Punjab Wrap Up : ਪੜ੍ਹੋ 05 ਫਰਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

Wednesday, Feb 05, 2020 - 05:50 PM (IST)

ਜਲੰਧਰ (ਵੈਬ ਡੈਸਕ) - ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ। ਦੂਜੇ ਪਾਸੇ ਟਿਕ-ਟਾਕ ਅਤੇ ਹੋਰ ਸੋਸ਼ਲ ਮੀਡੀਆਂ ਐਪਲੀਕੇਸ਼ਨਾਂ ਨੇ ਲੋਕਾਂ ਦੇ ਦਿਮਾਗਾਂ ਨੂੰ ਇਸ ਹੱਦ ਤੱਕ ਖਰਾਬ ਕਰ ਦਿੱਤਾ ਹੈ ਕਿ ਉਹ ਊਲ-ਜ਼ਲੂਲ ਹਰਕਤਾਂ ਕਰਨ ਲੱਗਿਆ ਕਿਸੇ ਥਾਂ ਦੀ ਪਵਿੱਤਰਤਾ ਅਤੇ ਮਰਿਆਦਾ ਦਾ ਵੀ ਧਿਆਨ ਨਹੀਂ ਕਰਦੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 

ਭਾਈ ਢੱਡਰੀਆਂਵਾਲੇ ਦੇ ਬਿਆਨ 'ਤੇ ਅਕਾਲ ਤਖਤ ਦੇ ਜਥੇਦਾਰ ਦਾ ਮੋੜਵਾਂ ਜਵਾਬ 
ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ। 

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬਣੀ ਇਕ ਹੋਰ ਟਿਕ-ਟਾਕ ਵੀਡੀਓ, SGPC ਨੇ ਲਿਆ ਨੋਟਿਸ 
ਟਿਕ-ਟਾਕ ਅਤੇ ਹੋਰ ਸੋਸ਼ਲ ਮੀਡੀਆਂ ਐਪਲੀਕੇਸ਼ਨਾਂ ਨੇ ਲੋਕਾਂ ਦੇ ਦਿਮਾਗਾਂ ਨੂੰ ਇਸ ਹੱਦ ਤੱਕ ਖਰਾਬ ਕਰ ਦਿੱਤਾ ਹੈ ਕਿ ਉਹ ਊਲ-ਜ਼ਲੂਲ ਹਰਕਤਾਂ ਕਰਨ ਲੱਗਿਆ ਕਿਸੇ ਥਾਂ ਦੀ ਪਵਿੱਤਰਤਾ ਅਤੇ ਮਰਿਆਦਾ ਦਾ ਵੀ ਧਿਆਨ ਨਹੀਂ ਕਰਦੇ।

ਪੰਜਾਬ ਦੀ ਧੁੰਦਲੀ ਸਿਆਸੀ ਫਿਜ਼ਾ 'ਚ ਦਿੱਲੀ ਚੋਣਾਂ ਤੋਂ ਬਾਅਦ ਨਿਖਾਰ ਆਉਣ ਦੀ ਉਮੀਦ 
ਪੰਜਾਬ ਦੇ ਸਿਆਸੀ ਹਾਲਾਤ ਇਸ ਵੇਲੇ ਧੁੰਦਲੇ ਨਜ਼ਰ ਆ ਰਹੇ ਹਨ। ਫਿਲਹਾਲ ਕੋਈ ਵੀ ਰਾਜਸੀ ਧਿਰ ਸੂਬੇ ਦੀ ਰਾਜਸੀ ਵਾਰਿਸ ਬਣਨ ਦਾ ਹਕੀਕੀ ਦਾਅਵਾ ਨਹੀਂ ਕਰ ਸਕਦੀ।

ਮੋਹਾਲੀ ਪੁਲਸ ਵਲੋਂ ਡੀ. ਐੱਸ. ਪੀ. ਅਤੁਲ ਸੋਨੀ ਦੇ 'ਗ੍ਰਿਫਤਾਰੀ ਵਾਰੰਟ' ਜਾਰੀ 
ਆਪਣੀ ਪਤਨੀ ਸੁਨੀਤਾ 'ਤੇ ਗੋਲੀ ਚਲਾਉਣ ਦੇ ਦੋਸ਼ 'ਚ ਮੁਅੱਤਲ ਕੀਤੇ ਗਏ ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ।

ਚੰਡੀਗੜ੍ਹ ਪੁਲਸ ਦੇ ਏ. ਐੱਸ. ਆਈ. ਨੇ ਸੋਸ਼ਲ ਮੀਡੀਆ 'ਤੇ ਪਾਈਆਂ ਧੁੰਮਾਂ, ਕਾਇਲ ਹੋਏ ਲੋਕ   
ਚੰਡੀਗੜ੍ਹ ਪੁਲਸ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਟ੍ਰੈਫਿਕ ਨਿਯਮਾਂ ਨੂੰ ਸਮਝਾਉਣ ਲਈ ਅਜਿਹਾ ਤਰੀਕਾ ਅਪਣਾਇਆ ਹੈ

ਢੱਡਰੀਆਂਵਾਲਿਆਂ ਦੇ ਵਿਰੋਧ ’ਚ ਆਏ ਬਲਜੀਤ ਸਿੰਘ ਦਾਦੂਵਾਲ
ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਅਤੇ ਨਿਹੰਗ ਸਿੰਘਾਂ ਵਿਚਕਾਰ ਚੱਲ ਰਹੇ ਵਿਵਾਦ ਦੇ ਕਾਰਨ ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ 

ਚੰਡੀਗੜ੍ਹ : ਗਟਰ 'ਚੋਂ ਤੈਰਦੀ ਮਿਲੀ ਨਵਜੰਮੇ ਬੱਚੇ ਦੀ ਲਾਸ਼
ਚੰਡੀਗੜ੍ਹ ਦੇ ਸੈਕਟਰ-56 'ਚ 3 ਮਹੀਨੇ ਦੀ ਬੱਚੀ ਦੀ ਲਾਸ਼ ਇਕ ਗਟਰ 'ਚੋਂ ਤੈਰਦੀ ਹੋਈ ਮਿਲੀ ਹੈ।    

ਪੰਜਾਬ ’ਚ ਸਿਆਸੀ ਪਾਰਟੀਆਂ ਗੈਰ-ਸਿਧਾਂਤਕ, ਲੀਡਰ ਆਪਣਿਆਂ ਦੀਆਂ ਖਿੱਚਣ ਲੱਗੇ ਲੱਤਾਂ!     
ਪੰਜਾਬ ’ਚ ਸਿਆਸੀ ਪਾਰਟੀਆਂ ਅੰਦਰ ਲਗਾਤਾਰ ਬਗਾਵਤੀ ਸੁਰਾਂ ਉਠ ਰਹੀਆਂ ਹਨ।

ਆਸਟਰੇਲੀਆ ਦੀ ਧਰਤੀ 'ਤੇ 150 ਸਾਲ ਪਹਿਲਾਂ ਅਜਿਹਾ ਕੀ ਹੋਇਆ, ਜਿਸ ਨੇ ਰਚਿਆ ਇਤਿਹਾਸ (ਵੀਡੀਓ)
5 ਫਰਵਰੀ ਨੂੰ ਭਾਰਤ ਤੇ ਵਿਸ਼ਵ 'ਚ ਕਈ ਘਟਨਾਵਾਂ ਹੋਈਆਂ ਜਿਨ੍ਹਾਂ ਦਾ ਇਤਿਹਾਸ ਦੇ ਪੰਨਿਆਂ 'ਚ ਨਾਂ ਦਰਜ ਹੈ

ਬੇਜ਼ੁਬਾਨਾਂ ਲਈ ਮਸੀਹਾ ਬਣੇ ‘ਬਿੱਕਰ ਸਿੰਘ’, ਪੰਛੀਆਂ ਨੂੰ ਮਿਲ ਰਹੇ ਹਨ ਨਵੇਂ ਆਸ਼ਿਆਨੇ (ਤਸਵੀਰਾਂ)     
ਪੰਛੀਆਂ ਦੀ ਚੀਂ-ਚੀਂ ਅਤੇ ਚਹਿਕ ਮਹਿਕ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਦਿਲ ਪੰਛੀਆਂ ਨਾਲ ਖੇਡਣ ਨੂੰ ਕਰਦਾ ਹੈ। 

 


rajwinder kaur

Content Editor

Related News