Punjab Wrap Up : ਪੜ੍ਹੋ 19 ਜਨਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

01/19/2020 5:37:35 PM

ਜਲੰਧਰ (ਵੈੱਬ ਡੈਸਕ) - ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਦਿਲ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਸੁਰਜੀਤ ਸਿੰਘ ਦੀ ਮੌਤ ਦਾ ਕਾਰਨ ਸਿਆਸੀ ਦਬਾਅ ਦੱਸਿਆ ਹੈ। ਦੂਜੇ ਪਾਸੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਵਿਚਾਲੇ ਚੱਲਦਾ ਆ ਰਿਹਾ ਵਿਵਾਦ ਹੁਣ ਹੋਰ ਭਖ ਗਿਆ ਹੈ। ਦਮਦਮੀ ਟਕਸਾਲ ਦੇ ਬੁਲਾਰੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਂ ਜ਼ਮੀਨ ਹੋਣ ਦਾ ਖ਼ੁਲਾਸਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 

ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਦੀ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼ 
ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਦਿਲ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਸੁਰਜੀਤ ਸਿੰਘ ਦੀ ਮੌਤ ਦਾ ਕਾਰਨ ਸਿਆਸੀ ਦਬਾਅ ਦੱਸਿਆ ਹੈ।

ਦਮਦਮੀ ਟਕਸਾਲ ਵਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਵੱਡਾ ਖੁਲਾਸਾ 
ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਵਿਚਾਲੇ ਚੱਲਦਾ ਆ ਰਿਹਾ ਵਿਵਾਦ ਹੁਣ ਹੋਰ ਭਖ ਗਿਆ ਹੈ। ਦਮਦਮੀ ਟਕਸਾਲ ਦੇ ਬੁਲਾਰੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਂ ਜ਼ਮੀਨ ਹੋਣ ਦਾ ਖ਼ੁਲਾਸਾ ਕੀਤਾ ਹੈ।

ਬਰਫੀਲੇ ਤੂਫਾਨ 'ਚ ਸ਼ਹੀਦ ਹੋਏ ਬਲਜਿੰਦਰ ਸਿੰਘ ਨੂੰ ਦਿੱਤੀ ਗਈ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ 
ਲੇਹ ਲਦਾਖ ਤੋਂ ਚਾਰ ਸੌ ਕਿਲੋਮੀਟਰ ਦੂਰ ਗਲੇਸ਼ੀਅਰ 'ਚ ਦੇਸ਼ ਦੀ ਰਾਖੀ ਲਈ ਤਾਇਨਾਤ ਪਿੰਡ ਜਹੂਰਾ ਦੇ 2 ਸਿੱਖ ਲਾਈ ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ 17 ਜਨਵਰੀ ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। 

ਰੈਸਲਰ ਦਿਨੇਸ਼ ਕੁਮਾਰ 'ਤੇ ਹੋਏ ਹਮਲੇ ਨੂੰ ਲੈ ਕੇ ਖਲੀ ਨੇ ਚੁੱਕੇ ਪੰਜਾਬ ਪੁਲਸ ਤੇ ਸਰਕਾਰ 'ਤੇ ਸਵਾਲ (ਵੀਡੀਓ)
ਆਪਣੇ ਸਟੂਡੈਂਟ ਰੈਸਲਰ ਦਿਨੇਸ਼ ਕੁਮਾਰ 'ਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਦਿ ਗ੍ਰੇਟ ਖਲੀ ਦਿਲੀਪ ਸਿੰਘ ਰਾਣਾ ਕੈਮਰੇ ਸਾਹਮਣੇ ਆਏ ਅਤੇ ਪੁਲਸ ਦੀ ਕਾਰਗੁਜ਼ਾਰੀ ਸਮੇਤ ਸਰਕਾਰ 'ਤੇ ਵੱਡੇ ਸਵਾਲ ਚੁੱਕੇ। 

ਭਾਜਪਾ ਦੇ 59 ਸੀਟਾਂ ਵਾਲੇ ਬਿਆਨ ਨੇ ਸੋਚੀਂ ਪਾਏ ਅਕਾਲੀ 
ਪਾਰਟੀ 'ਚ ਅੰਦਰੂਨੀ ਵਿਦਰੋਹ ਦਾ ਸਾਹਮਣੇ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੁਣ ਬਾਹਰੀ ਚੁਣੌਤੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ।

ਸਬਜ਼ੀ ਵਾਲੇ ਦੀ ਚਮਕੀ ਕਿਸਮਤ, 200 ਦੀ ਲਾਟਰੀ 'ਚੋਂ ਨਿਕਲੇ 'ਡੇਢ ਕਰੋੜ'
ਕਹਿੰਦੇ ਨੇ ਕਿ ਜਦੋਂ ਵੀ ਪ੍ਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। 

ਫਿਰੋਜ਼ਪੁਰ : 20 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ    
ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਸ ਨੇ 4 ਕਿਲੋ ਹੈਰੋਇਨ ਸਮੇਤ 2 ਭਾਰਤੀ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। 

ਮਾਲਵੇ ਦਾ ਇਹ ਕਿਸਾਨ 'ਸਟ੍ਰਾਬੇਰੀ ਦੀ ਖੇਤੀ’ ਕਰ ਕਮਾ ਰਿਹਾ ਵੱਡਾ ਮੁਨਾਫਾ (ਵੀਡੀਓ)
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਵਿਖੇ ਰਹਿਣ ਵਾਲਾ ਕਿਸਾਨ ਜਸਕਰਨ ਸਿੰਘ ਸਟ੍ਰਾਬੇਰੀ ਦੀ ਖੇਤੀ ਕਰਕੇ ਨਵੀਆਂ ਪੈੜਾਂ ਪਾ ਰਿਹਾ ਹੈ। 

19 ਦਿਨਾਂ ’ਚ ਪਾਕਿ ਨੇ ਭੇਜੀ 57 ਕਿਲੋ ਹੈਰੋਇਨ, BSF ਨੇ ਵਧਾਈ ਚੌਕਸੀ (ਤਸਵੀਰਾਂ)
ਪਾਕਿ ਸੇਨਾ ਜੰਮੂ-ਕਸ਼ਮੀਰ ਸੈਕਟਰ ’ਚ ਸੀਜ ਫਾਇਰ ਦਾ ਉਲੰਘਣ ਕਰਦੀ ਹੋਈ 

30 ਸਾਲਾਂ ਦੀ ਕੁੜੀ ਕੱਦ ਸਿਰਫ ਸਵਾ 2 ਫੁੱਟ, ਨਹੀਂ ਬਣ ਰਿਹੈ ਆਧਾਰ ਕਾਰਡ (ਵੀਡੀਓ)     
ਦੇਸ਼ ਦੇ ਹਰੇਕ ਨਾਗਰਿਕ ਲਈ ਕੇਂਦਰ ਸਰਕਾਰ ਨੇ ਆਧਾਰ ਕਾਰਡ ਬਣਵਾਉਣਾ ਲਾਜ਼ਮੀ ਕਰ ਰੱਖਿਆ ਹੈ


rajwinder kaur

Content Editor

Related News