ਆਸਟ੍ਰੇਲੀਆ ਰਹਿੰਦੀ ਪੰਜਾਬਣ ਨਾਲ ਵਾਪਰੀ ਰੂਹ ਕੰਬਾਊ ਵਾਰਦਾਤ, ਮੁੰਡੇ ਨੇ ਬੇਰਹਿਮੀ ਨਾਲ ਕਤਲ ਕਰਕੇ ਦੱਬੀ ਲਾਸ਼

Friday, Apr 09, 2021 - 03:29 PM (IST)

ਪਟਿਆਲਾ/ਰੱਖੜਾ (ਰਾਣਾ) : ਆਸਟ੍ਰੇਲੀਆ ਦੇ ਐਡੀਲੇਡ ਵਿਖੇ ਢਾਈ ਸਾਲ ਪਹਿਲਾਂ ਨਰਸਿੰਗ ਦਾ ਕੋਰਸ ਕਰਨ ਗਈ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਰਾਇਣਗੜ੍ਹ ਦੇ ਸਵ. ਨੇਤਰ ਸਿੰਘ ਦੀ ਧੀ ਜਸਮੀਨ ਕੌਰ ਦਾ ਇੱਕ ਮੁੰਡੇ ਵੱਲੋਂ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਕੁੜੀ ਦੇ ਮਾਮੇ ਕੁਲਵੰਤ ਸਿੰਘ ਦਦਹੇੜਾ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਸਮੀਨ ਦਾ ਕਤਲ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨੇੜਲੇ ਪਿੰਡ ਬੁਲਾਲਾਂ ਦੇ ਰਹਿਣ ਵਾਲੇ ਮੋਹਨ ਸਿੰਘ ਦੇ ਪੁੱਤਰ ਤਾਰਿਕਜੋਤ ਵੱਲੋਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਮਸ਼ਹੂਰ ਗਾਇਕ ਨੇ ਜੇਲ੍ਹ 'ਚ ਅਚਾਨਕ ਮਾਰੀ ਐਂਟਰੀ, ਸਭ ਰਹਿ ਗਏ ਹੈਰਾਨ

ਉਨ੍ਹਾਂ ਦੱਸਿਆ ਕਿ ਤਾਰਿਕਜੋਤ  ਵੱਲੋਂ ਆਸਟ੍ਰੇਲੀਆ ਰਹਿੰਦੀ ਮਾਸੀ ਰਾਜਵੀਰ ਕੌਰ ਤੇ ਮਾਸੜ ਮਨਜਿੰਦਰ ਸਿੰਘ ਦੀ ਸ਼ੈਅ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੁੜੀ ਨੂੰ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਨ ਵਾਲੀ ਥਾਂ ’ਤੇ ਲਗਾਤਾਰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਇਸ ਸੰਬੰਧੀ ਐਡੀਲੇਡ ਦੀ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਇਸ ਮੁੰਡੇ ਨੇ ਪੁਲਸ ਦੀ ਵਾਰਨਿੰਗ ਦੀ ਅਣਦੇਖੀ ਕਰਦੇ ਹੋਏ ਜਸਮੀਨ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਇਸ 'ਸਰਕਾਰੀ ਨੌਕਰੀ' ਲਈ ਟੁੱਟ ਪਏ ਨੌਜਵਾਨ, ਹੈਰਾਨ ਕਰ ਦੇਵੇਗੀ ਇਹ ਖ਼ਬਰ

ਇਸ ਪਿੱਛੋਂ ਉਸ ਨੇ ਜਸਮੀਨ ਦੀ ਲਾਸ਼ ਨੂੰ 400 ਕਿਲੋਮੀਟਰ ਦੀ ਦੂਰੀ ’ਤੇ ਧਰਤੀ ਹੇਠਾਂ ਦੱਬ ਦਿੱਤਾ। ਜਿਉਂ ਹੀ ਜਸਮੀਨ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਤੇ ਕੁੜੀ ਦੇ ਕਤਲ ਹੋਣ ਦੀ ਪੁਸ਼ਟੀ ਕੀਤੀ। ਇਸ ਉਪਰੰਤ ਪੁਲਸ ਨੇ ਮੁਲਜ਼ਮ ਤਾਰਿਕਜੋਤ ਸਿੰਘ ਨੂੰ ਮਾਸੀ-ਮਾਸੜ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : NRI ਪਤੀ ਦੀਆਂ ਕਰਤੂਤਾਂ ਦਾ ਪਤਨੀ ਨੇ ਮੂੰਹ ਤੋੜ ਦਿੱਤਾ ਜਵਾਬ, ਜਾਣੋ ਪੂਰਾ ਮਾਮਲਾ

ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਘਟਨਾ ਨੂੰ ਅੰਜਾਮ ਦੇਣ ਬਾਰੇ ਜਾਂਚ ਜਾਰੀ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਉਸ ਦੀ ਭਾਣਜੀ ਜਸਮੀਨ ਕੌਰ ਦੀ ਮ੍ਰਿਤਕ ਦੇਹ ਅੱਜ ਦਿੱਲੀ ਏਅਰਪੋਰਟ ’ਤੇ ਪੁੱਜੇਗੀ ਅਤੇ ਅੰਤਿਮ ਸੰਸਕਾਰ ਕਰਨ ਉਪਰੰਤ ਮੁੰਡੇ ਦੇ ਮਾਤਾ-ਪਿਤਾ ’ਤੇ ਵੀ ਐਸ. ਐਸ. ਪੀ. ਸੰਗਰੂਰ ਨੂੰ ਮਿਲ ਕੇ ਮਾਮਲਾ ਦਰਜ ਕਰਵਾਇਆ ਜਾਵੇਗਾ।
ਨੋਟ : ਵਿਦੇਸ਼ਾਂ 'ਚ ਪੰਜਾਬੀਆਂ ਨਾਲ ਹੋ ਰਹੀਆਂ ਵਾਰਦਾਤਾਂ ਬਾਰੇ ਦਿਓ ਆਪਣੀ ਰਾਏ


Babita

Content Editor

Related News