ਸਟੱਡੀ ਵੀਜ਼ਾ ਦੀ ਅਧੂਰੀ ਜਾਣਕਾਰੀ ਕਾਰਨ ਪੰਜਾਬੀਆਂ ਦਾ ਹਰ ਸਾਲ ਹੋ ਰਿਹੈ ਕਰੋੜਾਂ ਰੁਪਏ ਦਾ ਨੁਕਸਾਨ
Saturday, Jul 22, 2023 - 09:22 PM (IST)
ਜਲੰਧਰ (ਨਰਿੰਦਰ ਮੋਹਨ)– ਬੇਸ਼ੱਕ ਪੰਜਾਬ ਤੋਂ ਹਰ ਸਾਲ ਲਗਭਗ ਇਕ ਲੱਖ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ ਪਰ ਅਧੂਰੀ ਸਲਾਹ ਕਾਰਨ ਲਗਭਗ ਹਰ ਵਾਰ ਅਨੇਕਾਂ ਵਿਦਿਆਰਥੀਆਂ ਨੂੰ ਵੀਜ਼ਾ ਹੀ ਨਹੀਂ ਮਿਲ ਰਿਹਾ, ਖਾਸ ਤੌਰ ’ਤੇ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ। ਇਸ ਨਾਲ ਵਿਦਿਆਰਥੀਆਂ ਵਿਚ ਨਿਰਾਸ਼ਾ ਤਾਂ ਬਣੀ ਹੀ, ਨਾਲ ਹੀ ਉਨ੍ਹਾਂ ਦਾ ਇਕ ਸਾਲ ਵੀ ਖ਼ਰਾਬ ਹੋ ਗਿਆ।
ਜਾਣਕਾਰੀ ਮੁਤਾਬਕ 2022 ਵਿਚ ਅਜਿਹੇ ਵਿਦਿਆਰਥੀਆਂ ਦਾ ਫ਼ੀਸਦੀ 30 ਸੀ, ਜਿਨ੍ਹਾਂ ਦੇ ਵੀਜ਼ਾ ਕੈਨੇਡਾ ਨੇ ਅਪ੍ਰਵਾਨ ਕੀਤੇ, ਜਦੋਂਕਿ ਆਸਟ੍ਰੇਲੀਆ ਵਿਚ ਵੀਜ਼ਾ ਅਪ੍ਰਵਾਨ ਹੋਣ ਦੀ ਦਰ 50 ਫ਼ੀਸਦੀ ਰਹੀ। ਜਾਣਕਾਰੀ ਮੁਤਾਬਕ ਹਰ ਸਾਲ ਵੀਜ਼ਾ ਅਪਲਾਈ ਕਰਨ ਲਈ ਪੰਜਾਬ ਤੋਂ ਲੋਕ ਵੀਜ਼ਾ ਫੀਸ ਤੇ ਸਲਾਹ ’ਤੇ 50 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਦੇ ਹਨ। ਵੀਜ਼ਾ ਅਪ੍ਰਵਾਨ ਹੋਣ ਦਾ ਵੱਡਾ ਕਾਰਨ ਠੀਕ ਸਲਾਹ ਨਾ ਮਿਲਣੀ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ADGP ਐੱਮ.ਐੱਫ. ਫਾਰੂਕੀ ਦੀ ਪਾਇਲਟ ਗੱਡੀ ਨਾਲ ਵਾਪਰਿਆ ਹਾਦਸਾ, ਜਲੰਧਰ ਤੋਂ ਜਾ ਰਹੇ ਸੀ ਬਠਿੰਡਾ
ਪੰਜਾਬ ਤੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਕੁਝ ਹੋਰ ਦੇਸ਼ਾਂ ਤੋਂ ਇਲਾਵਾ ਕੈਨੇਡਾ ਤੇ ਆਸਟ੍ਰੇਲੀਆ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਅਪਲਾਈ ਕਰਦੇ ਹਨ ਪਰ ਵੱਖ-ਵੱਖ ਕਾਰਨਾਂ ਕਰ ਕੇ ਅਤੇ ਅਧੂਰੇਪਨ ਕਾਰਨ ਅਨੇਕਾਂ ਵਿਦਿਆਰਥੀ ਦਾ ਵੀਜ਼ਾ ਅਪ੍ਰਵਾਨ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਵਿਰੋਧੀ ਧਿਰ ਦੇ ਗਠਜੋੜ I.N.D.I.A. ਮਗਰੋਂ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਬੋਲੇ ਰਾਜਾ ਵੜਿੰਗ
ਮੋਹਾਲੀ ਸਥਿਤ ਸੈਟਲ ਈਜ਼ੀ ਦੇ ਕੌਂਸਲਰ ਰਿਸ਼ੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅਧੂਰੇ ਗਿਆਨ ਤੇ ਨੌਸਿਖੀਏ ਸਲਾਹਕਾਰ ਕਾਰਨ ਹਰ ਸਾਲ ਹਜ਼ਾਰਾਂ ਵਿਦਿਆਰਥੀ ਵਿਦੇਸ਼ ਵਿਚ ਪੜ੍ਹਨ ਜਾਣ ਦੀ ਚਾਹਤ ਮਨ ਵਿਚ ਹੀ ਲੈ ਕੇ ਰਹਿ ਜਾਂਦੇ ਹਨ। ਇਸ ਸਾਲ ਭਾਰਤ ਤੋਂ ਆਸਟ੍ਰੇਲੀਆ ਜਾਣ ਵਾਲੇ 24.3 ਫ਼ੀਸਦੀ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਮਿਲ ਸਕਿਆ ਅਤੇ ਇਹ ਦਰ ਸਾਲ 2012 ਤੋਂ ਲੈ ਕੇ ਹੁਣ ਤਕ ਸਭ ਤੋਂ ਵੱਧ ਹੈ। ਇੰਝ 2022 ਵਿਚ ਭਾਰਤ ਤੋਂ ਕੈਨੇਡਾ ਜਾਣ ਵਾਲੇ 30 ਫ਼ੀਸਦੀ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਮਿਲ ਸਕਿਆ। ਇੱਥੋਂ ਤਕ ਕਿ ਚੰਗੇ ਪ੍ਰੋਫਾਈਲ ਨੂੰ ਵੀ ਖਾਰਜ ਕੀਤਾ ਗਿਆ ਅਤੇ ਅਨੇਕਾਂ ਵਿਦਿਆਰਥੀਆਂ ਨੂੰ ਵੀਜ਼ਾ ਹਾਸਲ ਕਰਨ ਲਈ 8-10 ਮਹੀਨੇ ਜਾਂ ਉਸ ਤੋਂ ਵੱਧ ਸਮੇਂ ਦੀ ਉਡੀਕ ਕਰਨੀ ਪਈ।
ਇਹ ਖ਼ਬਰ ਵੀ ਪੜ੍ਹੋ - ਪਤਨੀ ਨੇ ਬਲੇਡ ਨਾਲ ਕੱਟਿਆ ਪਤੀ ਦਾ ਪ੍ਰਾਈਵੇਟ ਪਾਰਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਵਰਣਨਯੋਗ ਹੈ ਕਿ ਸਿੱਖਿਆ ਦੇ ਮਾਮਲੇ ਵਿਚ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਕੈਨੇਡਾ ਹੈ। ਕੈਨੇਡਾ ਵਿਚ ਇਸ ਵੇਲੇ ਭਾਰਤ ਤੋਂ 3 ਲੱਖ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ, ਜਿਨ੍ਹਾਂ ਵਿਚ 70 ਫ਼ੀਸਦੀ ਵਿਦਿਆਰਥੀ ਪੰਜਾਬੀ ਹਨ। ਵੀਜ਼ਾ ਅਪ੍ਰਵਾਨ ਹੋਣ ਦੇ ਮਾਮਲਿਆਂ ਵਿਚ ਜ਼ਿਆਦਾਤਰ ਕਮੀ ਕੰਸਲਟੈਂਟ ਅਤੇ ਵਿਦਿਆਰਥੀਆਂ ਵਲੋਂ ਪੂਰੀ ਤਰ੍ਹਾਂ ਸਲਾਹ ਨਾ ਲੈਣ ਦੀ ਹੀ ਵੇਖੀ ਗਈ।
ਇਮੀਗ੍ਰੇਸ਼ਨ ਕੰਸਲਟੈਂਸੀ ਕੌਂਸਲਰ ਵੀ ਇਸ ਗੱਲ ਨੂੰ ਮੰਨਣ ਲੱਗੇ ਹਨ ਕਿ ਜਲਦਬਾਜ਼ੀ ਕਾਰਨ ਵਿਦਿਆਰਥੀਆਂ ਸਾਹਮਣੇ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸ ਦੇ ਲਈ ਭਾਰਤ ਵਿਚ ਹੀ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਲਾਹ ਲੈ ਕੇ ਵਿਦੇਸ਼ ਜਾਣਾ ਚਾਹੀਦਾ ਹੈ। ਇਕ ਵਾਰ ਵਿਚ ਵੀਜ਼ਾ ਅਪਲਾਈ ਕਰਨ ’ਤੇ ਲਗਭਗ 30,000 ਰੁਪਏ ਦੀ ਫੀਸ ਅਤੇ ਕੰਸਲਟੈਂਟ ਦੀ ਵੀ ਲਗਭਗ ਇੰਨੀ ਹੀ ਫੀਸ ਲੱਗ ਜਾਂਦੀ ਹੈ। ਵੀਜ਼ਾ ਅਪ੍ਰਵਾਨ ਹੋਏ ਮਾਮਲਿਆਂ ਦਾ ਅਨੁਮਾਨ ਲਾਇਆ ਜਾਵੇ ਤਾਂ ਇਹ ਰਕਮ 50 ਕਰੋੜ ਤੋਂ ਵੱਧ ਦੀ ਬਣਦੀ ਹੈ।
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8