Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
Thursday, Jan 02, 2020 - 06:01 PM (IST)
ਜਲੰਧਰ (ਵੈੱਬ ਡੈਸਕ) : ਅੰਮ੍ਰਿਤਸਰ ਦੇ ਹਲਕਾ ਮਜੀਠਾ 'ਚ ਪਿੰਡ ਉਮਰਪੁਰਾ ਦੇ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਤਲ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਰੇਆਮ ਕਾਂਗਰਸ 'ਤੇ ਗੰਭੀਰ ਦੋਸ਼ ਲਾਏ ਹਨ। ਮਜੀਠੀਆ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਗੁਰਦੀਪ ਸਿੰਘ ਦਾ ਕਤਲ ਕਾਂਗਰਸ ਦੀ ਸ਼ੈਅ 'ਤੇ ਕੀਤਾ ਗਿਆ ਹੈ। ਦੂਜੇ ਪਾਸੇ ਇਥੋਂ ਦੇ ਪੱਕਾ ਬਾਗ 'ਚ ਇਕ 10 ਸਾਲਾ ਕੁੜੀ ਵੱਲੋਂ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਪਛਾਣ ਪ੍ਰਤਿਸ਼ਠਾ ਪੁੱਤਰੀ ਰਾਕੇਸ਼ ਕੁਮਾਰ ਉਰਫ ਬਿੱਟੂ ਦੇ ਰੂਪ 'ਚ ਹੋਈ ਹੈ, ਜੋ ਕਿ ਕੰਪਨੀ ਬਾਗ ਨੇੜੇ ਸਥਿਤ ਪੱਗਾ ਬਾਗ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਮੁਤਾਬਕ ਰਾਤ 11 ਵਜੇ ਦੇ ਕਰੀਬ ਕੁੜੀ ਦੀ ਲਾਸ਼ ਬਾਥਰੂਮ 'ਚੋਂ ਬਰਾਮਦ ਕੀਤੀ ਗਈ। ਉਸ ਦੇ ਗਲੇ 'ਚ ਚੁੰਨੀ ਵੀ ਪਾਈ ਹੋਈ ਸੀ, ਇਸ ਦੇ ਨਾਲ ਹੀ ਗਲੇ 'ਤੇ ਕੁਝ ਨਿਸ਼ਾਨ ਵੀ ਪਾਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਅਕਾਲੀ ਸਰਪੰਚ ਦੇ ਕਤਲ ਮਾਮਲੇ 'ਚ ਕਾਂਗਰਸ 'ਤੇ ਭੜਕੇ ਮਜੀਠੀਆ, ਲਾਏ ਗੰਭੀਰ ਦੋਸ਼
ਅੰਮ੍ਰਿਤਸਰ ਦੇ ਹਲਕਾ ਮਜੀਠਾ 'ਚ ਪਿੰਡ ਉਮਰਪੁਰਾ ਦੇ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਤਲ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਰੇਆਮ ਕਾਂਗਰਸ 'ਤੇ ਗੰਭੀਰ ਦੋਸ਼ ਲਾਏ ਹਨ।
ਜਲੰਧਰ ਦੇ ਪੱਕਾ ਬਾਗ 'ਚ 10 ਸਾਲਾ ਕੁੜੀ ਦੀ ਬਾਥਰੂਮ 'ਚੋਂ ਮਿਲੀ ਲਾਸ਼
ਇਥੋਂ ਦੇ ਪੱਕਾ ਬਾਗ 'ਚ ਇਕ 10 ਸਾਲਾ ਕੁੜੀ ਵੱਲੋਂ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਗਰਾਤਾ ਗਾਇਕ ਦੇ ਸਿੱਖੀ ਪਿਆਰ ਨੇ ਜਿੱਤਿਆ ਸਭ ਦਾ ਦਿਲ, ਵੀਡੀਓ ਵਾਇਰਲ
ਪਿਛਲੇ ਕੁਝ ਸਮੇਂ ਤੋਂ ਇਕ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਜਗਰਾਤੇ 'ਚ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ ਕਰਨ ਲਈ ਇਕ ਸ਼ਬਦ ਗਾਇਆ ਗਿਆ ਹੈ।
ਇਸ਼ਕ ਦੀਆਂ ਪੀਂਘਾਂ ਝੂਟਦੀ ਮੁਟਿਆਰ ਨੂੰ ਨਾ ਦਿਖਿਆ ਆਸ਼ਕ ਦਾ ਅਸਲੀ ਚਿਹਰਾ
ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਹੋਟਲ ਸਕਾਈ 'ਚ ਆਪਣੇ ਆਸ਼ਕ ਨਾਲ ਆਈ ਮੁਟਿਆਰ ਇਸ਼ਕ ਦੀਆਂ ਪੀਂਘਾਂ ਝੂਟਦੀ ਰਹੀ ਪਰ ਇਸ ਦੌਰਾਨ ਉਹ ਆਸ਼ਕ ਦਾ ਅਸਲੀ ਚਿਹਰਾ ਨਾ ਪਛਾਣ ਸਕੀ ਅਤੇ ਜਾਨ ਤੋਂ ਹੱਥ ਧੋ ਕੇ ਬੈਠ ਗਈ।
ਲੁਧਿਆਣਾ: ਵਿਆਹੁਤਾ ਨੇ ਆਪਣੇ ਹੀ ਪਤੀ 'ਤੇ ਲਗਾਏ ਗੈਂਗਰੇਪ ਕਰਵਾਉਣ ਦੇ ਦੋਸ਼
ਲੁਧਿਆਣਾ 'ਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਆਪਣੇ ਹੀ ਪਤੀ 'ਤੇ ਗੈਂਗਰੇਪ ਕਰਨ ਦੇ ਦੋਸ਼ ਲਗਾਏ ਹਨ।
ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਜਾਏ ਗਏ ਅਲੌਕਿਕ ਜਲੌਅ (ਤਸਵੀਰਾਂ)
ਸ੍ਰੀ ਦਰਬਾਰ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਲੁਧਿਆਣਾ ਸਿਟੀ ਸੈਂਟਰ 'ਚ 2 ਮਹੀਨਿਆਂ ਤੋਂ ਲਟਕਦੀ ਲਾਸ਼ ਪੁਲਸ ਵਲੋਂ ਬਰਾਮਦ (ਵੀਡੀਓ)
ਲੁਧਿਆਣਾ ਸਿਟੀ ਸੈਂਟਰ ਇਕ ਵਾਰ ਫਿਰ ਸੁਰਖੀਆਂ 'ਚ ਹੈ। ਸਿਟੀ ਸੈਂਟਰ ਦੇ ਬੇਸਮੈਂਟ 'ਚੋਂ ਰੱਸੀ ਨਾਲ ਲਟਕਦੀ ਲਾਸ਼ ਬਰਾਮਦ ਕੀਤੀ ਗਈ ਹੈ...
ਕੋਟਕਪੂਰਾ 'ਚ ਵੱਡੀ ਵਾਰਦਾਤ, ਸਹੁਰੇ ਨੇ ਸ਼ਰੇਆਮ ਨੂੰਹ ਨੂੰ ਗੋਲੀਆਂ ਨਾਲ ਭੁੰਨ੍ਹਿਆ
ਕੋਟਕਪੂਰਾ ਦੇ ਮੁਹੱਲਾ ਨਿਰਮਾਣ ਪੁਰਾ ਵਿਖੇ ਸਹੁਰੇ ਵਲੋਂ ਗੋਲੀ ਮਾਰ ਕੇ ਆਪਣੀ ਨੂੰਹ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਬਾਦਲਾਂ ਖਿਲਾਫ ਵੱਡਾ ਧਮਾਕਾ ਕਰਨ ਜਾ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ! (ਵੀਡੀਓ)
ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਇਹ ਉਹ ਬਿਆਨ ਹੈ, ਜਿਸ ਤੋਂ ਬਾਅਦ ਕਿਆਸਰਾਈਆਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਲਹਿਰਾ ਤੋਂ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਤਰਦ 'ਤੇ ਚੱਲਦੇ ਹੋਏ ਸਾਲ 2020 'ਚ ਅਕਾਲੀ ਦਲ ਖਿਲਾਫ ਮੋਰਚਾ ਖੋਲ੍ਹਣਗੇ।
ਪਠਾਨਕੋਟ ਅੱਤਵਾਦੀ ਹਮਲੇ ਦੀ ਪੂਰੀ ਕਹਾਣੀ, ਜਿਸ ਨੇ ਦਹਿਲਾ ਦਿੱਤਾ ਪੂਰਾ ਦੇਸ਼
ਪੂਰਾ ਦੇਸ਼ ਉਸ ਦਿਨ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਸੀ, ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਦੀਆਂ ਖੁਸ਼ੀਆਂ ਨੂੰ ਅੱਗ ਲਗਾਉਣ ਦੀ ਪਾਕਿਸਤਾਨ ਨਾਪਾਕ ਸਾਜ਼ਿਸ਼ ਰਚ ਰਿਹਾ ਹੈ।
8 ਜਨਵਰੀ ਨੂੰ ਘਰੋਂ ਨਿਕਲਣਾ ਜ਼ਰਾ ਸੋਚ ਕੇ, ਸੜਕਾਂ 'ਤੇ ਹੋ ਸਕਦੈ ਭਾਰੀ ਜਾਮ (ਵੀਡੀਓ)
8 ਜਨਵਰੀ ਨੂੰ ਹਾਈਵੇਜ਼ 'ਤੇ ਨਿਕਲਣ ਵਾਲੇ ਲੋਕਾਂ ਅਤੇ ਰੇਲ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦੇਸ਼ ਭਰ ਦੀਆਂ ਤਕਰੀਬਨ 200 ਕਿਸਾਨ ਜਥੇਬੰਦੀਆਂ ਨੇ 8 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।
ਅੱਜ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਦੁੱਤੀ ਜੀਵਨ
ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ।