ਵਿਦੇਸ਼ ਗਏ ਪੰਜਾਬੀ ਨੇ ਪੱਕੀ ਕੁੜੀ ਨਾਲ ਕਰਵਾ ਲਿਆ ਵਿਆਹ, ਫ਼ਿਰ ਜੋ ਹੋਇਆ... (ਵੀਡੀਓ)

Thursday, Jan 23, 2025 - 12:05 PM (IST)

ਵਿਦੇਸ਼ ਗਏ ਪੰਜਾਬੀ ਨੇ ਪੱਕੀ ਕੁੜੀ ਨਾਲ ਕਰਵਾ ਲਿਆ ਵਿਆਹ, ਫ਼ਿਰ ਜੋ ਹੋਇਆ... (ਵੀਡੀਓ)

ਫ਼ਰੀਦਕੋਟ (ਜਗਤਾਰ ਦੁਸਾਂਝ): ਵਿਆਹ ਤੋਂ ਇਕ ਸਾਲ ਬਾਅਦ ਹੀ ਫ਼ਰੀਦਕੋਟ ਦੇ 25 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦੀ ਹਾਂਗਕਾਂਗ 'ਚ ਭੇਤਭਰੇ ਹਾਲਾਤ 'ਚ ਮੌਤ ਹੋ ਗਈ। ਕਰੀਬ ਇਕ ਹਫਤਾ ਪਹਿਲਾਂ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਲੜਕੇ ਹਰਪ੍ਰੀਤ ਸਿੰਘ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ, ਪਰ ਪਰਿਵਾਰਕ ਮੈਂਬਰਾਂ ਨੇ ਸ਼ੰਕਾ ਜਤਾਈ ਕਿ ਉਸ ਦਾ ਸਹੁਰਾ ਪਰਿਵਾਰ ਜੋ ਹਾਂਗਕਾਂਗ ਦਾ ਪੱਕਾ ਵਸਨੀਕ ਹੈ, ਉਸ ਵੱਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਦੀ ਹੱਤਿਆ ਵੀ ਕੀਤੀ ਹੋਈ ਹੋ ਸਕਦੀ ਹੈ। ਇਸ ਦੀ ਸਹੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਉੱਧਰ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ ਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਬੱਸ ਨਾਲ ਵਾਪਰਿਆ ਹਾਦਸਾ, ਪੈ ਗਈਆਂ ਭਾਜੜਾਂ

ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੀ ਭੈਣ ਸੁਖਦੀਪ ਕੌਰ ਨੇ ਦੱਸਿਆ ਕੇ ਪਿਛਲੇ ਸਾਲ ਦਸੰਬਰ ਮਹੀਨੇ ਹਰਪ੍ਰੀਤ ਦਾ ਵਿਆਹ ਮਹਿੰਦਰ ਕੌਰ ਮਾਹੀ ਨਾਂ ਦੀ ਲੜਕੀ ਨਾਲ ਹੋਇਆ ਸੀ। ਉਹ ਤੇ ਉਸ ਦਾ ਪਰਿਵਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰ ਰਾਏ ਪੁਰ ਦੇ ਰਹਿਣ ਵਾਲੇ ਹਨ ਤੇ ਹਾਂਗਕਾਂਗ ਦੇ ਪੱਕੇ ਵਸਨੀਕ ਹਨ।  ਵਿਆਹ ਦੇ ਕਰੀਬ ਛੇ ਮਹੀਨੇ ਬਾਅਦ ਉਨ੍ਹਾਂ ਦੇ ਬੇਟੇ ਦਾ ਵੀਜ਼ਾ ਆਉਣ ਤੋਂ ਬਾਅਦ ਖੁਦ ਲੜਕੀ ਉਸ ਨੂੰ ਇੰਡੀਆ ਤੋਂ ਆਪਣੇ ਨਾਲ ਲੈ ਕੇ ਗਈ ਸੀ। ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਦੋਨਾਂ 'ਚ ਕੁੱਝ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਇਕ ਵਾਰ ਹਰਪ੍ਰੀਤ ਵਾਪਸ ਆ ਗਿਆ ਸੀ, ਪਰ ਰਿਸ਼ਤੇਦਾਰਾਂ ਨੇ ਵਿਚ ਪੈ ਕੇ ਇਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ ਤੇ ਦੁਬਾਰਾ ਦੋਵੇਂ ਹਾਂਗਕਾਂਗ ਚਲੇ ਗਏ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਦੇਰ ਮਗਰੋਂ ਲਾੜੇ ਨੇ ਲਈ ਅਜਿਹੀ ਸ਼ੈਅ... ਹਸਪਤਾਲ 'ਚ ਜਾ ਕੇ ਤੋੜਿਆ ਦਮ

ਸੁਖਦੀਪ ਨੇ ਅੱਗੇ ਦੱਸਿਆ ਕਿ ਉੱਥੇ ਜਾਣ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਦਾ ਵਤੀਰਾ ਹਰਪ੍ਰੀਤ ਪ੍ਰਤੀ ਬਦਲ ਗਿਆ ਅਤੇ ਉਨ੍ਹਾਂ ਨੇ ਆਪਣੀ ਬੇਇਜ਼ਤੀ ਸਮਝਦੇ ਹੋਏ ਹਰਪ੍ਰੀਤ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਨਾਲ ਹੀ ਇਕ ਮਿਲੀਅਨ ਡਾਲਰ ਦਾ ਮੁਆਵਜ਼ਾ ਦਾ ਡਰ ਦੇਣ ਲੱਗੇ ਸੀ, ਜਿਸ ਸਬੰਧੀ ਉਹ ਸਾਨੂੰ ਫੋਨ ਕਾਲ ਕਰਕੇ ਦੱਸਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਇਕ ਹਫਤਾ ਪਹਿਲਾਂ ਉਨ੍ਹਾਂ ਨੂੰ ਹਰਪ੍ਰੀਤ ਦੀ ਮੌਤ ਦੀ ਖ਼ਬਰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹਲੇ ਤੱਕ ਹਰਪ੍ਰੀਤ ਦਾ ਪੋਸਟਮਾਰਟਮ ਤੱਕ ਨਹੀ ਹੋਇਆ। ਉਨ੍ਹਾਂ ਮੰਗ ਕੀਤੀ ਕਿ ਹਰਪ੍ਰੀਤ ਦੀ ਮੌਤ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ। ਹਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦਾ ਬੇਟਾ ਬਹੁਤ ਮਜ਼ਬੂਤ ਜੇਰੇ ਦਾ ਸੀ, ਉਹ ਆਤਮਹੱਤਿਆ ਨਹੀ ਕਰ ਸਕਦਾ। ਜ਼ਰੂਰ ਇਸ ਪਿੱਛੇ ਕੋਈ ਸਾਜ਼ਿਸ਼ ਹੈ, ਜਿਸ ਦੀ ਜਾਂਚ ਹੋਵੇ ਤੇ ਉਨ੍ਹਾਂ ਨੂੰ ਇਨਸਾਫ ਮਿਲ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News