੁਰੂ ਕੀ ਨਗਰੀ ਅੰਮ੍ਰਿਤਸਰ ’ਚ ਿਜੰਨੀਆਂ ਵੀ ਸਰਾਵਾਂ ਹਨ, ’ਤੇ ਕੇਂਦਰ ਸਰਕਾਰ ਨੇ 12 ਫੀਸਦੀ ਜੀ. ਐੱਸ. ਟੀ. ਲਗਾ ਦਿੱਤਾ ਹੈ। ਇਹ ਟੈਕਸ ਲਾ ਕੇ ਔਰੰਗਜ਼ੇਬ ਵੱਲੋਂ ਲਾਏ ਜਜ਼ੀਆ ਟੈਕਸ ਨੂੰ ਵਾਪਸ ਲਿਆਉਣ ਦਾ ਕੰਮ ਕੇਂਦਰ ਸਰਕਾਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦੇ ਮੈਂਬਰ ਵਿਰੋਧੀ ਧਿਰ ’ਚ ਸਨ ਤਾਂ ਕਹਿੰਦੇ ਸਨ ਕਿ ਜਦੋਂ ਰੁਪਿਆ ਡਿੱਗਦਾ ਹੈ ਤਾਂ ਭਾਰਤ ਦੀ ਸਾਖ਼ ਡਿੱਗਦੀ ਹੈ। ਉਨ੍ਹਾਂ ਕਿਹਾ ਕਿ ਅੱਜ ਰੁਪਿਆ 80 ਰੁਪਏ ਤੋਂ ਪਾਰ ਹੋ ਗਿਆ ਹੈ। ਪੁਰਾਣੀਆਂ ਸਰਕਾਰਾਂ ਨੇ ਰੁਪਏ ਨੂੰ ਸੀਨੀਅਰ ਸਿਟੀਜ਼ਨ ਬਣਾਇਆ ਸੀ, ਜਦਕਿ ਭਾਜਪਾ ਸਰਕਾਰ ਨੇ ਇਸ ਨੂੰ 80 ਰੁਪਏ ਪਾਰ ਕਰਕੇ ਮਾਰਗਦਰਸ਼ਕ ਮੰਡਲ ’ਚ ਪਹੁੰਚਾ ਦਿੱਤਾ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ ਨਾਂ ਦਾ ਮੁੱਖ ਮੰਤਰੀ, ਕਿਹਾ-ਕੇਜਰੀਵਾਲ ਚਲਾ ਰਿਹੈ ਸਰਕਾਰ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਿਤ ਤਿੰਨ ਸਰਾਵਾਂ ਬਾਬਾ ਦੀਪ ਸਿੰਘ ਯਾਤਰੀ ਨਿਵਾਸ, ਮਾਤਾ ਭਾਗ ਕੌਰ ਨਿਵਾਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਐੱਨ. ਆਰ. ਆਈ. ਨਿਵਾਸ ’ਤੇ 12 ਫ਼ੀਸਦੀ ਜੀ. ਐੱਸ. ਟੀ. ਲਗਾਇਆ ਹੈ। ਇਨ੍ਹਾਂ ਤਿੰਨਾਂ ਸਰਾਵਾਂ ਦਾ ਸੰਚਾਲਨ ਸ੍ਰੀ ਦਰਬਾਰ ਸਾਹਿਬ ਵਲੋਂ ਕੀਤਾ ਜਾਂਦਾ ਹੈ। ਪਤਾ ਲੱਗਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਯਾਤਰੀਆਂ ਕੋਲੋਂ ਲਏ ਜਾਂਦੇ ਕਮਰਿਆਂ ਦੇ ਕਿਰਾਏ ਦੇ ਨਾਲ-ਨਾਲ 12 ਫ਼ੀਸਦੀ ਜੀ. ਐੱਸ. ਟੀ. ਵਸੂਲਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ


Manoj

Content Editor

Related News