Punjab Wrap Up : ਪੜ੍ਹੋ 3 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

02/03/2020 6:10:58 PM

ਜਲੰਧਰ (ਵੈੱਬ ਡੈਸਕ) : ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਝੰਡਾ ਚੁੱਕਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ 'ਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਫੈਸਲਾ ਚੰਡੀਗੜ੍ਹ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ ਕੋਰ ਕਮੇਟੀ ਦੀ ਬੈਠਕ ਵਿਚ ਲਿਆ ਗਿਆ ਹੈ। ਦੂਜੇ ਪਾਸੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਵਲੋਂ ਭਾਜਪਾ 'ਤੇ ਖੂਬ ਰਗੜੇ ਲਗਾਏ ਜਾ ਰਹੇ ਹਨ। ਮਾਨ ਦਾ ਕਹਿਣਾ ਹੈ ਕਿ ਭਾਜਪਾ ਦਿੱਲੀ ਵਿਚ ਹਿੰਦੂ-ਮੁਸਲਿਮ ਕਰ ਰਹੀ ਹੈ। ਜਾਮਿਆ ਵਿਚ ਇਨ੍ਹਾਂ ਦੇ ਚੇਲਿਆਂ ਵਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਕਾਨੂੰਨ ਵਿਵਸਥਾ ਡਾਵਾਂ ਡੋਲ ਹੈ। ਸਿੱਧੀਆਂ ਲੋਕਾਂ ਵੱਲ ਕਰਕੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਜਦਕਿ ਪੁਲਸ ਕੋਲ ਖੜ੍ਹੀ ਮੁਸਕਰਾ ਰਹੀ ਹੈ। ਮਾਨ ਨੇ ਕਿਹਾ ਕਿ ਭਾਜਪਾ 5 ਗੁਣਾ ਵੱਧ ਛੋਟ ਦੇਣ ਦੀ ਗੱਲ ਕਰ ਰਹੀ ਹੈ ਪਰ ਭਾਜਪਾ ਇਸ ਦੀ ਸ਼ੁਰੂਆਤ ਪਹਿਲਾਂ ਉਨ੍ਹਾਂ ਸੂਬਿਆਂ ਤੋਂ ਕਿਉਂ ਨਹੀਂ ਕਰਦੀ ਜਿੱਥੇ ਉਸ ਦੀਆਂ ਸਰਕਾਰਾਂ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਢੀਂਡਸਾ ਪਿਉ-ਪੁੱਤ ਅਕਾਲੀ ਦਲ 'ਚੋਂ ਬਰਖਾਸਤ
 ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਝੰਡਾ ਚੁੱਕਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ 'ਚੋਂ ਬਰਖਾਸਤ ਕਰ ਦਿੱਤਾ ਗਿਆ ਹੈ। 

ਕੇਜਰੀਵਾਲ ਦੇ ਹੱਕ 'ਚ ਨਿੱਤਰੇ ਭਗਵੰਤ ਮਾਨ ਭਾਜਪਾ ਤੇ ਕੈਪਟਨ 'ਤੇ ਦੇ ਗਏ ਵੱਡਾ ਬਿਆਨ     
ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਵਲੋਂ ਭਾਜਪਾ 'ਤੇ ਖੂਬ ਰਗੜੇ ਲਗਾਏ ਜਾ ਰਹੇ ਹਨ। 

ਕੈਪਟਨ ਦੇ ਦਿੱਲੀ 'ਚ ਪ੍ਰਚਾਰ 'ਤੇ ਬੋਲੇ ਧਰਮਸੋਤ, ''ਠੋਕ ਕੇ ਜਿੱਤੇਗੀ ਕਾਂਗਰਸ''     
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ 'ਚ ਚੋਣ ਪ੍ਰਚਾਰ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਬਿਆਨ ਸਾਹਮਣੇ ਆਇਆ ਹੈ। 

ਅਫਸਾਨਾ ਨੇ ਸਕੂਲ 'ਚ ਗਾਇਆ ਵਿਵਾਦਿਤ ਗੀਤ, ਪੁਲਸ ਕੋਲ ਪੁੱਜੀ ਸ਼ਿਕਾਇਤ     
ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਵਲੋਂ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਇਕ ਸਕੂਲ 'ਚ ਬੱਚਿਆਂ ਦੀ ਸਭਾ ਦੌਰਾਨ ਅਸੱਭਿਅਕ ਗੀਤ ਗਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। 

ਦਿਲ ਕੰਬਾਊ ਘਟਨਾ, ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਗੰਨੇ ਵਾਲੇ ਵੇਲਣ 'ਚ ਆਉਣ ਨਾਲ ਮੌਤ     
ਅਜਨਾਲਾ ਦੇ ਨੇੜਲੇ ਪਿੰਡ ਭੋਏਵਾਲੀ 'ਚ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਇਕ ਵਿਆਹੁਤਾ ਦੀ ਘਰ ਅੰਦਰ ਗੰਨਾਂ ਪੀੜਨ ਵਾਲੇ ਵੇਲਣੇ ਦੀ ਲਪੇਟ 'ਚ ਆ ਜਾਣ ਕਰਨ ਦਰਦਨਾਕ ਮੌਤ ਹੋ ਗਈ...

ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ’ਤੇ ਪਾਕਿ ਤੋਂ ਆਈਆਂ ਟਿੱਡੀਆਂ ਦਾ ਹਮਲਾ (ਤਸਵੀਰਾਂ)     
ਪੰਜਾਬ ਦੇ ਕਈ ਪਿੰਡਾਂ 'ਚ ਹਮਲਾ ਕਰਨ ਤੋਂ ਬਾਅਦ ਹੁਣ ਕਰੋੜਾਂ ਦੀ ਤਦਾਦ 'ਚ ਟਿੱਡੀਆਂ ਨੇ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ 'ਤੇ ਹੱਲਾ ਬੋਲ ਦਿੱਤਾ ਹੈ। 

'ਟਕਸਾਲੀਆਂ' ਨੂੰ ਜਾਅਲੀ ਕਹਿਣ 'ਤੇ ਬਾਦਲ ਪਰਿਵਾਰ ਨੂੰ ਕਰਾਰਾ ਜਵਾਬ     
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਟਕਸਾਲੀਆਂ ਨੂੰ ਜਾਅਲੀ ਕਹਿਣ 'ਤੇ ਅਕਾਲੀ ਦਲ (ਟਕਸਾਲੀ) ਵਲੋਂ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। 

ਟਾਟਾ ਸਫਾਰੀ ਨਿਕਲਣ ਦੇ ਨਾਂ 'ਤੇ ਸਾਬਕਾ ਮੁਲਾਜ਼ਮ ਨਾਲ ਹੋਈ 52 ਲੱਖ ਦੀ ਠੱਗੀ, ਜਾਣੋ ਕਿਵੇਂ     
 ਆਨਲਾਈਨ ਸ਼ਾਪਿੰਗ ਕਰਨੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਿਜਲੀ ਵਿਭਾਗ ਤੋਂ ਰਿਟਾਇਰਡ ਮੁਲਾਜ਼ਮ ਰਜਿੰਦਰ ਕੁਮਾਰ ਨੂੰ ਮਹਿੰਗੀ ਪੈ ਗਈ। ਸ਼ਾਪਿੰਗ ਦੇ ਚੱਕਰ ਨੌਸਰਬਾਜ਼ਾਂ ਨੇ ਉਕਤ ਮੁਲਾਜ਼ਮ ਨੂੰ 52.80 ਲੱਖ ਦਾ ਚੂਨਾ ਲਗਾ ਦਿੱਤਾ।

ਪੰਜਾਬ ਬੋਰਡ 'ਕੋਰੋਨਾ ਵਾਇਰਸ' ਨੂੰ ਲੈ ਕੇ ਚੌਕੰਨਾ, ਸਕੂਲਾਂ 'ਚ ਜਾਰੀ ਕੀਤੀ ਐਡਵਾਈਜ਼ਰੀ     
ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸਿਹਤ ਵਿਭਾਗ ਚੌਕਸ ਹੈ, ਉੱਥੇ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਆਪਣੇ ਸਕੂਲਾਂ 'ਚ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਤਹਿਤ ਜੇਕਰ ਕਿਸੇ ਬੱਚੇ ਨੂੰ ਖਾਂਸੀ-ਜ਼ੁਕਾਮ ਜਾਂ ਕੋਰੋਨਾ ਵਾਇਰਸ ...

ਚਾਈਨਾ ਡੋਰ ਦਾ ਕਹਿਰ, ਨੌਜਵਾਨ ਦਾ ਮੁੰਹ ਤੇ ਬੱਚੇ ਦਾ ਪੈਰ ਚੀਰਿਆ     
ਸੂਬੇ 'ਚ ਚਾਈਨਾ ਡੋਰ ਨਾਲ ਹੋ ਰਹੇ ਹਾਦਸੇ  ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੱਚੇ ਦਾ ਪੈਰ ਚਾਈਨਾ ਡੋਰ ਨਾਲ ਕੱਟਿਆ ਗਿਆ ਅਤੇ ਇਸ ਦੇ ਨਾਲ ਹੀ ਹਸਪਤਾਲ 'ਚ ਇਕ ਹੋਰ ਵਿਅਕਤੀ ਦੇ ਮੂੰਹ ਅਤੇ ਧੌਣ 'ਤੇ ਚਾਈਨਾ ਡੋਰ ਫਿਰਨ ਕਾਰਨ...

ਸੰਘਣੀ ਧੁੰਦ ਕਾਰਨ ਵਾਪਰਿਆ ਜ਼ਬਰਦਸਤ ਹਾਦਸਾ, ਪਲਟਿਆ 'ਤੇਜ਼ਾਬ' ਨਾਲ ਭਰਿਆ ਟੈਂਕਰ     
ਜ਼ਿਲਾ ਫਤਿਹਗੜ੍ਹ ਸਾਹਿਬ ਨੈਸ਼ਨਲ ਹਾਈਵੇਅ 'ਤੇ ਧੁੰਦ ਕਾਰਨ ਆਪਸ 'ਚ 25 ਤੋਂ 30 ਵਾਹਨ ਟਕਰਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਗੁਰਦਾਸਪੁਰ: ਮਾਮੂਲੀ ਤਕਰਾਰ ਤੋਂ ਬਾਅਦ ਪਤੀ ਨੇ ਪਤਨੀ ਨੂੰ ਗੋਲੀਆਂ ਨਾਲ ਭੁੰਨਿਆ     
ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਮੈਤਲੇ ਵਿਖੇ ਇਕ ਪਤੀ ਵੱਲੋਂ ਮਾਮੂਲੀ ਤਕਰਾਰ ਨੂੰ ਲੈ ਕੇ ਆਪਣੀ ਪਤਨੀ ਦੇ ਸਿਰ 'ਤੇ ਚਾਰ ਗੋਲੀਆ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।


Anuradha

Content Editor

Related News