ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

Wednesday, Jan 10, 2024 - 02:18 AM (IST)

ਰੋਮ (ਕੈਂਥ): ਪੰਜਾਬ ਦੇ ਬਹੁਤ ਸਾਰੇ ਨੌਜਵਾਨ ਭਰ ਜਵਾਨੀ ਵਿਚ ਜਾਂਦੇ ਤਾਂ ਪ੍ਰਦੇਸ਼ ਭੱਵਿਖ ਬਿਹਤਰ ਬਣਾਉਣ ਹਨ ਪਰ ਕਈ ਵਾਰ ਪ੍ਰਦੇਸ਼ਾਂ ਵਿਚ ਕੰਮ-ਕਾਰ ਕਰਦਿਆਂ ਪੰਜਾਬੀ ਨੌਜਵਾਨ ਅਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਹੜੀਆਂ ਕਿ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀ ਹੀ ਬਿਮਾਰੀ ਦਾ ਸ਼ਿਕਾਰ ਹੋਇਆ ਪੰਜਾਬ ਦੇ ਪਿੰਡ ਸਾਲਾਪੁਰ ਡਾਕਖਾਨਾ ਬੂਰ ਮਾਜਰਾ ਜ਼ਿਲ੍ਹਾ ਰੋਪੜ ਦਾ 44 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਜੈਜੀ ਜਿਹੜਾ ਕਿ ਸੰਨ 2007 ਵਿਚ ਇਟਲੀ ਭਵਿੱਖ ਨੂੰ ਬਿਹਤਰ ਬਣਾਉਣ ਆਇਆ ਤੇ ਇੱਥੇ 2 ਕੁ ਸਾਲ ਕੰਮ ਕਰਨ ਤੋਂ ਬਾਅਦ ਅਚਾਨਕ ਬਿਮਾਰ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - 'ਹਿੱਟ ਐਂਡ ਰਨ' ਕਾਨੂੰਨ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਲਿਖਤੀ ਬਿਆਨ

ਜਦੋਂ ਕੁਲਵਿੰਦਰ ਸਿੰਘ ਜੈਜੀ ਨੇ ਆਪਣੀ ਹਸਪਤਾਲ ਚੰਗੀ ਤਰ੍ਹਾਂ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਸ ਦੇ ਗੁਰਦੇ ਘੱਟ ਕੰਮ ਕਰਦੇ ਹਨ ਤੇ ਹੌਲੀ-ਹੌਲੀ ਉਸ ਦੇ ਗੁਰਦੇ ਕੰਮ ਕਰਨਾ ਬੰਦ ਹੀ ਕਰ ਗਏ। ਉਸ ਨੂੰ ਹਫ਼ਤੇ ਵਿਚ 2-3 ਵਾਰ ਹਸਤਪਾਲ ਜਾਣਾ ਹੀ ਪੈਂਦਾ ਸੀ ਤੇ ਆਖਿ਼ਰ ਸ਼ਾਇਦ ਉਸ ਦੀ ਮੌਤ ਨਵਾਂ ਸਾਲ 2024 ਚੜ੍ਹਨ ਦੀ ਹੀ ਉਡੀਕ ਹੀ ਕਰ ਰਹੀ ਸੀ ਤਾਂ ਹੀ ਬੀਤੇ ਦਿਨ ਉਸ ਨੂੰ ਹੋਇਆ ਪੇਟ ਵਿਚ ਦਰਦ ਉਸ ਦੀ ਜਾਨ ਹੀ ਲੈ ਕੇ ਗਿਆ। 

ਇਹ ਖ਼ਬਰ ਵੀ ਪੜ੍ਹੋ - ਦੇਵੇਂਦਰ ਯਾਦਵ ਨੇ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਕੀਤੀ ਮੀਟਿੰਗ, ਸਿੱਧੂ ਬਾਰੇ ਪੁੱਛੇ ਸਵਾਲ 'ਤੇ ਦਿੱਤਾ ਇਹ ਜਵਾਬ

ਜੈਜੀ ਦੀ ਮਾਂ ਪੰਜਾਬ ਉਸ ਦੇ ਆਉਣ ਦੀ ਉਡੀਕ ਕਰਦੇ ਕੁਝ ਸਾਲ ਪਹਿਲਾਂ ਚੱਲ ਵਸੀ ਤੇ ਪਿਤਾ ਉਸ ਨੂੰ ਬਚਪਨ ਵਿਚ ਹੀ ਛੱਡ ਗਿਆ। ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਮਿੰਨੀ ਪੰਜਾਬ ਇਲਾਕੇ ਬੋਰਗੋ ਹਰਮਾਦਾ ਰਹਿੰਦੇ ਜੈਜੀ ਨੂੰ ਕੰਮ ਕਰਨ ਦੀ ਮਨਾਹੀ ਡਾਕਟਰਾਂ ਕਾਫ਼ੀ ਸਮਾਂ ਪਹਿਲਾਂ ਹੀ ਕਰ ਦਿੱਤੀ ਸੀ ਤੇ ਹੁਣ ਉਹ ਇਕ ਪਾਸੇ ਆਪਣੀ ਮਾੜੀ ਆਰਥਿਕਤਾ ਨਾਲ ਲੜਦਾ ਸੀ ਤੇ ਇਕ ਪਾਸੇ ਬਿਮਾਰੀ ਨਾਲ ਦੋਨਾਂ ਹੀ ਮਿਲ ਕੇ ਕੁਲਵਿੰਦਰ ਸਿੰਘ ਜੈਜੀ ਨੂੰ ਅਜਿਹੀ ਨੀਂਦ ਸੁਲਾ ਦਿੱਤਾ ਜਿਹੜੀ ਕਦੀਂ ਵੀ ਨਹੀਂ ਖੁਲਣੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News