Punjab Wrap Up : ਪੜ੍ਹੋ 12 ਜਨਵਰੀ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
Sunday, Jan 12, 2020 - 05:40 PM (IST)

ਜਲੰਧਰ (ਵੈੱਬ ਡੈਸਕ) - ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਦੇ ਫੈਸਲੇ 'ਤੇ ਅਕਾਲੀ ਵਿਧਾਇਕ ਅਤੇ ਪਾਰਟੀ ਵਿਧਾਇਕ ਦਲ ਦੇ ਸਾਬਕਾ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹੀ ਕਾਰਵਾਈ ਹੋਵੇਗੀ। ਦੂਜੇ ਪਾਸੇ ਪਠਾਨਕੋਟ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਸਾਂਸਦ ਸੰਨੀ ਦਿਓਲ ਦੇ ਲਾਪਤਾ ਦੇ ਪੋਸਟਰ ਲੱਗੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਕਈ ਵਰਕਰ ਪਾਰਟੀ 'ਚ ਕਰ ਰਹੇ ਨੇ ਘੁਟਣ ਮਹਿਸੂਸ, ਸਾਡੇ ਫੈਸਲੇ ਨਾਲ ਜਾਗੀ ਆਸ ਦੀ ਕਿਰਨ : ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਦੇ ਫੈਸਲੇ 'ਤੇ ਅਕਾਲੀ ਵਿਧਾਇਕ ਅਤੇ ਪਾਰਟੀ ਵਿਧਾਇਕ ਦਲ ਦੇ ਸਾਬਕਾ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹੀ ਕਾਰਵਾਈ ਹੋਵੇਗਾ
ਲਾਪਤਾ ਹੋਏ ਸਾਂਸਦ ਸੰਨੀ ਦਿਓਲ, ਪਠਾਨਕੋਟ 'ਚ ਲੱਗੇ ਪੋਸਟਰ
ਪਠਾਨਕੋਟ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਸਾਂਸਦ ਸੰਨੀ ਦਿਓਲ ਦੇ ਲਾਪਤਾ ਦੇ ਪੋਸਟਰ ਲੱਗੇ ਹਨ।
ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਨਾਲ ਮੇਲਾ ਮਾਘੀ ਦੀ ਨਿੱਘੀ ਸ਼ੁਰੂਆਤ
40 ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਇਤਿਹਾਸਕ ਜੋੜ ਮੇਲੇ, 'ਮੇਲਾ ਮਾਘੀ' ਦੇ ਧਾਰਮਿਕ ਸਮਾਗਮ ਅੱਜ ਤੋਂ ਆਰੰਭ ਹੋ ਚੁੱਕੇ ਹਨ।
ਬਰਨਾਲਾ: ਕਾਰ-ਆਟੋ ਦੀ ਮਾਮੂਲੀ ਟੱਕਰ ਤੋਂ ਬਾਅਦ ਸੜਕ ਵਿਚਾਲੇ ਚੱਲੀਆਂ ਤਲਵਾਰਾਂ
ਬਰਨਾਲਾ ਦੇ ਧਨੌਲਾ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਦੋ ਗੁੱਟਾਂ ਵਿਚਾਲੇ ਤਲਵਾਰਾਂ ਚੱਲ ਪਈਆਂ।
ਸ਼ਰਾਬ ਦੇ ਨਸ਼ੇ 'ਚ ਅੰਨ੍ਹੇ ਹੋਏ ਵੱਡੇ ਭਰਾ ਨੇ ਛੋਟੇ ਭਰਾ ਦਾ ਕੀਤਾ ਕਤਲ
ਇਥੋਂ ਦੀ ਠਾਕਰ ਆਬਾਦੀ 'ਚ ਸ਼ਰਾਬ ਦੇ ਨਸ਼ੇ 'ਚ ਹੋਈ ਮਾਮੂਲੀ ਤਕਰਾਰ ਮਗਰੋਂ ਇਕ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਹੈ ਮੁਗਲ ਨੂਰਦੀਨ ਦੀ ਕਬਰ, ਜਿਥੇ ਅੱਜ ਵੀ ਜੁੱਤੀਆਂ ਮਾਰਦੇ ਹਨ ਲੋਕ
ਸ੍ਰੀ ਮੁਕਤਸਰ ਸਾਹਿਬ ਦੇ ਨਾਲ ਸਬੰਧਿਤ ਇਤਿਹਾਸ ’ਚ ਇਕ ਅਜਿਹੇ ਮੁਗਲ ਦੀ ਕਬਰ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਆਉਂਦਾ ਹੈ, ਜਿਸ ’ਤੇ ਅੱਜ ਵੀ ਲੋਕ ਜੁੱਤੀਆਂ ਮਾਰਦੇ ਹਨ।
ਤੇਜ਼ਾਬੀ ਹਮਲੇ ਨੇ ਵਲੂੰਧਰ ਦਿੱਤੇ ਦਿਲ, ਪੀੜਤਾ ਰੁੱਕਈਆ ਨੇ ਬਿਆਨ ਕੀਤੀ ਦਾਸਤਾਨ (ਵੀਡੀਓ)
''ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਕੁੜੀਆਂ ਦੀ ਜ਼ਿੰਦਗੀ ਸਮਾਜ ਨੂੰ ਬਹੁਤ ਹੌਸਲਾ ਦਿੰਦੀ ਹੈ।
ਵੀਡੀਓ ਵਾਇਰਲ ਮਾਮਲਾ : ਸੰਗਰੂਰ ਜੇਲ ਸੁਪਰਡੈਂਟ 'ਤੇ ਲੱਗੇ ਦੋਸ਼ਾਂ ਦੀ ਜਾਂਚ ਦੇ ਹੁਕਮ
ਸੰਗਰੂਰ ਦੀ ਜ਼ਿਲਾ ਜੇਲ ਵਿਚ ਬੰਦ ਕੈਦੀ ਵੱਲੋਂ ਜੇਲ ਸੁਪਰਡੈਂਟ 'ਤੇ ਗੰਭੀਰ ਦੋਸ਼ ਲਗਾਏ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ
ਜਲੰਧਰ ਨਿਗਮ ਦਾ ਵੱਡਾ ਐਕਸ਼ਨ, ਨਹੀਂ ਲੱਗਣ ਦਿੱਤਾ ਰੋਡ 'ਤੇ 'ਸੰਡੇ ਬਾਜ਼ਾਰ'
ਰੈਣਕ ਬਾਜ਼ਾਰ ਦੀ ਬਜਾਏ ਰੋਡ 'ਤੇ ਲੱਗਣ ਵਾਲੇ 'ਸੰਡੇ ਬਾਜ਼ਾਰ' ਨੂੰ ਪੁਲਸ ਅਤੇ ਨਗਰ ਨਿਗਮ ਨੂੰ ਅੱਜ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ
ਫਿਰੋਜ਼ਪੁਰ ਦੇ DC ਨੇ ਫਿਰ ਜਿੱਤੇ ਲੋਕਾਂ ਦੇ ਦਿਲ, ਲੋਹੜੀ 'ਤੇ ਲਾਇਆ ਖੁਸ਼ੀਆਂ ਦਾ ਖੇੜਾ
ਸਰਹੱਦੀ ਜ਼ਿਲੇ ’ਚ ਪਹਿਲੀ ਵਾਰ ਲੋਕਾਂ ਨੂੰ ਮਨੋਰੰਜਨ ਦਾ ਨਵਾਂ ਸਾਧਨ ਤੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਉਜਾਗਰ ਕਰਨ ਦੇ ਮਹੱਤਵ