ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤ ‘ਚ ਮੌਤ

Sunday, Dec 04, 2022 - 01:51 PM (IST)

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤ ‘ਚ ਮੌਤ

ਟੋਰਾਂਟੋ (ਰਾਜ ਗੋਗਨਾ)- ਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਬੀਤੇ ਦਿਨ ਸ਼ੱਕੀ ਹਾਲਾਤ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ਼ਨੀਤ ਕੌਰ 5 ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ੇ ‘ਤੇ ਆਈ ਸੀ ਉਹ ਅਤੇ ਟੋਰਾਂਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : 7 ਸਾਲਾ ਬੱਚੀ ਦੀ ਮਿਲੀ ਲਾਸ਼, FedEx ਦਾ ਡਰਾਈਵਰ ਗ੍ਰਿਫ਼ਤਾਰ

ਕੁਝ ਮਹੀਨਿਆਂ ਤੱਕ ਹੀ ਇਸ਼ਮੀਤ ਨੂੰ ਪੀ.ਆਰ ਵੀ ਮਿਲਣ ਵਾਲੀ ਸੀ ਕਿ ਰੱਬ ਵੱਲੋਂ ਉਸ ਨਾਲ ਇਹ ਭਾਣਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਮੀਤ ਦੀ ਲਾਸ਼ ਉਸਦੀ ਕਾਰ ਦੀ ਡਰਾਈਵਿੰਗ ਸੀਟ ‘ਤੇ ਪਾਈ ਗਈ। ਇਸ਼ਨੀਤ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।ਪੁਲਸ ਜਾਂਚ ਵਿੱਚ ਜੁਟੀ ਹੋਈ ਹੈ!

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News