ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਵਲੋਂ ਅਸਤੀਫ਼ਾ

Thursday, Nov 19, 2020 - 06:17 PM (IST)

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਵਲੋਂ ਅਸਤੀਫ਼ਾ

ਪਟਿਆਲਾ (ਜੋਸਨ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ ਕੁਲਪਤੀ ਪਟਿਆਲਾ ਦੇ ਡਾ. ਭੂਰਾ ਸਿੰਘ ਘੁੰਮਣ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਯੂਨੀਵਰਸਿਟੀ 'ਚ ਭਾਰੀ ਵਿੱਤੀ ਸੰਕਟ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਨੇ ਇਹ ਅਸਤੀਫ਼ਾ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਸੈਕਟਰੀ ਹਾਇਰ ਐਜੂਕੇਸ਼ਨ ਸਮੇਤ ਪੰਜਾਬ ਸਰਕਾਰ ਨੂੰ ਵੀ ਭੇਜ ਦਿੱਤਾ ਹੈ। 

ਇਹ ਵੀ ਪੜ੍ਹੋਕਾਰ ਅੰਦਰ ਸੜ ਕੇ ਸੁਆਹ ਹੋਣ ਵਾਲੇ 5 ਮਿੱਤਰਾਂ ਨੇ ਮਰਨ ਤੋਂ ਪਹਿਲਾਂ ਕਰਾਈ ਤਸਵੀਰ ਬਣੀ ਆਖ਼ਰੀ ਯਾਦ

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ 'ਚ ਆਏ ਵਿੱਤੀ ਸੰਕਟ ਕਾਰਨ ਡਾ. ਬੀ.ਐੱਸ. ਘੁੰਮਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਵੀ ਕੀਤੀ ਸੀ। ਇਸ ਤੋਂ ਇਲਾਵਾ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ 'ਚ ਵੀ ਇਹ ਮਾਮਲਾ ਲਿਆਂਦਾ ਸੀ ਪਰ ਹਰ ਵਾਰ ਲਾਰਿਆਂ ਤੋਂ ਬਿਨਾਂ ਕੁੱਝ ਵੀ ਪੱਲੇ ਨਾ ਪਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਪਿਛਲੇ ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਜਿਸ ਨੂੰ ਇਸ ਸਮੱਸਿਆ 'ਚੋਂ ਕੱਢਣ ਲਈ ਸਿਰਫ਼ ਬਿਆਨਾਂ ਤੋਂ ਇਲਾਵਾ ਕੋਈ ਸਾਰਥਕ ਹੱਲ ਨਹੀਂ ਲੱਭਿਆ ਗਿਆ।

ਇਹ ਵੀ ਪੜ੍ਹੋਕੁੜੀ ਨੂੰ ਸਰਬਾਲਾ ਬਣਾ ਕਿ ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ


author

Shyna

Content Editor

Related News