IAS ਰਵਨੀਤ ਕੌਰ 'ਪੰਜਾਬੀ ਯੂਨੀਵਰਸਿਟੀ' ਦੇ ਨਵੇਂ ਉਪ ਕੁਲਪਤੀ ਨਿਯੁਕਤ

Thursday, Nov 26, 2020 - 06:23 PM (IST)

IAS ਰਵਨੀਤ ਕੌਰ 'ਪੰਜਾਬੀ ਯੂਨੀਵਰਸਿਟੀ' ਦੇ ਨਵੇਂ ਉਪ ਕੁਲਪਤੀ ਨਿਯੁਕਤ

ਪਟਿਆਲਾ (ਪਰਮੀਤ) : ਆਈ. ਏ. ਐੱਸ. ਅਧਿਕਾਰੀ ਰਵਨੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਪ੍ਰਿੰਸੀਪਲ ਸਕੱਤਰ ਜੇ. ਐੱਮ. ਬਾਲਾ ਮੋਰਗਨ ਵੱਲੋਂ ਜਾਰੀ ਪੱਤਰ ਮੁਤਾਬਕ ਬੀ. ਐੱਸ. ਘੁੰਮਣ ਵੱਲੋਂ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਈ. ਏ. ਐੱਸ. ਅਧਿਕਾਰੀ ਰਵਨੀਤ ਕੌਰ ਅਗਲੇ ਹੁਕਮਾਂ ਤੱਕ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕੰਮਕਾਜ ਦੇਖਣਗੇ।

ਇਹ ਵੀ ਪੜ੍ਹੋ : ਲੁਧਿਆਣਾ : ਇਕੱਠੇ ਹੋਇਆ ਪਰਿਵਾਰ ਦੇ ਚਾਰੇ ਮੈਂਬਰਾਂ ਦਾ ਸਸਕਾਰ, ਪੋਸਟਮਾਰਟਮ 'ਚ ਹੋਏ ਅਹਿਮ ਖ਼ੁਲਾਸੇ

PunjabKesari

ਦੱਸਣਯੋਗ ਹੈ ਕਿ ਬੀਤੇ ਦਿਨੀਂ ਬੀ. ਐਸ. ਘੁੰਮਣ ਵੱਲੋਂ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਚੱਲਦਿਆਂ ਹੀ ਡਾ. ਬੀ. ਐੱਸ. ਘੁੰਮਣ 'ਤੇ ਯੂਨੀਵਰਸਿਟੀ ਨੂੰ ਇਸ ਵਿੱਤੀ ਸੰਕਟ 'ਚੋਂ ਕੱਢਣ ਲਈ ਦਬਾਅ ਬਣ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ। 

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਦਾ ਜ਼ਾਲਮ ਸਹੁਰਿਆਂ ਨਾਲ ਪਿਆ ਵਾਹ, ਅਸ਼ਲੀਲ ਵੀਡੀਓ ਬਣਾਉਣ ਤੱਕ ਪੁੱਜੀਆਂ ਗੱਲਾਂ

ਬੀ. ਐਸ. ਘੁੰਮਣ ਵੱਲੋਂ ਵਾਈਸ ਚਾਂਸਲਰ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ  ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਪ੍ਰਵਾਨ ਕਰ ਲਿਆ ਹੈ। ਇਸ ਤੋਂ ਬਾਅਦ ਜੰਗਲਾਤ ਤੇ ਜੰਗਲੀ ਜੀਵ ਦੇ ਵਧੀਕ ਮੁੱਖ ਸਕੱਤਰ ਰਵਨੀਤ ਕੌਰ ਨੂੰ ਅਗਲੇ ਹੁਕਮਾਂ ਤੱਕ ਉਪ ਕੁਲਪਤੀ ਦਾ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਭੇੜੀਏ ਨੇ 4 ਦਿਨਾਂ ਤੱਕ ਕੁੜੀ ਨਾਲ ਕੀਤੀ ਦਰਿੰਦਗੀ, ਵਿਆਹੁਤਾ ਜੋੜਾ ਵੀ ਨਿਕਲਿਆ ਦਗ਼ੇਬਾਜ਼


author

Babita

Content Editor

Related News