Punjab Wrap Up :ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Tuesday, Jan 21, 2020 - 06:14 PM (IST)

ਜਲੰਧਰ (ਵੈੱਬ ਡੈਸਕ) : ਬੀਤੇ ਦਿਨੀਂ ਇੰਗਲੈਂਡ ਦੇ ਲੰਡਨ 'ਚ ਹੋਏ ਆਪਸੀ ਝਗੜੇ 'ਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਮੌਤ ਦਾ ਸ਼ਿਕਾਰ ਹੋਏ ਤਿੰਨ ਸਿੱਖ ਨੌਜਵਾਨਾਂ 'ਚੋਂ ਇਕ ਸਿੱਖ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾ ਦਾ ਰਹਿਣ ਵਾਲਾ ਮਲਕੀਤ ਸਿੰਘ ਉਰਫ ਬਲਜੀਤ ਸਿੰਘ ਉਰਫ ਬੱਲੀ ਢਿੱਲੋਂ ਸੀ। ਉਸ ਦੀ ਮੌਤ ਦੀ ਖਬਰ ਜਿਵੇਂ ਹੀ ਉਸ ਦੇ ਪਿੰਡ ਪੁੱਜੀ ਤਾਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 'ਨਾਗਰਿਕਤਾ ਸੋਧ ਐਕਟ' ਨੂੰ ਲੈ ਕੇ ਭਾਜਪਾ ਨਾਲ ਮਤਭੇਦ ਹੋਣ ਕਾਰਨ ਪਾਰਟੀ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਜਾ ਰਹੀਆਂ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਚੈਲੰਜ ਕਰਦਿਆਂ ਕੇਂਦਰ 'ਚ ਭਾਈਵਾਲੀ ਤੋੜਨ ਦੀ ਚੁਣੌਤੀ ਦਿੱਤੀ ਹੈ ਤਾਂ ਜੋ ਉਹ ਆਪਣੀ ਈਮਾਨਦਾਰੀ ਸਾਬਿਤ ਕਰ ਸਕਣ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਲੰਡਨ 'ਚ ਮਾਰਿਆ ਗਿਆ ਸੁਲਤਾਨਪੁਰ ਲੋਧੀ ਦਾ ਮਲਕੀਤ, ਖਬਰ ਸੁਣ ਧਾਹਾਂ ਮਾਰ ਰੋਈ ਮਾਂ (ਤਸਵੀਰਾਂ)     
ਬੀਤੇ ਦਿਨੀਂ ਇੰਗਲੈਂਡ ਦੇ ਲੰਡਨ 'ਚ ਹੋਏ ਆਪਸੀ ਝਗੜੇ 'ਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।

'ਨਾਗਰਿਕਤਾ ਸੋਧ ਐਕਟ' 'ਤੇ ਕੈਪਟਨ ਦਾ ਅਕਾਲੀ ਦਲ ਨੂੰ ਵੱਡਾ ਚੈਲੰਜ     
ਸ਼੍ਰੋਮਣੀ ਅਕਾਲੀ ਦਲ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 'ਨਾਗਰਿਕਤਾ ਸੋਧ ਐਕਟ' ਨੂੰ ਲੈ ਕੇ ਭਾਜਪਾ ਨਾਲ ਮਤਭੇਦ ਹੋਣ ਕਾਰਨ ਪਾਰਟੀ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਜਾ ਰਹੀਆਂ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲਈ ਹੈ।

ਦਿੱਲੀ ਚੋਣਾਂ 'ਚ ਅਕਾਲੀ ਦਲ ਦੇ ਫੈਸਲੇ 'ਤੇ SGPC ਪ੍ਰਧਾਨ ਨੇ ਮਿਲਾਇਆ ਸੁਖਬੀਰ ਦੇ ਸੁਰ ਨਾਲ ਸੁਰ     
ਸ਼੍ਰੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਪ੍ਰਧਾਨਸੁਖਬੀਰ ਬਾਦਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦੇ ਫੈਸਲੇ ਨੂੰ ਠੀਕ ਦੱਸਿਆ ਹੈ। 

ਸਾਹਿਤਕ ਹੋ ਨਿਬੜਿਆ ਇਸ ਸਿੱਖ ਜੋੜੇ ਦਾ ਵਿਆਹ, ਹੋ ਰਹੇ ਹਰ ਪਾਸੇ ਚਰਚੇ     
ਬਠਿੰਡਾ ਦੇ ਪਿੰਡ ਮਹਿਤਾ ਦੇ ਬਿਜਲੀ ਬੋਰਡ 'ਚ ਕੰਮ ਕਰਨ ਵਾਲੇ ਜਗਜੀਤ ਸਿੰਘ ਦੀ ਧੀ ਦਾ ਵਿਆਹ ਗੁਰਸਿੱਖ ਪਰਿਵਾਰ ਦੇ ਪਰਮਿੰਦਰ ਸਿੰਘ ਨਾਲ ਹੋਇਆ ਵਿਆਹ ਸਾਹਿਤਕ ਹੋ ਨਿੱਬੜਿਆ। 

ਪਟਿਆਲੇ ਦੇ ਹਰਿੰਦਰ ਦਾ ਲੰਡਨ 'ਚ ਕਤਲ, ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਪਟਿਆਲਾ ਜ਼ਿਲੇ ’ਚ ਰਹਿ ਰਹੇ ਇਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਪਿਆ, ਜਦੋਂ ਉਨ੍ਹਾਂ ਦੇ ਜੀਅ ਦਾ ਲੰਡਨ 'ਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 

ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਹਾਈਕੋਰਟ ਵਲੋਂ ਵੱਡੀ ਰਾਹਤ     
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਂਦਰੀ ਐਡਮਨਿਸਟ੍ਰੇਟਿਵ ਟ੍ਰਿਬੀਊਨਲ (ਕੈਟ) ਦੇ ਉਨ੍ਹਾਂ ਹੁਕਮਾਂ 'ਤੇ ਸਟੇਅ ਲਾ ਦਿੱਤੀ ਗਈ ਹੈ, ਜਿਨ੍ਹਾਂ 'ਚ ਦਿਨਕਰ ਗੁਪਤਾ ਦੀ ਡੀ. ਜੀ. ਪੀ. ਅਹੁਦੇ 'ਤੇ ਨਿਯੁਕਤੀ ਰੱਦ ਕਰ ਦਿੱਤੀ ਗਈ ਸੀ। 

ਧਮਕੀ ਮਿਲਣ ਤੋਂ ਬਾਅਦ ਐੱਚ. ਐੱਸ. ਫੂਲਕਾ ਦਾ ਠੋਕਵਾਂ ਜਵਾਬ     
ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਐੱਚ. ਐੱਸ. ਫੂਲਕਾ ਨੇ ਠੋਕਵਾਂ ਜਵਾਬ ਦਿੱਤਾ ਹੈ। ਫੂਲਕਾ ਨੇ ਕਿਹਾ ਹੈ ਕਿ 1984 ਸਿੱਖ ਵਿਰੋਧੀ ਦੰਗਿਆਂ ਦੀ ਲੜਾਈ ਲੜਦਿਆਂ ਉਨ੍ਹਾਂ ਨੂੰ 35 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਇਨ੍ਹਾਂ 35 ਸਾਲਾਂ ਦੇ ਸੰਘਰਸ਼ 'ਚ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਧਮਕੀਆਂ ਕਈ ਵਾਰ ਮਿਲ ਚੁੱਕੀਆਂ ਹਨ। 

ਸਿੱਧੂ 'ਤੇ ਟਿਕੀਆਂ ਟਕਸਾਲੀਆਂ ਦੀਆਂ ਨਜ਼ਰਾਂ, ਦਿੱਤਾ ਵੱਡਾ 'ਆਫਰ'     
 ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲਾਂ ਤੋਂ ਵੱਖ ਹੋਏ ਟਕਸਲੀਆਂ ਨੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ਨੂੰ ਇਕ ਵਾਰ ਫਿਰ ਸੱਦਾ ਦਿੱਤਾ ਹੈ। 

DSP ਅਤੁਲ ਸੋਨੀ ਮਾਮਲੇ 'ਚ ਨਵਾਂ ਮੋੜ, ਸੀ. ਸੀ. ਟੀ. ਵੀ. ਫੁਟੇਜ ਆਏ ਸਾਹਮਣੇ     
'ਸਿੰਘਮ' ਕਹੇ ਜਾਣ ਵਾਲੇ ਡੀ. ਐੱਸ. ਪੀ. ਅਤੁਲ ਸੋਨੀ ਵਲੋਂ ਆਪਣੀ ਪਤਨੀ 'ਤੇ ਚਲਾਈ ਗੋਲੀ ਦੇ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਡੀ. ਐੱਸ. ਪੀ. ਦੀ ਪਤਨੀ ਸੁਨੀਤਾ ਸੋਨੀ ਆਪਣੇ ਬਿਆਨਾਂ ਤੋਂ ਪਲਟ ਗਈ।

ਮੋਗਾ : ਵਿਆਹ ਦੇ 13 ਦਿਨਾਂ ਬਾਅਦ ਮਿਲੀ ਬੇਵਫਾਈ, ਦੁਖੀ ਪਤੀ ਨੇ ਚੁੱਕਿਆ ਖੌਫਨਾਕ ਕਦਮ (ਵੀਡੀਓ)     
ਕਸਬਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਮੰਦਰ ਨਿਵਾਸੀ ਇਕ ਨੌਜਵਾਨ ਵਲੋਂ ਆਪਣੀ ਪਤਨੀ ਦੇ ਕਥਿਤ ਤੌਰ ’ਤੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ।

ਬਿਨਾਂ ਲਾਇਸੈਂਸ ਭਾਰਤੀ ਸੈਨਾ ਨੂੰ ਡਰੋਨ ਵੇਚਣ ਵਾਲਾ ਜੰਮੂ ਦਾ 7ਵਾਂ ਮੁਲਜ਼ਮ ਕਾਬੂ     
ਪਾਕਿ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਵਲੋਂ ਡਰੋਨ ਦੇ ਜ਼ਰੀਏ ਹਥਿਆਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਖੇਪ ਮੰਗਵਾਉਣ ਦੇ ਮਾਮਲੇ ’ਚ ਦਿਹਾਤੀ ਪੁਲਸ ਨੇ ਜੰਮੂ ਦੇ 7ਵੇਂ ਮੁਲਜ਼ਮ ਸਰਵੋਦਏ ਬਾਹਰੀ ਨੂੰ ਗ੍ਰਿਫਤਾਰ ਕੀਤਾ ਹੈ। 

ਪੰਜਾਬ 'ਚ ਲਾਗੂ ਹੋਵੇਗਾ NPR? ਕੀ ਕਹਿ ਰਿਹੈ ਸਰਕਾਰ ਦਾ ਇਹ ਨੋਟੀਫਿਕੇਸ਼ਨ     
ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐੱਨ. ਪੀ. ਆਰ.) ਨੂੰ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੋਵੇ ਪਰ ਦੂਜੇ ਪਾਸੇ ਵਿਭਾਗੀ ਪੱਧਰ 'ਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਨੂੰ ਅਪਡੇਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 


Anuradha

Content Editor

Related News