ਪੰਜਾਬੀਓ ਸਾਵਧਾਨ! ਬੱਚਿਆਂ ਨੂੰ ਲੈ ਕੇ ਆਈ ਹੈਰਾਨ ਕਰਦੀ ਰਿਪੋਰਟ, ਹੋਇਆ ਵੱਡਾ ਖ਼ੁਲਾਸਾ
Monday, Jun 15, 2026 - 01:35 PM (IST)
ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੂਬੇ ਦਾ ਹਰ ਚੌਥਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਇਹ ਹਾਲਾਤ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ 'ਚ ਜ਼ਿਆਦਾ ਗੰਭੀਰ ਬਣ ਰਹੇ ਹਨ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਰਿਪੋਰਟ 'ਚ ਇਹ ਵੱਡਾ ਖ਼ੁਲਾਸਾ ਹੋਇਆ ਹੈ। ਰਿਪੋਰਟ ਦੇ ਮੁਤਾਬਕ ਸਾਲ 2020-21 ਦੌਰਾਨ 24.5 ਫ਼ੀਸਦੀ ਬੱਚਿਆਂ ਦੀ ਉਮਰ ਨਾਲ ਲੰਬਾਈ ਨਹੀਂ ਵੱਧ ਰਹੀ ਸੀ, ਜਦੋਂ ਕਿ ਸਾਲ 2023-24 'ਚ ਇਹ ਸਮੱਸਿਆ ਘੱਟ ਹੋ ਕੇ 20.4 ਫ਼ੀਸਦੀ ਹੋ ਗਈ ਹੈ। ਹਾਲਾਂਕਿ ਸ਼ਹਿਰੀ ਇਲਾਕਿਆਂ 'ਚ ਅਜੇ ਵੀ ਹਾਲਾਤ ਖ਼ਰਾਬ ਹਨ ਅਤੇ 23 ਫ਼ੀਸਦੀ ਬੱਚੇ ਇਸ ਤੋਂ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਭਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ
ਇਸ ਤੋਂ ਇਲਾਵਾ 5 ਸਾਲ ਤੱਕ ਦੇ 23.7 ਫ਼ੀਸਦੀ ਸ਼ਹਿਰੀ ਬੱਚਿਆਂ ਦੀ ਉਮਰ ਨਾਲ ਭਾਰ ਨਹੀਂ ਵੱਧ ਰਿਹਾ ਹੈ, ਜਦੋਂ ਕਿ 23.6 ਫ਼ੀਸਦੀ ਪੇਂਡੂ ਬੱਚਿਆਂ 'ਚ ਇਹ ਸਮੱਸਿਆ ਹੈ। ਇਸੇ ਤਰ੍ਹਾਂ 17.3 ਫ਼ੀਸਦੀ ਬੱਚਿਆਂ ਦਾ ਲੰਬਾਈ ਨਾਲ ਭਾਰ ਵੀ ਵੱਧ ਰਿਹਾ ਹੈ, ਜਦੋਂ ਕਿ 4 ਫ਼ੀਸਦੀ ਬੱਚਿਆਂ 'ਚ ਇਹ ਸਮੱਸਿਆ ਜ਼ਿਆਦਾ ਗੰਭੀਰ ਹੈ, ਜਿਸ ਕਾਰਨ ਬੱਚਿਆਂ 'ਚ ਹੋਰ ਬੀਮਾਰੀਆਂ ਦਾ ਵੀ ਖ਼ਤਰਾ ਰਹਿੰਦਾ ਹੈ। ਬੱਚਿਆਂ ਨੂੰ ਪੂਰੀ ਊਰਜਾ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਨਾ ਮਿਲਣ ਕਾਰਨ ਉਨ੍ਹਾਂ ਦੇ ਵਿਕਾਸ 'ਚ ਰੁਕਾਵਟ ਆ ਰਹੀ ਹੈ।
ਇਹ ਵੀ ਪੜ੍ਹੋ : ਪਾਵਰਕਾਮ ਨੇ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ! ਬਿਜਲੀ ਮੀਟਰਾਂ ਨੂੰ ਲੈ ਕੇ ਤੁਰੰਤ ਕੀਤੀ ਕਾਰਵਾਈ
ਹਾਲਾਂਕਿ ਗਰਭਵਤੀ ਔਰਤਾਂ ਅਤੇ ਬੱਚਿਆਂ 'ਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵਿਸ਼ੇਸ਼ ਮੁਹਿੰਮ ਚਲਾ ਰਹੀਆਂ ਹਨ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਲੋਂ ਆਂਗਣਵਾੜੀ ਕੇਂਦਰਾਂ 'ਤੇ ਬੱਚਿਆਂ ਨੂੰ ਨਮਕੀਨ ਦਲੀਆ, ਮਿੱਠਾ ਦਲੀਆ, ਮੁਰਮੁਰੇ ਅਤੇ ਖਿਚੜੀ ਦਿੱਤੀ ਜਾਂਦੀ ਹੈ। ਔਰਤਾਂ ਨੂੰ ਪੰਜੀਰੀ ਵੀ ਦਿੱਤੀ ਜਾਂਦੀ ਹੈ। ਕੇਂਦਰ ਜਨਤਕ ਵੰਡ ਪ੍ਰਣਾਲੀ, ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ ਵੀ ਚਲਾ ਰਿਹਾ ਹੈ ਪਰ ਕਿਤੇ ਨਾ ਕਿਤੇ ਸੂਬੇ 'ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਕਮੀ ਕਾਰਨ ਬੱਚਿਆਂ ਨੂੰ ਕੇਂਦਰਾਂ ਦੇ ਨਾਲ ਜੋੜਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
