Punjab Wrap Up: ਪੜ੍ਹੋ 25 ਜਨਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

01/25/2020 5:22:35 PM

ਜਲੰਧਰ (ਵੈੱਬ ਡੈਸਕ): ਪੰਜਾਬ ਦੇ ਵਿੱਤੀ ਹਾਲਾਤ ਨੂੰ ਦੇਖਦੇ ਹੋਏ ਮੰਤਰੀਆਂ ਅਤੇ ਵਿਧਾਇਕਾਂ ਨੂੰ ਖਰਚਿਆਂ 'ਚ ਕਟੋਤੀ ਕਰਨ ਦੇ ਪੰਜਾਬ ਸਰਕਾਰ ਦੇ ਫਰਮਾਨ ਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਕੋਈ ਅਸਰ ਨਹੀਂ ਹੈ। ਬਾਜਵਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਫਾਲਤੂ ਖਰਚਾ ਨਹੀਂ ਕਰਦੇ ਹਨ। ਹਾਲਾਂਕਿ ਇਸ ਦੌਰਾਨ ਬਾਜਵਾ ਨੇ ਪੰਜਾਬ ਦੇ ਵਿੱਤੀ ਹਾਲਾਤ 'ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ। ਦਰਅਸਲ ਪੰਜਾਬ ਦੇ ਵਿੱਤੀ ਸੰਕਟ ਨੂੰ ਦੇਖਦੇ ਹੋਏ ਸੂਬਾ ਵਿੱਤ ਵਿਭਾਗ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਫਾਲਤੂ ਖਰਚੇ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਹੈ..ਅਕਾਲੀ ਦਲ ਤੋਂ ਵੱਖ ਹੋਏ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਚੁਟਕੀ ਲਈ ਹੈ। ਘੁਬਾਇਆ ਦਾ ਕਹਿਣਾ ਹੈ ਕਿ ਭਾਜਪਾ ਨੇ ਅਕਾਲੀ ਦਲ ਦਾ ਜੁੱਲੀ ਬਿਸਤਰਾ ਗੋਲ ਕਰ ਦਿੱਤਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਘੁਬਾਇਆ ਨੇ ਕਿਹਾ ਕਿ ਭਾਜਪਾ ਨੂੰ ਅਕਾਲੀ ਦਲ ਤੋਂ ਫਾਇਦਾ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ ਜਿਸ ਕਾਰਨ ਉਨ੍ਹਾਂ ਅਕਾਲੀ ਦਲ ਨੂੰ ਇਨਕਾਰ ਕਰ ਦਿੱਤਾ।ਤੁਹਾਨੂੰ ਦੱਸ ਦੇਈਏਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਮੰਤਰੀਆਂ-ਵਿਧਾਇਕਾਂ ਨੂੰ ਜਾਰੀ ਹੋਏ ਫਰਮਾਨ 'ਤੇ ਦੇਖੋ ਕੀ ਬੋਲੇ ਤ੍ਰਿਪਤ ਬਾਜਵਾ (ਵੀਡੀਓ)
ਪੰਜਾਬ ਦੇ ਵਿੱਤੀ ਹਾਲਾਤ ਨੂੰ ਦੇਖਦੇ ਹੋਏ ਮੰਤਰੀਆਂ ਅਤੇ ਵਿਧਾਇਕਾਂ ਨੂੰ ਖਰਚਿਆਂ 'ਚ ਕਟੋਤੀ ਕਰਨ ਦੇ ਪੰਜਾਬ ਸਰਕਾਰ ਦੇ ਫਰਮਾਨ ਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ 'ਤੇ ਕੋਈ ਅਸਰ ਨਹੀਂ ਹੈ।

ਘੁਬਾਇਆ ਤੋਂ ਸੁਣੋ ਭਾਜਪਾ ਨੇ ਕਿਉਂ ਗੋਲ ਕੀਤਾ ਅਕਾਲੀ ਦਲ ਦਾ ਜੁੱਲੀ-ਬਿਸਤਰਾ (ਵੀਡੀਓ)
 ਅਕਾਲੀ ਦਲ ਤੋਂ ਵੱਖ ਹੋਏ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਚੁਟਕੀ ਲਈ ਹੈ।

ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੀ ਪੁਲਸ ਟੀਮ ਨੂੰ ਵੱਡਾ ਸਨਮਾਨ
 ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਐਨਕਾਊਂਟਰ ਕਰਨ ਵਾਲੇ ਡੀ. ਐੱਸ. ਪੀ. ਬਿਕਰਮ ਬਰਾੜ, ਸਿਪਾਹੀ ਬਲਵਿੰਦਰ ਸਿੰਘ ਅਤੇ ਕਿਰਪਾਲ ਸਿੰਘ ਨੂੰ ਪੁਲਸ ਮੈਡਲ ਫਾਰ ਗੈਲੰਟਰੀ ਨਾਲ ਨਵਾਜਿਆ ਜਾਵੇਗਾ।

...ਤੇ ਹੁਣ ਮਸਤੂਆਣਾ ਸਾਹਿਬ ਨੂੰ ਢੀਂਡਸਾ ਮੁਕਤ ਕਰਵਾਉਣ ਦੀ ਉੱਠੀ ਮੰਗ
ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਜ਼ਿਲਾ ਸੰਗਰੂਰ ਦੇ ਅਕਾਲੀ ਆਗੂਆਂ ਵਿਚ ਵਧੀ ਕਸ਼ਮਕਸ਼ ਨੇ ਨਵਾਂ ਮੋੜ ਲੈ ਲਿਆ ਹੈ।

ਪੰਜਾਬ ਬੰਦ ਨੂੰ ਮਾਲਵੇ 'ਚ ਮਿਲਿਆ ਢਿੱਲਾ-ਮੱਠਾ ਹੁੰਗਾਰਾ
ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਅਤੇ ਹੋਰ ਦਲਾਂ ਵਲੋਂ ਅੱਜ ਸੀ.ਏ.ਏ. ਦੇ ਵਿਰੋਧ 'ਚ ਪੰਜਾਬ ਬੰਦ ਦੇ ਸੱਦੇ ਦਾ ਅਸਰ ਪਟਿਆਲਾ ਵਿਚ ਦੇਖਣ ਨੂੰ ਨਹੀਂ ਮਿਲਿਆ...

'ਗਣਤੰਤਰ ਦਿਵਸ' 'ਤੇ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ 'ਚ ਤਬਦੀਲੀ, ਜਾਣੋ ਨਵਾਂ ਸ਼ਡਿਊਲ
ਪੰਜਾਬ ਸਰਕਾਰ ਨੇ 'ਗਣਤੰਤਰ ਦਿਵਸ' ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਮੰਤਰੀਆਂ ਵਲੋਂ ਤਿਰੰਗਾ ਲਹਿਰਾਉਣ ਦੇ ਆਪਣੇ ਪਹਿਲੇ ਨਿਰਦੇਸ਼ਾਂ 'ਚ ਕੁਝ ਅੰਸ਼ਿਕ ਸੋਧ ਕਰਦਿਆਂ ...

550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਲੱਗੇ ਪੰਡਾਲ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਪੰਡਾਲ ਦਾ ਬਿੱਲ 12 ਕਰੋੜ ਦੀ ਜਗ੍ਹਾ ਸਾਢੇ 15 ਕਰੋੜ ਦਾ ਭੇਜਣ ਦਾ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਵਧੀਆਂ ਮੁਸ਼ਕਲਾਂ, ਸਸਪੈਂਡ ਕਰਨ ਦੀ ਸਿਫਾਰਿਸ਼
 ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਮੁਲਜ਼ਮ ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।

ਪੰਜਾਬੀ ਗਾਣੇ 'ਤੇ ਬਣਾਈ ਵੀਡੀਓ ਕਾਰਨ ਪਿਆ ਪੰਗਾ, ਖੂਨ-ਖਰਾਬੇ ਤੱਕ ਪੁੱਜੀ ਗੱਲ
ਲੁਧਿਆਣਾ ਦੇ 3 ਨੌਜਵਾਨਾਂ ਵਲੋਂ ਇਕ ਪੰਜਾਬੀ ਗਾਣੇ 'ਤੇ ਬਣਾਈ ਵੀਡੀਓ ਨੇ ਇੰਨਾ ਪੰਗਾ ਪਾ ਦਿੱਤਾ ਕਿ ਗੱਲ ਖੂਨ-ਖਰਾਬੇ ਤੱਕ ਪੁੱਜ ਗਈ ਅਤੇ ਉਕਤ ਤਿੰਨਾਂ ਨੌਜਵਾਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ। 

ਲੁਧਿਆਣਾ 'ਚ ਪ੍ਰੇਮੀ ਜੋੜਾ 3 ਕਰੋੜ ਦੀ ਹੈਰੋਇਨ ਸਮੇਤ ਕਾਬੂ
 ਲੁਧਿਆਣਾ ਪੁਲਸ ਵਲੋਂ ਸਾਹਨੇਵਾਲ ਇਲਾਕੇ 'ਚ ਇਕ ਕਾਰ 'ਚ ਸਵਾਰ ਪ੍ਰੇਮੀ ਜੋੜੇ ਨੂੰ 560 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। 


Shyna

Content Editor

Related News