ਰਾਧਾ ਸਵਾਮੀ ਸਤਿਸੰਗ ਘਰ ਬਿਆਸ ਦੇ ਦੇਸ਼ ਭਰ ’ਚ ਹੋਣ ਵਾਲੇ ਪ੍ਰੋਗਰਾਮਾਂ ਦਾ ਸ਼ਡਿਊਲ ਜਾਰੀ

Sunday, Mar 20, 2022 - 08:43 AM (IST)

ਰਾਧਾ ਸਵਾਮੀ ਸਤਿਸੰਗ ਘਰ ਬਿਆਸ ਦੇ ਦੇਸ਼ ਭਰ ’ਚ ਹੋਣ ਵਾਲੇ ਪ੍ਰੋਗਰਾਮਾਂ ਦਾ ਸ਼ਡਿਊਲ ਜਾਰੀ

ਜਲੰਧਰ (ਪੁਨੀਤ)- ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਵਲੋਂ ਕੋਵਿਡ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਅਹਿਮੀਅਤ ਦਿੰਦੇ ਹੋਏ ਕਈ ਵਾਰ ਪ੍ਰੋਗਰਾਮਾਂ ’ਤੇ ਰੋਕ ਲਾਈ ਗਈ ਸੀ। ਇਸ ਲੜੀ ਵਿਚ ਡੇਰੇ ਵਲੋਂ ਸਾਲ 2022 ਦੇ ਅੰਤ ਤੱਕ ਅਤੇ 2023 ਦੇ ਨਵੇਂ ਸਾਲ ਵਾਲੇ ਦਿਨ ਹੋਣ ਵਾਲੇ ਪ੍ਰੋਗਰਾਮਾਂ ਦਾ ਰਿਵਾਈਜ ਸ਼ਡਿਊਲ ਜਾਰੀ ਕਰ ਦਿੱਤਾ ਗਿਆ। ਸਤਿਸੰਗ ਸੈਂਟਰ ਆਫ ਇੰਡੀਆ ਦੇ ਰਿਟਾਇਰਡ ਕਰਨਲ ਜੀ. ਐੱਸ. ਭੁੱਲਰ ਦੁਆਰਾ ਜਾਰੀ ਪੱਤਰ ਗਿਣਤੀ ਨੰਬਰ 43/ ਸਤਿਸੰਗ ਪ੍ਰੋਗਰਾਮ /780 ਦੇ ਜ਼ਰੀਏ ਜੋਨਲ ਸੈਕਟਰੀ, ਕੋ - ਆਰਡੀਨੇਟਰ, ਏਰੀਆ ਸੈਕਟਰੀ, ਸੈਕਟਰੀ ਨੂੰ ਸੂਚਿਤ ਕਰਕੇ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਤਰੀਕਾਂ ਬਾਰੇ ਸੰਗਤ ਤਕ ਸੂਚਨਾ ਪਹੁੰਚਾਉਣ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੇਅਦਬੀ ਦੀ ਕੋਸ਼ਿਸ਼, ਬੀੜੀ ਪੀ ਰਹੀ ਜਨਾਨੀ ਗ੍ਰਿਫ਼ਤਾਰ (ਵੀਡੀਓ)

ਪੱਤਰ ਮੁਤਾਬਕ ਪਹਿਲਾਂ ਤੈਅ ਸਤਸੰਗ ਤੋਂ ਬਾਅਦ ਬਿਆਸ ਵਿਚ ਨਾਮਦਾਨ ਦਿੱਤਾ ਜਾਵੇਗਾ, ਜਦੋਂ ਕਿ ਮਾਰਚ ਅਤੇ ਜੁਲਾਈ ਵਿਚ ਨਾਮਦਾਨ ਨਹੀਂ ਦਿੱਤਾ ਜਾਵੇਗਾ। ਰਿਟਾਇਰਡ ਕਰਨਲ ਜੀ. ਐੱਲ. ਭੁੱਲਰ ਦੁਆਰਾ ਜਾਰੀ ਪੱਤਰ ਵਿੱਚ ਦੱਸਿਆ ਗਿਆ ਕਿ ਅਕਤੂਬਰ ਵਿਚ ਸਭ ਤੋਂ ਜ਼ਿਆਦਾ ਪ੍ਰੋਗਰਾਮਾਂ ਦਾ ਪ੍ਰਬੰਧ ਹੋਵੇਗਾ। ਇਸ ਕ੍ਰਮ ਵਿਚ ਮਾਰਚ 20 ਅਤੇ 27 ਨੂੰ ਮੁੱਖ ਡੇਰਾ ਬਿਆਸ (ਪੰਜਾਬ) ਵਿਚ ਸਵੇਰੇ 9 ਵਜੇ ਤੋਂ ਸਤਿਸੰਗ ਪ੍ਰੋਗਰਾਮ ਸ਼ੁਰੂ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਠਾਨਕੋਟ ਦੇ ਮੈਡੀਕਲ ਕਾਲਜ ’ਚ ਹੋਇਆ ਸਿਲੰਡਰ ਬਲਾਸਟ, ਦੇਖੋ ਤਸਵੀਰਾਂ

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News