ਪੰਜਾਬੀ ਯੂਨੀਵਰਸਿਟੀ 'ਚ ਹੋਏ ਘਪਲੇ ਪੁੱਜੇ ਵਿਜੀਲੈਂਸ ਦਰਬਾਰ

02/13/2018 10:18:25 AM

ਪਟਿਆਲਾ (ਜੋਸਨ) -ਸੈਕੂਲਰ ਯੂਥ ਫੈੱਡਰੇਸ਼ਨ ਆਫ ਇੰਡੀਆ 'ਸੈਫੀ' ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਐੱਸ. ਐੱਸ. ਪੀ. ਵਿਜੀਲੈਂਸ ਪਟਿਆਲਾ ਨੂੰ ਇਕ ਮੈਮੋਰੰਡਮ ਸਮੇਤ ਐਫੀਡੇਵਿਟ ਸੌਂਪ ਕੇ ਪਿਛਲੇ 10 ਸਾਲਾਂ ਦੌਰਾਨ ਯੂਨੀਵਰਸਿਟੀ 'ਚ ਹੋਏ ਆਰਥਿਕ ਅਤੇ ਪ੍ਰਸ਼ਾਸਨਿਕ ਘਪਲਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। 
ਐੱਸ. ਐੱਸ. ਪੀ. ਵਿਜੀਲੈਂਸ ਨੂੰ ਦਿੱਤੇ ਇਸ ਐਫੀਡੇਵਿਟ 'ਚ ਸੰਧੂ ਨੇ 6 ਮੁੱਖ ਘਪਲਿਆਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ 'ਚ ਬਿਨਾਂ ਟੈੱਟ ਪਾਸ ਕੀਤੇ ਹੋਏ ਪ੍ਰੋਫੈਸਰ ਜਿਹੜੇ ਕਿ ਯੋਗਤਾ ਪੂਰੀਆ ਨਹੀਂ ਕਰਦੇ। ਦੂਜਾ ਗਲਤ ਐੱਸ. ਸੀ. ਬੀ. ਸੀ. ਸਰਟੀਫਿਕੇਟ ਲਾ ਕੇ 9 ਵਿਅਕਤੀਆਂ ਨੇ ਲੈਕਚਰਾਰ ਦੀਆਂ ਨੌਕਰੀਆਂ ਲਈਆਂ, ਜਿਨ੍ਹਾਂ ਨੇ ਕਾਨੂੰਨ ਦੀਆ ਧੱਜੀਆਂ ਉਡਾਈਆਂ । ਕਾਂਸਟੀਚਿਉਟ ਕਾਲਜਾਂ ਵਿਚ 100 ਤੋਂ ਉਪਰ ਲੈਕਚਰਾਰ ਹਨ, ਜਿਨ੍ਹਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੀ ਮਰਜ਼ੀ ਨਾਲ ਆਪਣੇ ਚਹੇਤਿਆਂ ਨੂੰ ਰੱਖਿਆ ਅਤੇ ਇਥੇ ਵੀ ਯੂ. ਜੀ. ਸੀ. ਤੇ ਪੰਜਾਬ ਸਰਕਾਰ ਦੇ ਬਣੇ ਰੂਲਾਂ ਦੀਆਂ ਧੱਜੀਆਂ ਉਡਾਈਆਂ ਹਨ। ਇਸ ਤੋਂ ਇਲਾਵਾ ਉੱਤਰ ਕਾਪੀਆਂ ਖਰੀਦ ਅਤੇ ਪੇਪਰ ਖਰੀਦ ਵਿਚ ਕਰੋੜਾਂ ਦਾ ਗਬਨ ਕੀਤਾ ਗਿਆ। ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਅੱਗ ਬੁਝਾਊ ਯੰਤਰ ਖਰੀਦ ਕੇ ਲੱਖਾਂ ਦਾ ਚੂਨਾ ਲਾਇਆ ਗਿਆ। ਹਰਵਿੰਦਰ ਸੰਧੂ ਨੇ ਕਿਹਾ ਕੇ ਵਿਜੀਲੈਂਸ ਪਹਿਲਾਂ ਹੀ ਇਕ ਅਰਜ਼ੀ 'ਤੇ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ 5 ਇਨਕੁਆਰੀਆਂ ਦੀ ਮੰਗ ਕੀਤੀ ਗਈ ਹੈ । ਇਸ ਸਬੰਧੀ ਐੱਸ. ਐੱਸ. ਪੀ. ਵਿਜੀਲੈਂਸ ਪ੍ਰਿਤਪਾਲ ਸਿੰਘ ਨੇ  ਭਰੋਸਾ ਦਿੱਤਾ ਹੈ ਕਿ ਇਨ੍ਹਾਂ 'ਤੇ ਕਾਰਵਾਈ ਜਲਦੀ ਹੀ ਹੋਵੇਗੀ।
ਇਸ ਮੌਕੇ ਸੰਧੂ ਨੇ ਕਿਹਾ ਹੈ ਕਿ ਮੌਜੂਦ ਵਾਈਸ ਚਾਂਸਲਰ ਇਨ੍ਹਾਂ ਜਾਂਚ ਰਿਪੋਰਟਾਂ 'ਤੇ ਕਾਰਵਾਈ ਨਹੀਂ ਕਰਨਾ ਚਾਹੁੰਦਾ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਾਂ ਤਾਂ ਵਾਈਸ ਚਾਂਸਲਰ ਇਨ੍ਹਾਂ ਘਪਲੇਬਾਜ਼ਾਂ ਨਾਲ ਰਲ ਗਿਆ ਹੈ ਜਾਂ ਇਹ ਡਰਪੋਕ ਵਿਅਕਤੀ ਹੈ,ਜਿਹੜਾ ਕਿ ਯੂਨਵਰਸਿਟੀ ਦੇ ਭਵਿੱਖ ਲਈ ਚੰਗਾ ਨਹੀ ਹੈ ਅਤੇ ਵਾਈਸ ਚਾਂਸਲਰ ਨੂੰ ਆਪਣੇ ਆਪ ਕੁਰਸੀ ਛੱਡ ਦੇਣੀ ਚਾਹੀਦੀ ਹੈ। ਜੇਕਰ ਵਾਂਈਸ ਚਾਂਸਲਰ ਇਨ੍ਹਾਂ ਰਿਪੋਰਟਾਂ 'ਤੇ ਕਾਰਵਾਈ ਕਰਦਾ ਤਾਂ ਅੱਜ ਵਿਜੀਲੈਂਸ ਕੋਲ ਜਾਣ ਦੀ ਸਾਨੂੰ ਲੋੜ ਨਹੀਂ ਸੀ। ਪਰ ਇਹ ਵਾਈਸ ਚਾਂਸਲਰ ਦੀ ਨਾਕਾਮੀ ਹੈ। ਜੇਕਰ ਵਿਜੀਲੈਂਸ ਵਿਭਾਗ ਵੀ ਕਾਰਵਾਈ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਅਸੀਂ ਹਾਈ ਕੋਰਟ ਜਾਵਾਂਗੇ।


Related News