ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਪੁਤਲੇ ਫੂਕੇ

09/25/2017 12:34:12 PM


ਬਾਬਾ ਬਕਾਲਾ ਸਾਹਿਬ (ਅਠੌਲਾ) - ਅੱਜ ਬਾਬਾ ਬਕਾਲਾ ਸਾਹਿਬ ਦੇ ਮੁਹੱਲਾ ਮਾਤਾ ਰਾਣੀ ਤੇ ਹੋਰ ਦਰਜਨਾਂ ਪਿੰਡਾਂ 'ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵੱਲੋਂ ਕੇਂਦਰੀ ਕਮੇਟੀ ਦੇ ਸੱਦੇ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ, ਮਜ਼ਦੂਰਾਂ, ਕਿਸਾਨਾਂ ਦਾ ਕਰਜ਼ਾ ਮੁਆਫ ਨਾ ਕਰਨ ਤੇ ਬੇਘਰੇ ਲੋਕਾਂ ਨੂੰ ਰਿਹਾਇਸ਼ੀ ਪਲਾਟ ਨਾ ਦੇਣ ਖਿਲਾਫ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਪੁਤਲੇ ਫੂਕੇ ਗਏ।
ਇਸ ਮੌਕੇ ਬਚਨ ਸਿੰਘ ਲੋਹਗੜ੍ਹ, ਜਸਵੰਤ ਸਿੰਘ ਬਾਬਾ ਬਕਾਲਾ, ਚਰਨ ਸਿੰਘ, ਬਲਵਿੰਦਰ ਸਿੰਘ ਖਿਲਚੀਆਂ, ਦਲਬੀਰ ਸਿੰਘ ਬੀਰਾ ਪਹਿਲਵਾਨ, ਬੀਰਾ, ਹਰਦੇਵ ਸਿੰਘ ਭੱਟੀ ਬੁਤਾਲਾ, ਕਸ਼ਮੀਰ ਸਿੰਘ, ਮਿੰਟਾ ਛਾਪਿਆਂਵਾਲੀ, ਮਿੰਟੂ ਵਜ਼ੀਰ, ਤਰਸੇਮ ਸਿੰਘ, ਬਲਰਾਜ ਸਿੰਘ, ਬਲਵੰਤ ਸਿੰਘ, ਸ਼ਿੰਗਾਰਾ ਸਿੰਘ, ਰਾਣਾ ਵਜ਼ੀਰ, ਜਗੀਰ ਸਿੰਘ ਬਾਬਾ ਬਕਾਲਾ ਤੇ ਪਲਵਿੰਦਰ ਸਿੰਘ ਮਹਿਸਮਪੁਰ ਤੋਂ ਇਲਾਵਾ ਹੋਰ ਵੀ ਪਾਰਟੀ ਕਾਰਕੁੰਨ ਮੌਜੂਦ ਸਨ। ਵਡਾਲਾ ਕਲਾਂ/ਖੁਰਦ, ਫੱਤੂਵਾਲ, ਸੁਧਾਰ ਰਾਜਪੂਤਾਂ, ਦਾਊਦ, ਬੁੱਟਰ, ਮਹਿਸਮਪੁਰ, ਖੱਬੇ ਰਾਜਪੂਤਾਂ, ਭਿੰਡਰ, ਬੁਟਾਰੀ, ਭੋਰਸ਼ੀ ਬ੍ਰਾਹਮਣਾਂ/ਰਾਜਪੂਤਾਂ ਵਿਖੇ ਵੀ ਉਕਤ ਜਥੇਬੰਦੀ ਵੱਲੋਂ ਪੁਤਲੇ ਫੂਕੇ ਗਏ।
ਇਸ ਮੌਕੇ ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ, ਨਿਰਮਲ ਸਿੰਘ ਛੱਜਲਵੱਡੀ, ਗੁਰਨਾਮ ਸਿੰਘ ਭਿੰਡਰ ਆਦਿ ਨੇ ਕਿਹਾ ਕਿ ਅੰਤਰਰਾਸ਼ਟਰੀ ਮੰਡੀ 'ਚ ਕੱਚੇ ਤੇਲ ਦੀਆਂ ਕੀਮਤਾਂ ਅੱਧੀਆਂ ਹੋਣ ਦੇ ਬਾਵਜੂਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ, ਜਿਸ ਨਾਲ ਕਿਰਤੀ ਲੋਕਾਂ 'ਤੇ ਮਹਿੰਗਾਈ ਦਾ ਬੋਝ ਵੱਧ ਗਿਆ ਹੈ। ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਨਾ ਹੀ ਬੇਘਰੇ ਲੋਕਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਗਏ ਹਨ, ਜਿਸ ਖਿਲਾਫ ਅੱਜ ਦੋਵਾਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਪੁਤਲੇ ਫੂਕੇ ਗਏ ਹਨ।
ਅਜਨਾਲਾ, (ਬਾਠ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਕਾਰਕੁੰਨਾਂ ਨੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਤੇ ਤਹਿਸੀਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ਅਗਵਾਈ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ।  ਇਸ ਮੌਕੇ ਕਾਬਲ ਸਿੰਘ, ਨੱਥਾ ਸਿੰਘ, ਸੁਖਜਿੰਦਰ ਕੌਰ ਤਲਵੰਡੀ, ਸਰਬਜੀਤ ਕੌਰ ਡੱਬਰ, ਸੁੱਚਾ ਸਿੰਘ ਘੋਗਾ, ਸ਼ੀਤਲ ਸਿੰਘ ਤਲਵੰਡੀ, ਰਤਨ ਸਿੰਘ ਤਲਵੰਡੀ, ਮੁਖਤਾਰ ਸਿੰਘ, ਸੁਰਿੰਦਰ ਕੁਮਾਰ ਚੜਤੇਵਾਲੀ, ਸਰਪੰਚ ਯੋਧਾ ਸਿੰਘ ਬੇਦੀ ਛੰਨਾ, ਰਵੀ ਉਮਰਪੁਰਾ, ਹਰਜਿੰਦਰ ਸੋਹਲ, ਸੂਰਤ ਸਿੰਘ ਕੁਲਾਰ, ਸਵਿੰਦਰ ਸਿੰਘ ਸੂਫੀਆਂ, ਸਤਨਾਮ ਸਿੰਘ ਚੱਕ ਔਲ, ਰਜਿੰਦਰ ਸਿੰਘ ਭਲਾ ਪਿੰਡ, ਅਜੀਤ ਸਿੰਘ ਮਟੀਆ, ਤਰਸੇਮ ਸਿੰਘ, ਕਸ਼ਮੀਰ ਸਿੰਘ ਅਜਨਾਲਾ, ਹਰਨੇਕ ਸਿੰਘ ਨੇਪਾਲ, ਕਸ਼ਮੀਰ ਸਿੰਘ ਤਲਵੰਡੀ, ਕੁਲਦੀਪ ਸਿੰਘ ਤਲਵੰਡੀ, ਸੰਮਾ ਸਿੰਘ ਖਾਨਵਾਲ, ਦਲਬੀਰ ਸਿੰਘ ਬੱਲੜਵਾਲ, ਗਾਇਕ ਗੁਰਪਾਲ ਸਿੰਘ ਸੈਦਪੁਰ, ਬਲਕਾਰ ਸਿੰਘ ਗੁੱਲਗੜ੍ਹ, ਗਿਆਨ ਸਿੰਘ ਡੱਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।


Related News