ਇਟਲੀ ''ਚ ਰਹਿੰਦੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ

01/26/2022 11:50:38 AM

ਖਮਾਣੋ (ਅਰੋੜਾ) : ਇੱਥੇ ਪਿੰਡ ਬਰਵਾਲੀ ਖੁਰਦ ਦੇ 25 ਸਾਲਾ ਨੌਜਵਾਨ ਦੀ ਇਟਲੀ ਵਿਖੇ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਕ ਹਾਦਸੇ ਉਪਰੰਤ ਨੌਜਵਾਨ ਕੋਮਾ 'ਚ ਚਲਾ ਗਿਆ ਸੀ। ਇਕ ਸਾਲ ਕੋਮਾ ’ਚ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਅੱਜ ਪਿੰਡ ਪੁੱਜਣ ਦੀ ਸੰਭਾਵਨਾ ਹੈ।

ਉਹ ਇਟਲੀ ਦੇ ਸ਼ਹਿਰ ਨੈਪੋਲੀ ਵਿਖੇ ਰਹਿੰਦਾ ਸੀ। ਇਸ ਖ਼ਬਰ ਤੋਂ ਬਾਅਦ ਨੌਜਵਾਨ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
 


Babita

Content Editor

Related News