ਪਹਿਲਾਂ ਨਸ਼ੇ ਕਾਰਨ ਗੁਆਈ ਸੀ ਪੰਜਾਬ ਪੁਲਸ ਦੀ ਨੌਕਰੀ! ਹੁਣ ਜਾਨ ਤੋਂ ਵੀ ਧੋ ਬੈਠਾ ਹੱਥ

Saturday, Jun 29, 2024 - 04:16 PM (IST)

ਪਹਿਲਾਂ ਨਸ਼ੇ ਕਾਰਨ ਗੁਆਈ ਸੀ ਪੰਜਾਬ ਪੁਲਸ ਦੀ ਨੌਕਰੀ! ਹੁਣ ਜਾਨ ਤੋਂ ਵੀ ਧੋ ਬੈਠਾ ਹੱਥ

ਗੁਰੂ ਕਾ ਬਾਗ (ਭੱਟੀ)- ਤਹਿਸੀਲ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਤੇੜਾ ਕਲਾਂ ਦੇ ਇਕ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਨੇੜਲੇ ਪਿੰਡ ਕਿਆਂਮਪੁਰ ਵਿਖੇ ਇਕ ਦਰੱਖਤ ਦੇ ਹੇਠੋਂ ਮਿਲੀ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਦਾਦੇ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਭਰਾ ਦਾ ਪੋਤਰਾ ਜਿਸ ਦਾ ਨਾਂ ਗੁਰਸੇਵਕ ਸਿੰਘ (25) ਪੁੱਤਰ ਤਰਲੋਚਨ ਸਿੰਘ ਹੈ ਤੇ ਇਸ ਦੇ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਜਗ੍ਹਾ ਇਸ ਨੂੰ ਲੁਧਿਆਣਾ ਵਿਖੇ ਪੰਜਾਬ ਪੁਲਸ ਵਿਚ ਨੌਕਰੀ ਮਿਲੀ ਸੀ। 

ਇਹ ਖ਼ਬਰ ਵੀ ਪੜ੍ਹੋ - ਪਤੀ ਦੀ ਮੌਤ ਮਗਰੋਂ ਆਸ਼ਿਕ ਨਾਲ ਰਹਿਣ ਲੱਗੀ ਔਰਤ, ਹੁਣ ਅਦਾਲਤ ਨੇ ਦਿੱਤਾ ਇਹ ਹੁਕਮ

ਉਨ੍ਹਾਂ ਅੱਗੇ ਦੱਸਿਆ ਕਿ ਨਸ਼ੇ ਕਰਕੇ ਇਹ ਆਪਣੀ ਡਿਊਟੀ 'ਤੇ ਨਹੀਂ ਸੀ ਜਾਂਦਾ, ਜਿਸ ਕਾਰਨ ਮਹਿਕਮੇ ਵੱਲੋਂ ਇਸ ਨੂੰ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਹੀ ਇਸ ਦੀ ਦਾਦੀ ਦੀ ਮੌਤ ਹੋਈ ਸੀ ਤੇ ਉਸ ਦੇ ਭੋਗ 'ਤੇ ਲਿਆਂਦੇ ਗਏ ਸਾਮਾਨ ਤੇ ਪੈਸੇ ਦੇਣ ਲਈ ਅੱਜ ਘਰੋਂ ਆਪਣੀ ਮਾਂ ਕੋਲੋਂ 20 ਹਜ਼ਾਰ ਰੁਪਏ ਲੈ ਕੇ ਨੇੜਲੇ ਪਿੰਡ ਕਿਆਮਪੁਰ ਵਿਖੇ ਜਾ ਕੇ ਨਸ਼ੇ ਵਾਲਾ ਟੀਕਾ ਲਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕਿ ਪੰਜਾਬ ਪੁਲਸ ਵਿੱਚੋਂ ਮੁਅਤਲ ਚਲਦਾ ਆ ਰਿਹਾ ਸੀ ਹੁਣ ਉਸ ਦੇ ਪਿੱਛੇ ਇਕੱਲੀ ਮਾਂ ਹੀ ਬਚੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਹੋਇਆ ਬਲਾਕ! 4 ਕਿੱਲੋਮੀਟਰ ਤਕ ਲੱਗਿਆ ਜਾਮ

ਉੱਧਰ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਰਾਜ ਕੁਮਾਰ ਤੇ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਤਹਿਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News