Punjab Wrap Up : ਪੜ੍ਹੋ 29 ਜਨਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

01/29/2020 6:08:08 PM

ਜਲੰਧਰ (ਵੈੱਬ ਡੈਸਕ) - ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨਾਲ ਮੁਲਾਕਾਤ ਕਰਨ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਦਿੱਲੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਆਮ ਬਜਟ 'ਚ ਕੇਂਦਰ ਸਰਕਾਰ ਨੂੰ ਘੇਰਨ ਸਬੰਧੀ ਰਣਨੀਤੀ ਬਣਾਉਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਕਾਂਗਰਸੀ ਸਾਂਸਦਾਂ ਦੀ ਮੀਟਿੰਗ ਹੋਈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 

ਪੰਜਾਬ 'ਚ ਸੁਣਾਈ ਦੇਣ ਲੱਗੀ ਐੱਸ. ਜੀ. ਪੀ. ਸੀ. ਚੋਣਾਂ ਦੀ ਦਸਤਕ 
ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨਾਲ ਮੁਲਾਕਾਤ ਕਰਨ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਦਿੱਲੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।  

ਕਾਂਗਰਸੀ ਸਾਂਸਦਾਂ ਦੀ ਮੀਟਿੰਗ 'ਚ 'ਕੈਪਟਨ-ਬਾਜਵਾ' ਆਹਮੋ-ਸਾਹਮਣੇ, ਜਾਣੋ ਕੀ ਹੋਈ ਗੱਲਬਾਤ   
ਆਮ ਬਜਟ 'ਚ ਕੇਂਦਰ ਸਰਕਾਰ ਨੂੰ ਘੇਰਨ ਸਬੰਧੀ ਰਣਨੀਤੀ ਬਣਾਉਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਅੱਜ ਕਾਂਗਰਸੀ ਸਾਂਸਦਾਂ ਦੀ ਮੀਟਿੰਗ ਹੋਈ, ਜਿਸ 'ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹੋਏ। 

ਸਪੇਨ ਦੀ ਗੋਰੀ ਪੰਜਾਬੀ ਗੱਭਰੂ ਦੀ ਹੋਈ ਦੀਵਾਨੀ, ਲਈਆਂ ਲਾਵਾਂ (ਤਸਵੀਰਾਂ)
ਪੰਜਾਬੀ ਗੱਭਰੂ ਅਤੇ ਸਪੇਨ ਦੀ ਮੁਟਿਆਰ ਦਾ ਪਿਆਰ ਅੱਜ ਉਸ ਸਮੇਂ ਪ੍ਰਵਾਨ ਚੜ੍ਹ ਗਿਆ

ਬਜਟ ਦੌਰਾਨ ਮੋਦੀ ਨੂੰ ਘੇਰਨ ਲਈ ਪੰਜਾਬ ਦੇ 'ਕਾਂਗਰਸੀ ਸਾਂਸਦਾ' ਨੇ ਖਿੱਚੀ ਤਿਆਰੀ   
ਆਮ ਬਜਟ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਨ ਲਈ ਪੰਜਾਬ ਦੇ ਕਾਂਗਰਸੀ ਸਾਂਸਦਾਂ ਨੇ ਤਿਆਰੀ ਖਿੱਚ ਲਈ ਹੈ।

ਪਹਿਲਾਂ ਜਿਊਂਦੇ-ਜੀਅ ਪਾਇਆ ਆਪਣਾ ਭੋਗ, ਹੁਣ ਮਨਾਈ ਬਰਸੀ     
ਸਰਹਿੰਦ ਦੇ ਪਿੰਡ ਮਾਜਰੀ ਸੋਢੀਆਂ 'ਚ ਸਮਾਜ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਪੀ. ਜੀ. ਆਈ. ਦੀ ਸੂਬਿਆਂ ਨੂੰ ਅਪੀਲ, ''ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਇੱਥੇ ਨਾ ਭੇਜੋ''    
ਚੀਨ ਤੋਂ ਆਏ 'ਕੋਰੋਨਾ ਵਾਇਰਸ' ਦੇ ਕਹਿਰ ਤੋਂ ਬਾਅਦ ਪੀ. ਜੀ. ਆਈ. ਨੇ ਦੇਸ਼ ਦੇ ਕਈ ਸੂਬਿਆਂ ਨੂੰ ਇੱਥੇ ਮਰੀਜ਼ ਨਾ ਭੇਜਣ ਦੀ ਅਪੀਲ ਕੀਤੀ ਹੈ।

ਲੁਧਿਆਣਾ : 'ਕੋਰੋਨਾ' ਵਾਇਰਸ ਕਾਰਨ ਕਾਰੋਬਾਰੀਆਂ ਨੂੰ ਚਾਈਨਾ ਨਾ ਜਾਣ ਦੀ ਸਲਾਹ   
ਚਾਈਨਾ ਤੋਂ ਹੋਰਨਾਂ ਦੇਸ਼ਾਂ 'ਚ ਲਗਾਤਾਰ ਫੈਲ ਰਹੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਹੁਣ ਪੰਜਾਬ 'ਚ ਵੀ ਸਾਹਮਣੇ ਆਉਣ ਲੱਗੇ ਹਨ 

ਮੋਹਾਲੀ ਤੋਂ ਬਾਅਦ ਹੁਣ ਹੁਸ਼ਿਆਰਪੁਰ 'ਚ ਕੋਰੋਨਾ ਵਾਇਰਸ ਦਾ ਮਿਲਿਆ ਸ਼ੱਕੀ ਮਰੀਜ਼ 
ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਮੋਹਾਲੀ ਤੋਂ ਬਾਅਦ ਹੁਸ਼ਿਆਰਪੁਰ 'ਚ ਵੀ ਦਸਤਕ ਦੇ ਦਿੱਤੀ ਹੈ।

ਚੰਡੀਗੜ੍ਹ : 'ਕੋਰੋਨਾ' ਵਾਇਰਸ ਦੇ ਸ਼ੱਕੀ ਮਰੀਜ਼ ਦੀ ਅੱਜ ਆਵੇਗੀ ਰਿਪੋਰਟ      
ਇੱਥੇ ਪੀ. ਜੀ. ਆਈ. 'ਚ ਦਾਖਲ 'ਕੋਰੋਨਾ' ਵਾਇਰਸ ਦੇ ਸ਼ੱਕੀ ਮਰੀਜ਼ ਦੇ ਬਲੱਡ ਅਤੇ ਥਰੋਟ ਸਵੈਬ ਦੇ ਸੈਂਪਲ ਜਾਂਚ ਲਈ ਪੁਣੇ 

ਇਤਿਹਾਸ ਦੀ ਡਾਇਰੀ: 361 ਕਿਲੋ ਦੇ ਸ਼ਸਤਰਾਂ ਨਾਲ ਲੜਦੇ ਸਨ ਮਹਾਰਾਣਾ ਪ੍ਰਤਾਪ (ਵੀਡੀਓ)
ਜਗ ਬਾਣੀ ਟੀ.ਵੀ. ਦੇ ਖਾਸ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ' ਦੇ 29ਵੇਂ ਐਪੀਸੋਡ 'ਚ ਤੁਹਾਡਾ ਸਵਾਗਤ ਹੈ।


rajwinder kaur

Content Editor

Related News