ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਕੀਟਨਾਸ਼ਕਾਂ ਬਾਰੇ ਕੀਤੀ ਜਾਣਕਾਰੀ ਹਾਸਲ

Wednesday, Sep 16, 2020 - 12:50 PM (IST)

ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਕੀਟਨਾਸ਼ਕਾਂ ਬਾਰੇ ਕੀਤੀ ਜਾਣਕਾਰੀ ਹਾਸਲ

ਸ਼ੇਰਪੁਰ (ਅਨੀਸ਼): ਪੰਜਾਬੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ, ਪ੍ਰਸਿੱਧ ਗਾਇਕ, ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਕਰਮਜੀਤ ਅਨਮੋਲ ਨੇ ਬਾਂਸਲ ਗਰੁੱਪ ਦੇ ਦਫ਼ਤਰ ਵਿਖੇ ਆਪਣੇ ਪੁਰਾਣੇ ਮਿੱਤਰ ਉਦਯੋਗਪਤੀ  ਸੰਜੀਵ ਬਾਂਸਲ ਨੂੰ ਮਿਲਣ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਪਣੇ ਇਲਾਕੇ ਦੇ ਕਿਸੇ ਵੀ ਮਿੱਤਰ ਵਲੋਂ ਕਿਸੇ ਵੀ ਖੇਤਰ 'ਚ ਤਰੱਕੀ ਕੀਤੀ ਜਾਂਦੀ ਹੈ ਤਾਂ ਮਾਣ ਹੋਣਾ ਸੁਭਾਵਿਕ ਹੈ।

ਇਹ ਵੀ ਪੜ੍ਹੋ: ਲਾਪਤਾ ਵਿਆਹੁਤਾ ਦੀ ਲਾਸ਼ ਰਜਬਾਹੇ 'ਚੋਂ ਮਿਲਣ ਕਾਰਨ ਫ਼ੈਲੀ ਸਨਸਨੀ; ਪਰਿਵਾਰ ਨੇ ਪਤੀ ਸਿਰ ਮੜਿਆ ਦੋਸ਼

ਉਨ੍ਹਾਂ ਕੋਪਲ ਅਤੇ ਕੈਮਟੇਕ ਕੰਪਨੀ ਰਾਹੀਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਕੀਟਨਾਸ਼ਕਾਂ ਬਾਰੇ ਜਾਨਣ ਤੋਂ ਬਾਅਦ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਬਾਂਸਲ ਗਰੁੱਪ ਪਿਛਲੇ 40 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਕਰਦਾ ਆ ਰਿਹਾ ਹੈ। ਇਸ ਮੌਕੇ ਸੰਜੀਵ ਬਾਂਸਲ ਐੱਮ.ਡੀ. ਬਾਂਸਲ ਗਰੁੱਪ ਸੂਲਰ ਘਰਾਟ ਨੇ ਕਿਹਾ ਕਿ ਸਾਨੂੰ ਵੀ ਮਾਣ ਹੁੰਦਾ ਹੈ ਕਿ ਜਦੋਂ ਅਸੀਂ ਸਾਰੇ ਸਾਡੇ ਇਲਾਕੇ ਦੇ ਹੀਰੋ ਕਰਮਜੀਤ ਅਨਮੋਲ ਨੂੰ ਵੱਡੇ ਪਰਦੇ ਤੇ ਦੇਖਦੇ ਹਾਂ ਅਤੇ ਲੋਕ ਇਨ੍ਹਾਂ ਵਲੋਂ ਬੋਲੇ ਗਏ ਡਾਇਲਾਗਾਂ ਦੀ ਕਾਪੀ ਕਰਕੇ ਬੋਲਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਪਲ ਦੇ ਡਾਇਰੈਕਟਰ ਹੈਲਿਕ ਬਾਂਸਲ, ਕੈਮਟੇਕ ਦੇ ਡਾਇਰੈਕਟਰ ਨਵੀਨ ਬਾਂਸਲ, ਪਵਿੱਤਰ ਸਿੰਘ ਸਾਬਕਾ ਸਰਪੰਚ ਗੰਢੂਆਂ, ਰਣਜੋਤ ਪੰਨੂੰ ਪ੍ਰਸਿੱਧ ਤਾਇਕਵਾਡੋ  ਕੋਚ, ਸਤਿੰਦਰ ਸਿੰਘ ਪ੍ਰਿੰਸੀਪਲ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਸੜਕ ਹਾਦਸੇ ਕਾਰਨ ਘਰ 'ਚ ਵਿਛਿਆ ਸੱਥਰ,3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ


author

Shyna

Content Editor

Related News