'ਮਹਾਰਾਣੀ ਦੀਪਇੰਦਰ ਕੌਰ ਯਾਦਗਾਰੀ ਰੁੱਖ ਮੇਲੇ' 'ਚ ਦਿਖੀ ਵਿਰਸੇ ਦੀ ਝਲਕ (ਵੀਡੀਓ)

Monday, Jul 22, 2019 - 02:23 PM (IST)

ਫਰੀਦਕੋਟ (ਜਗਤਾਰ) - ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਪੰਛੀਆਂ ਦੀ ਸਾਂਭ-ਸੰਭਾਲ ਲਈ ਫਰੀਦਕੋਟ ਦੇ ਬੀੜ ਘੁਗਿਆਣਾ ਵਿਖੇ ਦੂਜੀ ਮਹਾਰਾਣੀ ਦੀਪਇੰਦਰ ਕੌਰ ਦੀ ਯਾਦ 'ਚ ਰੁੱਖ ਮੇਲੇ ਦਾ ਆਯੋਜਨ ਕੀਤਾ ਗਿਆ। ਮਹਾਰਾਵਲ ਖੇਵਾ ਜੀ ਟਰਸਟ ਦੇ ਸਹਿਯੋਗ ਨਾਲ 'ਬੀੜ ਸੁਸਾਇਟੀ' ਵਲੋਂ ਲਗਾਏ ਗਏ ਇਸ ਮੇਲੇ 'ਚ ਇਕ ਦਿਨ 'ਚ 3500 ਵਿਰਾਸਤੀ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਮੇਲੇ 'ਚ ਵੱਖ-ਵੱਖ ਇਲਾਕਿਆਂ ਦੀਆਂ ਸੰਸਥਾਵਾਂ ਵਲੋਂ ਪੰਜਾਬ ਦੇ ਵਿਰਸੇ ਨੂੰ ਪੇਸ਼ ਕਰਦੀਆਂ ਪੇਟਿੰਗਜ਼ ਤੇ ਸਾਜੋ-ਸਾਮਾਨ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਜਿਨ੍ਹਾਂ ਨੂੰ ਵੇਖ ਹਰ ਮਨ ਮੰਤਰ ਮੁਗਧ ਹੋ ਗਿਆ।

PunjabKesari

ਦੱਸ ਦੇਈਏ ਕਿ ਫਰੀਦਕੋਟ ਦੀ ਰਿਆਸਤ ਦੀ ਜ਼ਮੀਨ 'ਤੇ ਲਗਾਏ ਗਏ 3500 ਵਿਰਾਸਤੀ ਬੂਟੇ, ਜਿਨ੍ਹਾਂ 'ਚ ਨਿੰਮ, ਪਿੱਪਲ, ਬੋਹੜ ਤੇ ਵਣ ਆਦਿ ਸ਼ਾਮਲ ਹਨ। ਸੰਸਥਾ ਦੇ ਇਸ ਨੇਕ ਕੰਮ 'ਚ ਸਕੂਲਾਂ ਦੇ ਬੱਚਿਆਂ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਆਪਣਾ ਵਿਸ਼ੇਸ਼ ਤੌਰ 'ਤੇ ਹਿੱਸਾ ਪਾਇਆ।

PunjabKesari

ਇਸ ਦੌਰਾਨ ਫਰੀਦਕੋਟ ਰਿਆਸਤ ਦੇ ਵੰਸ਼ਜ ਰਾਜੀਵ ਕੇਹਰ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਇਸ ਮੇਲੇ ਨੂੰ ਅਗਲੇ ਸਾਲ ਵੀ ਇਸੇ ਤਰ੍ਹਾਂ ਲਗਾਉਣ ਦੀ ਗੱਲ ਕਹੀ। ਉਧਰ ਮੇਲੇ 'ਚ ਪਹੁੰਚੇ ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ ਨੇ ਵੀ ਬੀੜ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਆ।

PunjabKesari


author

rajwinder kaur

Content Editor

Related News