ਕਾਂਗਰਸ ''ਚ ਜਾਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੀ ਕਰਨ ਔਜਲਾ ਤੇ ਬੱਬੂ ਮਾਨ ''ਤੇ ਬਿਆਨਬਾਜ਼ੀ, ਸ਼ਰੇਆਮ ਆਖੀ ਇਹ ਗੱਲ

Saturday, Dec 11, 2021 - 01:28 PM (IST)

ਕਾਂਗਰਸ ''ਚ ਜਾਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੀ ਕਰਨ ਔਜਲਾ ਤੇ ਬੱਬੂ ਮਾਨ ''ਤੇ ਬਿਆਨਬਾਜ਼ੀ, ਸ਼ਰੇਆਮ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਤੇ ਸੰਗੀਤ ਜਗਤ 'ਚ ਅਕਸਰ ਹੀ ਕਲਾਕਾਰ ਆਪਣੇ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਆਏ ਦਿਨ ਆਪਣੇ ਵਿਵਾਦਾਂ 'ਤੇ ਖੁੱਲ੍ਹ ਕੇ ਚਰਚਾ ਕਰਦੇ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇ ਵਾਲਾ ਤੇ ਗਾਇਕ ਕਰਨ ਔਜਲਾ 'ਚ ਵੀ ਕਾਫ਼ੀ ਵਾਰ ਕੰਟਰੋਵਰਸੀ ਵੇਖਣ ਨੂੰ ਮਿਲ ਚੁੱਕੀ ਹੈ। 
ਦੱਸ ਦਈਏ ਕਿ ਕਰਨ ਔਜਲਾ ਤੇ ਸਿੱਧੂ ਮੂਸੇ ਵਾਲਾ ਸੰਗੀਤ ਜਗਤ ਦੇ ਮਸ਼ਹੂਰ ਕਲਾਕਾਰ ਹਨ, ਫਿਰ ਵੀ ਅਸੀਂ ਉਨ੍ਹਾਂ ਨੂੰ ਕਦੇ ਵੀ ਇੱਕ-ਦੂਜੇ ਨਾਲ ਗਾਉਂਦੇ ਜਾਂ ਸਟੇਜ ਸ਼ੇਅਰ ਕਰਦੇ ਨਹੀਂ ਦੇਖਿਆ। ਉਹ ਦੇਸ਼ ਦੇ ਸਭ ਤੋਂ ਵੱਡੇ ਕਲਾਕਾਰਾਂ 'ਚੋਂ ਇੱਕ ਹਨ। ਸਿੱਧੂ ਮੂਸੇ ਵਾਲਾ ਦੀ ਕੰਟਰੋਵਰਸੀ ਪੰਜਾਬੀ ਗਾਇਕ ਬੱਬੂ ਮਾਨ ਨਾਲ ਵੀ ਕਾਫ਼ੀ ਚਰਚਾ 'ਚ ਰਹਿੰਦੀ ਹੈ। ਅਕਸਰ ਇਨ੍ਹਾਂ ਦੋਹਾਂ ਕਲਾਕਾਰਾਂ ਨੂੰ ਆਪਣੇ ਗੀਤਾਂ ਜਾਂ ਲਾਈਵ ਸ਼ੋਅ 'ਚ ਇੱਕ-ਦੂਜੇ ਨੂੰ ਅਸਿੱਧੇ ਤੌਰ 'ਤੇ ਜਵਾਬ ਦਿੰਦੇ ਦੇਖਿਆ ਜਾਂ ਸੁਣਿਆ ਗਿਆ ਹੈ। ਉਨ੍ਹਾਂ ਦੇ ਫੈਨਜ਼ ਵੀ ਸੋਸ਼ਲ ਮੀਡੀਆ 'ਤੇ ਆਪਸ 'ਚ ਉਲਝਦੇ ਰਹਿੰਦੇ ਹਨ। ਸਿੱਧੂ ਮੂਸੇ ਵਾਲਾ, ਕਰਨ ਔਜਲਾ ਤੇ ਬੱਬੂ ਮਾਨ ਦੇ ਫੈਨਜ਼ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਦਾ ਕੋਈ ਮੌਕਾ ਨਹੀਂ ਛੱਡਦੇ। 

ਇਹ ਖ਼ਬਰ ਵੀ ਪੜ੍ਹੋ :  ਕੈਟਰੀਨਾ ਨੇ ਵਿਆਹ 'ਚ ਪਹਿਨਿਆ ਸਬਿਆਸਾਚੀ ਦਾ ਪੁਰਾਣਾ ਲਹਿੰਗਾ ਤੇ ਗਹਿਣੇ, ਖ਼ੁਦ ਵੇਖੋ ਤਸਵੀਰਾਂ 'ਚ

ਕਰਨ ਔਜਲਾ ਤੇ ਬੱਬੂ ਮਾਨ 'ਤੇ ਖੁੱਲ੍ਹ ਕੇ ਕੀਤੀ ਬਿਆਨਬਾਜ਼ੀ
ਹਾਲ ਹੀ 'ਚ ਸਿੱਧੂ ਮੂਸੇ ਵਾਲਾ ਨੇ ਇੱਕ ਇੰਟਰਵਿਊ 'ਚ ਕਰਨ ਔਜਲਾ ਤੇ ਬੱਬੂ ਮਾਨ ਨਾਲ ਆਪਣੇ ਮੁਕਾਬਲੇਬਾਜ਼ੀ 'ਤੇ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ। ਇਹ ਪੁੱਛੇ ਜਾਣ 'ਤੇ ਕਿ ਕੀ ਮੁਕਾਬਲੇਬਾਜ਼ੀ 'ਚ ਕੋਈ ਸੱਚਾਈ ਹੈ ਜਾਂ ਉਹ ਸਿਰਫ਼ ਫੈਨ ਹਨ ਜਾਂ ਅਫਵਾਹਾਂ? ਸਿੱਧੂ ਮੂਸੇ ਵਾਲਾ ਨੇ ਜਵਾਬ ਦਿੰਦਿਆਂ ਕਿਹਾ, ''ਅਜਿਹਾ ਨਹੀਂ ਹੈ ਕਿ ਇਹ ਸਾਰਾ ਕੁੱਝ ਝੂਠ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕੁਝ ਹਕੀਕਤ ਜ਼ਰੂਰ ਹੈ, ਜਦਕਿ ਕਈ ਗੱਲਾਂ ਮਨਘੜਤ ਵੀ ਹਨ। ਸਿੱਧੂ ਨੇ ਇਹ ਵੀ ਕਿਹਾ ਕਿ ਬੇਸ਼ੱਕ ਮੇਰੇ ਕਈ ਲੋਕਾਂ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ ਹਨ ਪਰ ਉਹ ਸਮਾਜਿਕ ਤੌਰ 'ਤੇ ਉਨ੍ਹਾਂ ਬਾਰੇ 'ਮਾੜਾ ਬੋਲਣ' ਤੋਂ ਹਮੇਸ਼ਾ ਗੁਰੇਜ਼ ਕਰਦਾ ਹੈ।''

ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਨਵੇਂ ਗੁਆਂਢੀਆਂ ਵਿੱਕੀ-ਕੈਟਰੀਨਾ ਨੂੰ ਇੰਝ ਦਿੱਤੀ ਵਿਆਹ ਦੀ ਵਧਾਈ

ਅਸੀਂ ਦੋਵੇਂ ਬਿਲਕੁਲ ਦੋਸਤ ਨਹੀਂ ਸਨ ਪਰ ਨਿੱਜੀ ਤੌਰ 'ਤੇ ਜ਼ਰੂਰ ਜਾਣਦੇ ਸੀ- ਸਿੱਧੂ ਮੂਸੇ ਵਾਲਾ
ਸਿੱਧੂ ਨੇ ਅੱਗੇ ਕਿਹਾ ਕਿ ਉਹ ਆਪਣੇ ਇੰਟਰਵਿਊਜ਼ 'ਚ ਇਨ੍ਹਾਂ ਅਦਾਕਾਰਾਂ-ਗਾਇਕਾਂ ਬਾਰੇ ਗੱਲ ਕਰਨ ਅਤੇ ਉਨ੍ਹਾਂ ਬਾਰੇ ਮਾੜਾ ਬੋਲਣ ਤੋਂ ਹਮੇਸ਼ਾ ਝਿਜਕਦੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਕਈ ਵਾਰ ਉਹ ਗਾਉਣ ਲਈ ਇੱਕ-ਦੂਜੇ ਨੂੰ ਕੋਸਦੇ ਹਨ ਪਰ ਉਹ ਸਿਰਫ਼ 'ਗੀਤ' ਹੀ ਹਨ।'' ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਕਰਨ ਔਜਲਾ ਕਦੇ ਉਨ੍ਹਾਂ ਦਾ ਦੋਸਤ ਸੀ ਤਾਂ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ, ''ਦੋਵੇਂ ਬਿਲਕੁਲ ਦੋਸਤ ਨਹੀਂ ਸਨ ਪਰ ਇੱਕ-ਦੂਜੇ ਨੂੰ ਨਿੱਜੀ ਤੌਰ 'ਤੇ ਜਾਣਦੇ ਜ਼ਰੂਰ ਸਨ।''

ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਤੋਂ ਬਾਅਦ ਸਲਮਾਨ ਖ਼ਾਨ ਨੇ ਲਿਆ ਵੱਡਾ ਫ਼ੈਸਲਾ, ਕੀਤਾ ਇਹ ਐਲਾਨ

ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਨੇ ਕਾਂਗਰਸ ਦਾ ਫੜਿਆ ਪੱਲਾ
ਦੱਸਣਯੋਗ ਹੈ ਕਿ ਗਾਇਕ ਸਿੱਧੂ ਮੂਸੇ ਵਾਲਾ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਕੁਝ ਦਿਨ ਪਹਿਲਾਂ ਹੀ ਰਸਮੀ ਤੌਰ 'ਤੇ ਇਸ ਗੱਲ ਦਾ ਐਲਾਨ ਹੋਇਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ 'ਚ ਸਿੱਧੂ ਮੂਸੇ ਵਾਲਾ ਨੇ ਕਾਂਗਰਸ ਦਾ ਪੱਲਾ ਫੜਿਆ ਸੀ।


ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
 


author

sunita

Content Editor

Related News